ਆਂਧਰਾ ਪ੍ਰਦੇਸ਼ ’ਚ ਮਾਲਗੱਡੀ ਪੱਟੜੀ ਤੋਂ ਉਤਰੀ, 9 ਟਰੇਨਾਂ ਰੱਦ

Wednesday, Nov 09, 2022 - 10:11 AM (IST)

ਆਂਧਰਾ ਪ੍ਰਦੇਸ਼ ’ਚ ਮਾਲਗੱਡੀ ਪੱਟੜੀ ਤੋਂ ਉਤਰੀ, 9 ਟਰੇਨਾਂ ਰੱਦ

ਅਮਰਾਵਤੀ- ਚੇਨਈ-ਹਾਵੜਾ ਮੁੱਖ ਲਾਈਨ ’ਤੇ ਬੁੱਧਵਾਰ ਤੜਕੇ ਰਾਜਾਮਹੇਂਦਰਵਰਮ ਸ਼ਹਿਰ ’ਚ ਇਕ ਮਾਲਗੱਡੀ ਦਾ ਡਿੱਬਾ ਪਟੜੀ ਤੋਂ ਉਤਰ ਜਾਣ ਕਾਰਨ ਰੇਲ ਆਵਾਜਾਈ ਪ੍ਰਭਾਵਿਤ ਰਹੀ। ਨਤੀਜਨ ਦੱਖਣੀ ਮੱਧ ਰੇਲਵੇ ਨੇ ਦਿਨ ਲਈ ਵਿਜੇਵਾੜਾ-ਵਿਸ਼ਾਖਾਪੱਟਨਮ ਡਵੀਜ਼ਨ ’ਤੇ 9 ਮਹੱਤਵਪੂਰਨ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ।

ਦੱਖਣੀ ਮੱਧ ਰੇਲਵੇ ਵਿਜੇਵਾੜਾ ਡਵੀਜ਼ਨ ਦੀ ਜਨ ਸੰਪਰਕ ਅਧਿਕਾਰੀ ਨੁਸਰਤ ਐੱਮ. ਮੰਦੁਰਪਕਰ ਮੁਤਾਬਕ 3 ਹੋਰ ਟਰੇਨਾਂ ਨੂੰ ਵੱਖ-ਵੱਖ ਸਟੇਸ਼ਨਾਂ ਵਿਚਾਲੇ ਅੰਸ਼ਿਕ ਰੂਪ ਨਾਲ ਰੱਦ ਕੀਤਾ ਗਿਆ। ਹਾਲਾਂਕਿ ਇਕ ਟਰੇਨ ਨੂੰ ਦੋ ਘੰਟੇ ਦੀ ਦੇਰੀ ਨਾਲ ਚਲਾਇਆ ਗਿਆ। 

ਰਾਜਾਮਹੇਂਦਰਵਰਮ ਰੇਲਵੇ ਸਟੇਸ਼ਨ ਦੇ ਕਰੀਬ ਡਾਊਨ ਮੇਨ ਲਾਈਨ ’ਤੇ ਮਾਲਗੱਡੀ ਦੀ ਇਕ ਬੋਗੀ ਪਟੜੀ ਤੋਂ ਉਤਰ ਗਈ।  ਅਧਿਕਾਰਤ ਸੂਤਰਾਂ ਮੁਤਾਬਕ ਹਾਦਸੇ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ। ਹਾਲਾਂਕਿ ਵਿਜੇਵਾੜਾ ਤੋਂ ਅਧਿਕਾਰੀਆਂ ਦੀ ਇਕ ਟੀਮ ਮੁਰੰਮਤ ਕੰਮ ਲਈ ਘਟਨਾ ਵਾਲੀ ਥਾਂ ’ਤੇ ਪਹੁੰਚਿਆ ਹੈ। 


author

Tanu

Content Editor

Related News