''ਆਪਰੇਸ਼ਨ ਸਿੰਦੂਰ'' ਸਿਰਫ਼ ਰੁਕਿਆ ਹੈ, ਖ਼ਤਮ ਨਹੀਂ ਹੋਇਆ : CDS ਅਨਿਲ ਚੌਹਾਨ

Saturday, Jan 10, 2026 - 05:53 PM (IST)

''ਆਪਰੇਸ਼ਨ ਸਿੰਦੂਰ'' ਸਿਰਫ਼ ਰੁਕਿਆ ਹੈ, ਖ਼ਤਮ ਨਹੀਂ ਹੋਇਆ : CDS ਅਨਿਲ ਚੌਹਾਨ

ਪੁਣੇ- ਭਾਰਤ ਦੇ ਚੀਫ਼ ਆਫ਼ ਡਿਫੈਂਸ ਸਟਾਫ਼ (CDS) ਜਨਰਲ ਅਨਿਲ ਚੌਹਾਨ ਨੇ ਪਾਕਿਸਤਾਨ ਦੀ ਰੱਖਿਆ ਰਣਨੀਤੀ ਅਤੇ ਭਾਰਤ ਦੀਆਂ ਭਵਿੱਖੀ ਫੌਜੀ ਯੋਜਨਾਵਾਂ ਨੂੰ ਲੈ ਕੇ ਅਹਿਮ ਖੁਲਾਸੇ ਕੀਤੇ ਹਨ। ਉਨ੍ਹਾਂ ਕਿਹਾ ਕਿ 'ਆਪਰੇਸ਼ਨ ਸਿੰਦੂਰ' ਸਿਰਫ਼ ਰੁਕਿਆ ਹੈ, ਖ਼ਤਮ ਨਹੀਂ ਹੋਇਆ। ਉਨ੍ਹਾਂ ਕਿਹਾ ਕਿ  ‘ਆਪਰੇਸ਼ਨ ਸਿੰਦੂਰ’ (Operation Sindoor) ਦੇ ਦਬਾਅ ਕਾਰਨ ਪਾਕਿਸਤਾਨ ਨੂੰ ਆਪਣੇ ਸੰਵਿਧਾਨ 'ਚ ਸੋਧਾਂ ਕਰਨ ਲਈ ਮਜਬੂਰ ਹੋਣਾ ਪਿਆ ਹੈ, ਜੋ ਇਸ ਗੱਲ ਦਾ ਸਬੂਤ ਹੈ ਕਿ ਗੁਆਂਢੀ ਦੇਸ਼ ਲਈ ਹਾਲਾਤ ਠੀਕ ਨਹੀਂ ਰਹੇ। ਪੁਣੇ ਪਬਲਿਕ ਪਾਲਿਸੀ ਫੈਸਟੀਵਲ ਨੂੰ ਸੰਬੋਧਨ ਕਰਦਿਆਂ ਜਨਰਲ ਚੌਹਾਨ ਨੇ ਦੱਸਿਆ ਕਿ ਇਹ ਸੰਵਿਧਾਨਕ ਸੋਧਾਂ ਪਾਕਿਸਤਾਨ ਵੱਲੋਂ ਆਪਣੀਆਂ ਕਮੀਆਂ ਅਤੇ ਅਸਫਲਤਾਵਾਂ ਨੂੰ ਸਵੀਕਾਰ ਕਰਨ ਵਾਂਗ ਹਨ।

