ਰੂੰਹ ਕੰਬਾਊ ਘਟਨਾ : ਭੈਣ ਦੇ ਸਹੁਰੇ ਘਰ ਮੁੰਡੇ ਨੇ ਵਰ੍ਹਾ ਤਾਂ ਗੋਲੀਆਂ ਦਾ ਮੀਂਹ, ਪ੍ਰੇਮ ਵਿਆਹ ਤੋਂ ਸੀ ਨਾਰਾਜ਼

Wednesday, Jun 19, 2024 - 06:42 PM (IST)

ਰੂੰਹ ਕੰਬਾਊ ਘਟਨਾ : ਭੈਣ ਦੇ ਸਹੁਰੇ ਘਰ ਮੁੰਡੇ ਨੇ ਵਰ੍ਹਾ ਤਾਂ ਗੋਲੀਆਂ ਦਾ ਮੀਂਹ, ਪ੍ਰੇਮ ਵਿਆਹ ਤੋਂ ਸੀ ਨਾਰਾਜ਼

ਕੈਥਲ : ਕੈਥਲ ਜ਼ਿਲ੍ਹੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਅੰਤਰਜਾਤੀ ਵਿਆਹ ਤੋਂ ਗੁੱਸੇ ਵਿੱਚ ਆਏ ਇੱਕ ਭਰਾ ਨੇ ਆਪਣੀ ਵੱਡੀ ਭੈਣ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਦੇ ਨਾਲ ਹੀ ਭਰਾ ਨੇ ਉਸ ਦੀ ਨਣਾਨ ਅਤੇ ਸੱਸ ਨੂੰ ਵੀ ਗੋਲੀ ਮਾਰ ਦਿੱਤੀ। ਇਸ ਮੌਕੇ ਕੁੜੀ ਦੀ ਨਣਾਨ ਅਤੇ ਸੱਸ ਦੋਵਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਜਿਸ ਕਾਰਨ ਡਾਕਟਰ ਨੇ ਉਨ੍ਹਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ।

ਇਹ ਵੀ ਪੜ੍ਹੋ - Amazon ਤੋਂ ਮੰਗਵਾਇਆ ਪਾਰਸਲ, ਬਾਕਸ ਵਿਚ ਜਿਊਂਦਾ ਕੋਬਰਾ ਦੇਖ ਜੋੜੇ ਦੇ ਉੱਡੇ ਹੋਸ਼ (ਵੀਡੀਓ)

ਪ੍ਰਾਪਤ ਜਾਣਕਾਰੀ ਅਨੁਸਾਰ ਅਨਿਲ ਕੁਮਾਰ ਨਾਨਪੁਰੀ ਕਲੋਨੀ ਖੁਰਾਣਾ ਰੋਡ ਕੈਥਲ ਦਾ 6 ਫਰਵਰੀ ਨੂੰ ਕਯੋਦਕ ਦੀ ਰਹਿਣ ਵਾਲੀ ਕੋਮਲ ਰਾਣੀ ਨਾਲ ਪ੍ਰੇਮ ਵਿਆਹ ਹੋਇਆ ਸੀ। ਭੈਣ ਦੇ ਪ੍ਰੇਮ ਵਿਆਹ ਤੋਂ ਭਰਾ ਬਹੁਤ ਨਾਰਾਜ਼ ਸੀ। ਪੀੜਤ ਦੇ ਪਿਤਾ ਨੇ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਆਹੁਤਾ ਦਾ ਭਰਾ ਅਤੇ ਉਸਦੇ ਪਰਿਵਾਰਕ ਮੈਂਬਰ ਕਈ ਵਾਰ ਸਾਡੇ ਘਰ ਆਏ ਅਤੇ ਧਮਕੀਆਂ ਦਿੱਤੀਆਂ। ਪ੍ਰੇਮੀ ਜੋੜੇ ਨੂੰ ਹਾਈਕੋਰਟ ਤੋਂ ਸੁਰੱਖਿਆ ਵੀ ਮਿਲੀ ਹੈ। ਇਸ ਦੇ ਬਾਵਜੂਦ ਅੱਜ ਮੁਲਜ਼ਮਾਂ ਨੇ ਘਰ ਵਿੱਚ ਦਾਖ਼ਲ ਹੋ ਕੇ ਅੰਨ੍ਹੇਵਾਹ ਫਾਇਰਿੰਗ ਕਰਦੇ ਹੋਏ ਤਿੰਨ ਔਰਤਾਂ ਨੂੰ ਗੋਲੀਆਂ ਮਾਰ ਦਿੱਤੀਆਂ।

ਇਹ ਵੀ ਪੜ੍ਹੋ - ਨਸ਼ੇ ਦੀ ਹਾਲਤ 'ਚ ਰਾਜ ਸਭਾ ਮੈਂਬਰ ਦੀ ਧੀ ਨੇ ਫੁੱਟਪਾਥ 'ਤੇ ਸੌਂ ਰਹੇ ਵਿਅਕਤੀ 'ਤੇ ਚੜ੍ਹਾਈ BMW, ਹੋਈ ਮੌਤ

ਦੱਸਿਆ ਜਾ ਰਿਹਾ ਹੈ ਕਿ ਵਿਆਹੁਤਾ ਕੁੜੀ ਦਾ ਭਰਾ ਅੱਜ ਸਾਈਕਲ 'ਤੇ ਸਵਾਰ ਹੋ ਕੇ ਆਇਆ ਅਤੇ ਆਪਣੀ ਭੈਣ ਕੋਮਲ ਦੇ ਘਰ ਦਾਖਲ ਹੋ ਗਿਆ, ਜਿਸ ਤੋਂ ਬਾਅਦ ਉਸ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀ ਲੱਗਣ ਕਾਰਨ ਉਸ ਦੀ ਭੈਣ ਕੋਮਲ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਕੋਮਲ ਦੀ ਨਣਾਨ ਅੰਜਲੀ ਅਤੇ ਉਸ ਦੀ ਸੱਸ ਕਾਂਨਤਾ ਗੰਭੀਰ ਜ਼ਖ਼ਮੀ ਹੋ ਗਈਆਂ। ਹਾਲਤ ਨਾਜ਼ੁਕ ਹੋਣ ਕਾਰਨ ਕੁੜੀ ਦੀ ਨਣਾਨ ਅਤੇ ਸੱਸ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪੁੱਜੇ ਡੀਐੱਸਪੀ ਗੁਰਵਿੰਦਰ ਸਿੰਘ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਗੋਲੀ ਲੱਗਣ ਕਾਰਨ ਇਕ ਦੀ ਮੌਤ ਹੋਈ ਹੈ, ਜਦਕਿ 2 ਔਰਤਾਂ ਗੰਭੀਰ ਜ਼ਖ਼ਮੀ ਹਨ। ਕੁੜੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ।

ਇਹ ਵੀ ਪੜ੍ਹੋ - ਇਸ ਸੂਬੇ ਦੇ 1.91 ਲੱਖ ਕਿਸਾਨਾਂ ਲਈ ਵੱਡੀ ਖ਼ਬਰ, ਸਰਕਾਰ ਮੁਆਫ਼ ਕਰ ਰਹੀ 2 ਲੱਖ ਰੁਪਏ ਤੱਕ ਦਾ ਕਰਜ਼ਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News