ਗੰਨ ਕਲਚਰ ਦੇ ਗਾਣਿਆਂ ''ਤੇ ਅਨਿਲ ਵਿਜ ਨੇ ਦਿੱਤਾ ਵੱਡਾ ਬਿਆਨ
Monday, Mar 31, 2025 - 03:31 PM (IST)

ਕਰਨਾਲ- ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਨੇ ਗੰਨ ਕਚਲਰ ਦੇ ਗਾਣਿਆਂ 'ਤੇ ਵੱਡਾ ਬਿਆਨ ਦਿੱਤਾ ਹੈ। ਵਿਜ ਨੇ ਕਿਹਾ ਕਿ ਇਹ ਬਹੁਤ ਗਲਤ ਹੈ, ਇਸ ਨਾਲ ਸਮਾਜ ਵਿਚ ਗਲਤ ਸੰਦੇਸ਼ ਜਾ ਰਹੇ ਹਨ। ਨੌਜਵਾਨ ਆਪਣੇ ਆਪ ਨੂੰ ਸ਼ੋਅ ਕਰਨ ਲਈ ਬਹੁਤ ਜ਼ਿਆਦਾ ਜੋਸ਼ 'ਚ ਆਉਂਦੇ ਹਨ, ਅਜਿਹਾ ਨਹੀਂ ਹੋਣਾ ਚਾਹੀਦਾ। ਵਿਜ ਨੇ ਕਿਹਾ ਕਿ ਗਾਣਿਆਂ ਵਿਚ ਕਿਸੇ ਤਰ੍ਹਾਂ ਦੇ ਹਥਿਆਰ ਦਾ ਪ੍ਰਦਰਸ਼ਨ ਨਹੀਂ ਕਰਨਾ ਚਾਹੀਦਾ। ਉੱਥੇ ਹੀ ਉੱਤਰ ਪ੍ਰਦੇਸ਼ 'ਚ ਫ਼ੈਸਲਾ ਲਿਆ ਗਿਆ ਕਿ ਧਾਰਮਿਕ ਥਾਵਾਂ ਦੇ ਆਲੇ-ਦੁਆਲੇ ਮਾਸ ਦੀਆਂ ਦੁਕਾਨਾਂ ਬੰਦ ਹੋਣਗੀਆਂ ਕੀ ਹਰਿਆਣਾ 'ਚ ਵੀ ਅਜਿਹਾ ਹੋਣਾ ਚਾਹੀਦਾ ਹੈ? ਇਸ ਸਵਾਲ 'ਤੇ ਅਨਿਲ ਵਿਜ ਨੇ ਕਿਹਾ ਕਿ ਸਾਰਿਆਂ ਨੂੰ ਅਜਿਹਾ ਕਰਨਾ ਚਾਹੀਦਾ ਹੈ। ਇਕ-ਦੂਜੇ ਦੇ ਧਰਮ ਦਾ ਸਾਰਿਆਂ ਨੂੰ ਸਨਮਾਨ ਕਰਨਾ ਚਾਹੀਦਾ ਹੈ। ਇਹ ਸਾਡੇ ਸੰਵਿਧਾਨ ਵਿਚ ਵੀ ਲਿਖਿਆ ਹੋਇਆ ਹੈ।
ਨੱਢਾ ਨੂੰ ਮਿਲੇ ਵਿਜ
ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨਾਲ ਅੱਜ ਅਨਿਲ ਵਿਜ ਨੇ ਮੁਲਾਕਾਤ ਕੀਤੀ, ਜਿਸ 'ਤੇ ਅਨਿਲ ਵਿਜ ਨੇ ਕਿਹਾ ਕਿ ਮਿਲਦੇ ਰਹਿੰਦੇ ਹਨ, ਕੋਈ ਖ਼ਾਸ ਗੱਲ ਨਹੀਂ ਹੈ। ਕੇਂਦਰੀ ਮੰਤਰੀ ਮਨੋਹਰ ਲਾਲ ਨੂੰ ਭਾਜਪਾ ਦੇ ਕੌਮੀ ਪ੍ਰਧਾਨ ਬਣਾਏ ਜਾਣ ਦੀ ਚਰਚਾ ਦੇ ਸਵਾਲ 'ਤੇ ਅਨਿਲ ਵਿਜ ਨੇ ਕਿਹਾ ਕਿ ਇਹ ਰਾਸ਼ਟਰੀ ਅਗਵਾਈ ਦਾ ਫ਼ੈਸਲਾ ਹੈ। ਮੇਰਾ ਇਸ 'ਤੇ ਬੋਲਣ ਦਾ ਕੋਈ ਅਧਿਕਾਰ ਨਹੀਂ ਹੈ। ਭਾਜਪਾ ਪ੍ਰਦੇਸ਼ ਪ੍ਰਧਾਨ ਦੀ ਚੋਣ ਹੋਣੀ ਹੈ, ਇਸ 'ਤੇ ਅਨਿਲ ਵਿਜ ਨੇ ਕਿਹਾ ਕਿ ਕੇਂਦਰੀ ਲੀਡਰਸ਼ਿਪ ਸਭ ਤੈਅ ਕਰਦਾ ਹੈ।