ਪਾਕਿਸਤਾਨ ਦੇ ਫੌਜੀ ਢਾਂਚੇ 'ਚ ਵੱਡੀਆਂ ਤਬਦੀਲੀਆਂ

ਪਾਕਿਸਤਾਨ ਨੇ ਆਪਣੇ ਸੰਵਿਧਾਨ ਦੀ ਧਾਰਾ 243 'ਚ ਸੋਧ ਕਰਕੇ 'ਚੇਅਰਮੈਨ, ਜੁਆਇੰਟ ਚੀਫ਼ਸ ਆਫ਼ ਸਟਾਫ਼ ਕਮੇਟੀ' ਦੇ ਅਹੁਦੇ ਨੂੰ ਖ਼ਤਮ ਕਰ ਦਿੱਤਾ ਹੈ। ਇਸ ਦੀ ਥਾਂ 'ਤੇ 'ਚੀਫ਼ ਆਫ਼ ਡਿਫੈਂਸ ਫੋਰਸਿਜ਼' (CDF) ਦਾ ਨਵਾਂ ਅਹੁਦਾ ਬਣਾਇਆ ਗਿਆ ਹੈ। ਹਾਲਾਂਕਿ, ਜਨਰਲ ਚੌਹਾਨ ਨੇ ਨੁਕਤਾ ਉਠਾਇਆ ਕਿ ਇਹ ਨਵਾਂ ਅਹੁਦਾ ਫੌਜ ਮੁਖੀ (Army Chief) ਦੇ ਅਧੀਨ ਹੀ ਰਹੇਗਾ, ਜੋ ਕਿ ਤਿੰਨਾਂ ਸੇਵਾਵਾਂ ਦੇ ਸਾਂਝੇਦਾਰੀ ਦੇ ਮੂਲ ਸਿਧਾਂਤ ਦੇ ਉਲਟ ਹੈ। ਇਸ ਤੋਂ ਇਲਾਵਾ, ਪਾਕਿਸਤਾਨ ਨੇ ਆਪਣੀ ਤਾਕਤ ਨੂੰ ਕੇਂਦਰਿਤ ਕਰਨ ਲਈ ‘ਨੈਸ਼ਨਲ ਸਟ੍ਰੈਟਜੀ ਕਮਾਂਡ’ ਅਤੇ ‘ਆਰਮੀ ਰੌਕੇਟ ਫੋਰਸਿਜ਼ ਕਮਾਂਡ’ ਦਾ ਗਠਨ ਵੀ ਕੀਤਾ ਹੈ। ਜਨਰਲ ਚੌਹਾਨ ਅਨੁਸਾਰ, ਇਹ ਕਦਮ ਪਾਕਿਸਤਾਨ ਦੀ ‘ਲੈਂਡ-ਸੈਂਟ੍ਰਿਕ’ (ਜ਼ਮੀਨ-ਕੇਂਦ੍ਰਿਤ) ਮਾਨਸਿਕਤਾ ਨੂੰ ਦਰਸਾਉਂਦੇ ਹਨ।

ਭਾਰਤ ਦੀਆਂ ਜੁਆਇੰਟ ਥੀਏਟਰ ਕਮਾਂਡਾਂ ਅਤੇ ਭਵਿੱਖ ਦੀ ਰਣਨੀਤੀ

ਭਾਰਤ ਦੀਆਂ ਤਿਆਰੀਆਂ ਬਾਰੇ ਗੱਲ ਕਰਦਿਆਂ CDS ਨੇ ਦੱਸਿਆ ਕਿ ਦੇਸ਼ 'ਚ ਸਾਂਝੀਆਂ ਥੀਏਟਰ ਕਮਾਂਡਾਂ ਬਣਾਉਣ ਦਾ ਕੰਮ ਆਪਣੇ ਅੰਤਿਮ ਪੜਾਅ 'ਚ ਹੈ। ਹਾਲਾਂਕਿ ਕੇਂਦਰ ਸਰਕਾਰ ਨੇ ਇਸ ਕੰਮ ਨੂੰ ਪੂਰਾ ਕਰਨ ਲਈ 30 ਮਈ, 2026 ਤੱਕ ਦਾ ਸਮਾਂ ਦਿੱਤਾ ਹੈ, ਪਰ ਭਾਰਤੀ ਹਥਿਆਰਬੰਦ ਬਲ ਇਸ ਢਾਂਚੇ ਨੂੰ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਸਥਾਪਿਤ ਕਰਨ ਲਈ ਯਤਨਸ਼ੀਲ ਹਨ।

ਪਿਛਲੇ ਫੌਜੀ ਅਭਿਆਸਾਂ ਤੋਂ ਸਿੱਖੇ ਸਬਕ 

ਜਨਰਲ ਚੌਹਾਨ ਨੇ ਦੱਸਿਆ ਕਿ ਉੜੀ ਸਰਜੀਕਲ ਸਟ੍ਰਾਈਕ, ਡੋਕਲਾਮ, ਗਲਵਾਨ ਟਕਰਾਅ, ਬਾਲਾਕੋਟ ਹਵਾਈ ਹਮਲੇ ਅਤੇ ਆਪਰੇਸ਼ਨ ਸਿੰਦੂਰ ਵਰਗੀਆਂ ਘਟਨਾਵਾਂ ਤੋਂ ਮਿਲੇ ਸਬਕਾਂ ਨੂੰ ਭਾਰਤੀ ਫੌਜੀ ਸੰਗਠਨ 'ਚ ਸ਼ਾਮਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਹੁਣ ਇਕ ਅਜਿਹੀ ਮਿਆਰੀ ਪ੍ਰਣਾਲੀ (Standardised System) ਵਿਕਸਿਤ ਕਰ ਰਿਹਾ ਹੈ, ਜੋ ਕਿਸੇ ਵੀ ਤਰ੍ਹਾਂ ਦੀ ਅਚਨਚੇਤ ਸਥਿਤੀ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਹੋ ਸਕੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਆਪ੍ਰੇਸ਼ਨ ਸਿੰਦੂਰ ਫਿਲਹਾਲ ਸਿਰਫ਼ ਰੁਕਿਆ (Pause) ਹੋਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

DIsha

Content Editor

Related News