ਜਵਾਈ ਦੀ ਕੀਤੀ ਅਜਿਹੀ ਖਾਤਰਦਾਰੀ! ਹਰ ਪਾਸੇ ਹੋ ਰਹੀ ਹੈ ਚਰਚਾ

01/19/2022 6:21:59 PM

ਅਮਰਾਵਤੀ- ਭਾਰਤ ਪਰੰਪਰਾ ਅਤੇ ਰੀਤੀ ਰਿਵਾਜ਼ਾਂ ਦਾ ਦੇਸ਼ ਹੈ। ਭਾਰਤ ਵੱਖ-ਵੱਖ ਤਹਿ ’ਚ ਲਿਪਟਿਆ ਏਕਤਾ ਅਤੇ ਸੰਸਕਾਰਾਂ ਦਾ ਪ੍ਰਤੀਕ ਹੈ। ਦੇਸ਼ ਦੇ ਕੌਣੇ-ਕੌਣੇ ’ਚ ