ਕੈਲਾਸ਼ ਗਹਿਲੋਤ ਦੇ ਅਸਤੀਫ਼ੇ ਮਗਰੋਂ ਭਾਜਪਾ ਦੇ ਇਸ ਦਿੱਗਜ਼ ਆਗੂ ਨੇ ਫੜਿਆ 'ਆਪ' ਦਾ ਪੱਲਾ
Sunday, Nov 17, 2024 - 03:48 PM (IST)
ਨਵੀਂ ਦਿੱਲੀ- ਐਤਵਾਰ ਯਾਨੀ ਕਿ ਅੱਜ ਦਿੱਲੀ ਵਿਚ ਦੋ ਵੱਡੇ ਸਿਆਸੀ ਘਟਨਕ੍ਰਮ ਵੇਖਣ ਨੂੰ ਮਿਲੇ। ਪਹਿਲਾ ਦਿੱਲੀ ਸਰਕਾਰ ਵਿਚ ਮੰਤਰੀ ਕੈਲਾਸ਼ ਗਹਿਲੋਤ ਨੇ 'ਆਪ' ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਕੇਜਰੀਵਾਲ 'ਤੇ ਗੰਭੀਰ ਦੋਸ਼ ਲਾਏ। ਇਸ ਤੋਂ ਬਾਅਦ ਭਾਜਪਾ ਆਗੂ ਅਤੇ ਕਿਰਾੜੀ ਤੋਂ ਦੋ ਵਾਰ ਵਿਧਾਇਕ ਰਹੇ ਅਨਿਲ ਝਾਅ ਨੇ 'ਆਪ' ਪਾਰਟੀ ਦਾ ਪੱਲਾ ਫੜ ਲਿਆ ਹੈ।
ਇਹ ਵੀ ਪੜ੍ਹੋ- ਕੈਲਾਸ਼ ਗਹਿਲੋਤ ਦੇ ਅਸਤੀਫ਼ੇ ਮਗਰੋਂ ਭਾਜਪਾ ਦੇ ਇਸ ਦਿੱਗਜ਼ ਆਗੂ ਨੇ ਫੜਿਆ 'ਆਪ' ਦਾ ਪੱਲਾ
ਅਨਿਲ ਝਾਅ ਨੇ ਕੀਤੀ ਕੇਜਰੀਵਾਲ ਦੀ ਤਾਰੀਫ਼
'ਆਪ' ਪਾਰਟੀ ਦਾ ਪੱਲਾ ਫੜਨ ਮਗਰੋਂ ਅਨਿਲ ਝਾਅ ਨੇ ਕਿਹਾ ਕਿ ਪੂਰਵਾਂਚਲ ਲਈ ਜੇਕਰ ਕਿਸੇ ਸ਼ਖ਼ਸ ਨੇ ਕੰਮ ਕੀਤਾ ਹੈ ਤਾਂ ਉਹ ਅਰਵਿੰਦ ਕੇਜਰੀਵਾਲ ਹੈ। 10 ਸਾਲ ਵਿਚ ਕੇਜਰੀਵਾਲ ਨੇ ਪੀਣ ਦਾ ਪਾਣੀ ਹਰ ਘਰ ਤੱਕ ਪਹੁੰਚਾਇਆ। ਪੂਰਵਾਂਚਲ ਲਈ ਸ਼ਾਨਦਾਰ ਕੰਮ ਕੇਜਰੀਵਾਲ ਨੇ ਕੀਤਾ ਹੈ। ਦੱਸ ਦੇਈਏ ਕਿ ਅਨਿਲ ਝਾਅ ਭਾਜਪਾ ਦੇ ਦੋ ਵਾਰ ਵਿਧਾਇਕ ਰਹੇ ਹਨ। 2008 ਅਤੇ 2013 ਵਿਚ ਕਿਰਾੜੀ ਤੋਂ ਉਨ੍ਹਾਂ ਨੂੰ ਵਿਧਾਨ ਸਭਾ ਦੀ ਚੋਣ ਜਿੱਤੀ ਹੈ।
ਇਹ ਵੀ ਪੜ੍ਹੋ- ਚਰਚਾ 'ਚ ਆਰਮੀ ਕੈਪਟਨ ਦਾ ਵਿਆਹ, ਸ਼ਗਨ 'ਚ ਲਿਆ ਇਕ ਰੁਪਇਆ
ਕੇਜਰੀਵਾਲ ਨੇ ਕਿਹਾ....
ਅਨਿਲ ਝਾਅ ਦਾ ਸਵਾਗਤ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਬੀਤੇ ਸਾਲਾਂ ਤੋਂ 'ਆਪ' ਨੇ ਦਿੱਲੀ ਦੀ ਹਰ ਬਸਤੀ 'ਚ ਜ਼ਬਰਦਸਤ ਕੰਮ ਕੀਤਾ ਹੈ। ਪੂਰਵਾਂਚਲ ਦੇ ਲੋਕਾਂ ਨੂੰ ਸਨਮਾਨ ਵਾਲੀ ਜ਼ਿੰਦਗੀ 'ਆਪ' ਪਾਰਟੀ ਨੇ ਦਿੱਤੀ ਹੈ। ਅੱਜ ਮੈਨੂੰ ਖੁਸ਼ੀ ਹੈ ਕਿ ਅਨਿਲ ਝਾਅ 'ਆਪ' ਜੁਆਇਨ ਕਰ ਰਹੇ ਹਨ। ਕੇਜਰੀਵਾਲ ਨੇ ਭਾਜਪਾ ਨੂੰ ਚੈਲੰਜ ਕੀਤਾ ਕਿ ਉਹ ਦੱਸਣ ਕਿ ਦਿੱਲੀ 'ਚ ਭਾਜਪਾ ਨੇ ਪੂਰਵਾਂਚਲ ਦੇ ਲੋਕਾਂ ਲਈ ਕੀ ਕੀਤਾ ਹੈ।
ਇਹ ਵੀ ਪੜ੍ਹੋ- ਔਰਤਾਂ ਦੇ ਖਾਤੇ 'ਚ ਆਉਣਗੇ 2100 ਰੁਪਏ