ਸ਼ਰਮਨਾਕ ਘਟਨਾ: ਨਵਜੰਮੀ ਬੱਚੀ ਦਾ 7 ਵਾਰ ਸੌਦਾ, ਸਭ ਤੋਂ ਪਹਿਲਾਂ ਪਿਤਾ ਨੇ 70 ਹਜ਼ਾਰ ’ਚ ਵੇਚਿਆ

Thursday, Mar 31, 2022 - 06:09 PM (IST)

ਸ਼ਰਮਨਾਕ ਘਟਨਾ: ਨਵਜੰਮੀ ਬੱਚੀ ਦਾ 7 ਵਾਰ ਸੌਦਾ, ਸਭ ਤੋਂ ਪਹਿਲਾਂ ਪਿਤਾ ਨੇ 70 ਹਜ਼ਾਰ ’ਚ ਵੇਚਿਆ

ਵਿਜੇਵਾੜਾ– ਆਂਧਰਾ ਪ੍ਰਦੇਸ਼ ਤੋਂ ਇਕ ਹੈਰਾਨ ਕਰਨ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਨਵਜੰਮੀ ਬੱਚੀ ਨੂੰ 2 ਮਹੀਨਿਆਂ ’ਚ 7 ਵਾਰ ਵੇਚਿਆ ਗਿਆ, ਉਹ ਵੀ ਉਸ ਦੇ ਪਿਤਾ ਵਲੋਂ। ਪੁਲਸ ਮੁਤਾਬਕ ਬੱਚੀ ਦਾ ਉਸ ਦੇ ਪਿਤਾ ਨੇ ਕਿਸੇ ਸ਼ਖਸ ਕੋਲ 70 ਹਜ਼ਾਰ ’ਚ ਸੌਦਾ ਕੀਤਾ ਸੀ। ਆਖਰੀ ਵਾਰ ਬੱਚੀ ਨੂੰ 2.5 ਲੱਖ ਰੁਪਏ ’ਚ ਵੇਚਿਆ ਗਿਆ ਸੀ। ਪੁਲਸ ਨੇ ਬੱਚੀ ਨੂੰ ਵੇਚਣ ਦੇ ਦੋਸ਼ ’ਚ ਦੋਸ਼ੀ ਪਿਤਾ ਸਮੇਤ 11 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਮਾਮਲੇ ਦਾ ਖ਼ੁਲਾਸਾ ਉਦੋਂ ਹੋਇਆ, ਜਦੋਂ ਬੱਚੀ ਦੀ ਮਾਂ ਅਤੇ ਦਾਦੀ ਨੇ ਪੁਲਸ ਨੂੰ ਸੂਚਨਾ  ਦਿੱਤੀ। ਆਂਧਰਾ ਪ੍ਰਦੇਸ਼ ਦੇ ਮੰਗਲਗਿਰੀ ਪੁਲਸ ਸਟੇਸ਼ਨ ਦੇ ਡੀ. ਐੱਸ. ਪੀ. ਨੇ ਕਿਹਾ ਕਿ ਜਿਸ ਦੋਸ਼ੀ ਨੇ ਬੱਚੀ ਨੂੰ ਖਰੀਦਿਆ ਸੀ, ਉਹ ਮੰਗਲਗਿਰੀ ਦਾ ਸੀ। ਜਦਕਿ ਬੱਚੀ ਦਾ ਆਖ਼ਰੀ ਵਾਰ ਸੌਦਾ ਵਿਜੇਵਾੜਾ ’ਚ ਕੀਤਾ ਗਿਆ। ਫ਼ਿਲਹਾਲ ਬੱਚੀ ਨੂੰ ਉਸ ਦੀ ਮਾਂ ਕੋਲ ਪਹੁੰਚਾ ਦਿੱਤਾ ਗਿਆ ਹੈ।


author

Tanu

Content Editor

Related News