ਪੁੱਤਰ ਦੇ ਪ੍ਰੇਮ ਵਿਆਹ ਦੀ 'ਭਿਆਨਕ ਸਜ਼ਾ', ਨਾਰਾਜ਼ ਲੋਕਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤੀ ਮਾਂ

Monday, Jan 31, 2022 - 11:32 AM (IST)

ਪੁੱਤਰ ਦੇ ਪ੍ਰੇਮ ਵਿਆਹ ਦੀ 'ਭਿਆਨਕ ਸਜ਼ਾ', ਨਾਰਾਜ਼ ਲੋਕਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤੀ ਮਾਂ

ਬਰੇਲੀ– ਬਰੇਲੀ ਜ਼ਿਲੇ ਦੇ ਬੀਲੋਵਾ ਪਿੰਡ ’ਚ ਇਕ ਵਿਅਕਤੀ ਵੱਲੋਂ ਪ੍ਰੇਮ ਵਿਆਹ ਕਰਵਾਉਣ ’ਤੇ ਨਾਰਾਜ਼ ਪਿੰਡ ਵਾਲਿਆਂ ਨੇ ਉਸ ਦੀ 40 ਸਾਲ ਦੀ ਮਾਂ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਮ੍ਰਿਤਕ ਜਨਾਨੀ ਦੇ ਪਤੀ ਨੇ ਦੌੜ ਕੇ ਆਪਣੀ ਜਾਨ ਬਚਾਈ।

ਇਹ ਵੀ ਪੜ੍ਹੋ– ਸ਼ਰਮਨਾਕ! ਗੈਂਗਰੇਪ ਤੋਂ ਬਾਅਦ ਕੱਟੇ ਔਰਤ ਦੇ ਵਾਲ, ਜੁੱਤੀਆਂ ਦਾ ਹਾਰ ਪਾ ਕੇ ਗਲੀ-ਗਲੀ ਘੁਮਾਇਆ

ਪੁਲਸ ਨੇ ਐਤਵਾਰ ਦੱਸਿਆ ਕਿ ਇਸ ਘਟਨਾ ਸਬੰਧੀ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਗਿਆ ਹੈ। ਪੁਲਸ ਸੂਤਰਾਂ ਮੁਤਾਬਿਕ ਮ੍ਰਿਤਕ ਜਨਾਨੀ ਚਮੇਲੀ ਦੇ ਪਤੀ ਬਾਲਕ ਰਾਮ ਦੀ ਸ਼ਿਕਾਇਤ ’ਤੇ ਪੁਲਸ ਨੇ ਵੱਖ-ਵੱਖ ਧਾਰਾਵਾਂ ਹੇਠ ਉਕਤ ਮੁਲਜ਼ਮਾਂ ਦੀ ਗ੍ਰਿਫਤਾਰੀ ਕੀਤੀ। ਚਮੇਲੀ ਦੀ ਲਾਸ਼ ਪੋਸਟਮਾਰਟਮ ਪਿੱਛੋਂ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ। ਬਾਲਕ ਰਾਮ ਦੀ ਸ਼ਿਕਾਇਤ ਮੁਤਾਬਿਕ ਉਸ ਦੇ ਬੇਟੇ ਸੋਨੂੰ ਨੇ ਪਿੰਡ ਦੀ ਹੀ ਇਕ ਕੁੜੀ ਸੁਮਨ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਸੁਮਨ ਦਾ ਪਰਿਵਾਰ ਸੋਨੂੰ ਨਾਲ ਰੰਜਿਸ਼ ਰੱਖਦਾ ਸੀ। ਇਸ ਕਾਰਨ ਸੋਨੂੰ ਨੇ ਪਿੰਡ ਛੱਡ ਦਿੱਤਾ ਸੀ। ਉਹ ਅਤੇ ਉਸ ਦੀ ਪਤਨੀ ਵੀ ਪਿੰਡ ਤੋਂ ਬਾਹਰ ਰਹਿਣ ਲੱਗ ਪਏ ਸਨ। 

ਬਾਲਕ ਰਾਮ ਨੇ ਦੱਸਿਆ ਕਿ ਸ਼ਨੀਵਾਰ ਉਹ ਆਪਣੀ ਪਤਨੀ ਚਮੇਲੀ ਨਾਲ ਪਿੰਡ ’ਚ ਰਾਸ਼ਨ ਲੈਣ ਲਈ ਆਇਆ ਸੀ। ਸੁਮਨ ਦੇ ਪਿਤਾ ਅਤੇ ਹੋਰਨਾਂ ਲੋਕਾਂ ਨੇ ਚਮੇਲੀ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਉਸ ਨੇ ਦੌੜ ਕੇ ਆਪਣੀ ਜਾਨ ਬਚਾਈ।

ਇਹ ਵੀ ਪੜ੍ਹੋ– ਇਸ ਸੂਬੇ ’ਚ 1 ਫਰਵਰੀ ਤੋਂ ਖੁੱਲ੍ਹਣਗੇ 10ਵੀਂ ਤੋਂ 12ਵੀਂ ਤੱਕ ਦੇ ਸਕੂਲ


author

Rakesh

Content Editor

Related News