ਅੰਗੀਠੀ ਬਣੀ ਪਰਿਵਾਰ ਲਈ ਕਾਲ! 3 ਬੱਚਿਆਂ ਸਣੇ ਚਾਰ ਦੀ ਮੌਤ, ਚਾਰ ਗੰਭੀਰ
Saturday, Dec 27, 2025 - 11:56 AM (IST)
ਛਪਰਾ- ਬਿਹਾਰ 'ਚ ਸਾਰਨ ਜ਼ਿਲ੍ਹੇ ਦੇ ਭਗਵਾਨ ਬਾਜ਼ਾਰ ਥਾਣਾ ਖੇਤਰ 'ਚ ਇਕ ਘਰ 'ਚ ਅੰਗੀਠੀ ਬਾਲ ਕੇ ਸੌਂ ਰਹੇ ਤਿੰਨ ਮਾਸੂਮ ਬੱਚਿਆਂ ਸਣੇ 4 ਲੋਕਾਂ ਦੀ ਦਮ ਘੁਟਣ ਨਾਲ ਮੌਤ ਹੋ ਗਈ ਅਤੇ ਚਾਰ ਹੋਰ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਪੁਲਸ ਸੂਤਰਾਂ ਨੇ ਸ਼ਨੀਵਾਰ ਨੂੰ ਇੱਥੇ ਦੱਸਿਆ ਕਿ ਸ਼ੁੱਕਰਵਾਰ ਦੇਰ ਰਾਤ ਨੂੰ ਅੰਬਿਕਾ ਕਾਲੋਨੀ ਵਾਸੀ ਰਾਮਲਖਨ ਸਿੰਘ ਦੇ ਪਰਿਵਾਰ ਦੇ 8 ਲੋਕ ਇਕ ਹੀ ਕਮਰੇ 'ਚ ਅੰਗੀਠੀ ਬਾਲ ਕੇ ਸੌਂ ਗਏ ਸਨ। ਬੰਦ ਕਮਰੇ 'ਚ ਧੂੰਆਂ ਭਰਨ ਕਾਰਨ ਸਵੇਰ ਤੱਕ ਦਮ ਘੁਟਣ ਨਾਲ ਸਾਰੇ ਲੋਕਾਂ ਦੀ ਹਾਲਤ ਵਿਗੜ ਗਈ।
ਇਹ ਵੀ ਪੜ੍ਹੋ : ਸੁੱਖਾਂ ਕਾਹਲਵਾਂ ਵਾਂਗ ਘੇਰ ਕੇ ਮਾਰ'ਤਾ ਗੈਂਗਸਟਰ, ਪੁਲਸ ਨੇ ਕਰ ਦਿੱਤਾ ਅਲਰਟ ਜਾਰੀ
ਅੱਜ ਸਵੇਰੇ ਜਦੋਂ ਦੇਰ ਤੱਕ ਕਮਰੇ ਦਾ ਦਰਵਾਜ਼ਾ ਨਹੀਂ ਖੁੱਲ੍ਹਿਆ ਤਾਂ ਪਰਿਵਾਰ ਵਾਲਿਆਂ ਨੇ ਦਰਵਾਜ਼ਾ ਤੋੜ ਕੇ ਘਰ 'ਚ ਪ੍ਰਵੇਸ਼ ਕੀਤਾ। ਜਿੱਥੇ ਸਾਰੇ 8 ਲੋਕ ਬੇਹੋਸ਼ ਮਿਲੇ। ਇਸ ਤੋਂ ਬਾਅਦ ਪਰਿਵਾਰ ਵਾਲੇ ਸਾਰੇ ਲੋਕਾਂ ਨੂੰ ਇਲਾਜ ਲਈ ਸਦਰ ਹਸਪਤਾਲ ਲੈ ਕੇ ਪਹੁੰਚੇ, ਜਿੱਥੇ ਡਾਕਟਰ ਨੇ ਰਾਮਲਖਨ ਸਿੰਘ ਦੀ ਪਤਨੀ ਕਮਲਾਵਤੀ ਦੇਵੀ (70), ਵਿਜੇ ਕੁਮਾਰ ਦੇ ਪੁੱਤਰ ਤੇਜਾਂਸ਼ ਕੁਮਾਰ (3), ਆਰੀਆ ਸਿੰਘ ਦੀ ਧੀ ਆਗਿਆ ਕੁਮਾਰੀ (7 ਮਹੀਨੇ) ਅਤੇ ਵਿਜੇ ਕੁਮਾਰ ਦੀ ਧੀ ਗੁੜੀਆ ਕੁਮਾਰੀ (9) ਨੂੰ ਮ੍ਰਿਤਕ ਐਲਾਨ ਦਿੱਤਾ। ਹੋਰ ਚਾਰ ਲੋਕਾਂ ਦਾ ਹਸਪਤਾਲ 'ਚ ਇਲਾਜ ਕੀਤਾ ਜਾ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਦਰ ਹਸਪਤਾਲ ਭੇਜ ਦਿੱਤਾ ਹੈ। ਪੁਲਸ ਇਸ ਮਾਮਲੇ 'ਚ ਐੱਫਆਈਆਰ ਦਰਜ ਕਰ ਕੇ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਵਿਦਿਆਰਥੀਆਂ ਦੀਆਂ ਮੌਜਾਂ ! ਹਰਿਆਣਾ 'ਚ 1 ਤੋਂ 15 ਜਨਵਰੀ ਤੱਕ ਛੁੱਟੀਆਂ ਦਾ ਐਲਾਨ
