ਆਂਧਰਾ ਪ੍ਰਦੇਸ਼ : ਕੋਰੋਨਾ ਵਾਇਰਸ ਦੇ 80 ਨਵੇਂ ਮਾਮਲੇ, ਕੁੱਲ ਮਰੀਜ਼ਾਂ ਦੀ ਗਿਣਤੀ 1,177 ਹੋਈ
Monday, Apr 27, 2020 - 01:34 PM (IST)

ਅਮਰਾਵਤੀ- ਆਂਧਰਾ ਪ੍ਰਦੇਸ਼ ਦੇ ਰਾਜਭਵਨ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਚਾਰ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਕੁਰਨੂਲ ਜ਼ਿਲੇ 'ਚ ਇਕ ਸੰਸਦ ਮੈਂਬਰ ਦੇ ਪਰਿਵਾਰ 'ਚ 6 ਲੋਕਾਂ ਦੇ ਇਨਫੈਕਟਡ ਹੋਣ ਦਾ ਪਤਾ ਲੱਗਾ ਹੈ। ਸੂਬੇ 'ਚ ਪਿਛਲੇ 24 ਘੰਟਿਆਂ 'ਚ ਇਨਫੈਕਸ਼ਨ ਦੇ ਕੁੱਲ 80 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੁੱਲ ਮਰੀਜ਼ਾਂ ਦੀ ਗਿਣਤੀ ਸੋਮਵਾਰ ਨੂੰ 1,177 'ਤੇ ਪਹੁੰਚ ਗਈ। ਸਰਕਾਰੀ ਸਿਹਤ ਬੁਲੇਟਿਨ 'ਚ ਮਰੀਜ਼ਾਂ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ ਪਰ ਮਰੀਜ਼ਾਂ ਦੀ ਗਿਣਤੀ ਦੱਸੀ ਗਈ ਹੈ ਪਰ ਇਕ ਅਧਿਕਾਰਤ ਸੂਤਰ ਨੇ ਦੱਸਿਆ ਕਿ ਰਾਜਪਾਲ ਵਿਸ਼ਵਭੂਸ਼ਣ ਹਰਿਚੰਦਨ ਦੇ ਚਾਰ ਕਰਮਚਾਰੀ ਵੀ ਇਨਫੈਕਟਡ ਹਨ।
ਉੱਥੇ ਹੀ ਇਕ ਸਥਾਨਕ ਅਖਬਾਰ ਨੇ ਇਕ ਸੰਸਦ ਮੈਂਬਰ ਦੇ ਪਰਿਵਾਰ ਦੇ 6 ਮੈਂਬਰ ਇਨਫੈਕਟਡ ਹਨ, ਜਿਨਾਂ 'ਚ ਉਨਾਂ ਦੇ ਪਿਤਾ ਵੀ ਸ਼ਾਮਲ ਹਨ। ਕ੍ਰਿਸ਼ਨਾ ਜ਼ਿਲੇ 'ਚ ਪਿਛਲੇ 24 ਘੰਟਿਆਂ 'ਚ ਇਨਫੈਕਸ਼ਨ ਦੇ 33 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਉੱਥੇ ਹੀ ਗੁੰਟੂਰ 'ਚ 23 ਅਤੇ ਕੁਰਨੂਲ 'ਚ 13 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨਫੈਕਸ਼ਨ ਨਾਲ 31 ਲੋਕਾਂ ਦੀ ਮੌਤ ਹੋ ਚੁਕੀ ਹੈ। ਚਿਤੂਰ ਅਤੇ ਪੱਛਮੀ ਗੋਦਾਵਰੀ ਜ਼ਿਲੇ ਦੇ ਹਸਪਤਾਲਾਂ ਤੋਂ ਚਾਰ ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਸੂਬੇ 'ਚ ਇਨਫੈਕਸ਼ਨ ਤੋਂ ਮੁਕਤ ਹੋ ਕੇ 235 ਲੋਕ ਹੁਣ ਤੱਕ ਘਰ ਜਾ ਚੁਕੇ ਹਨ।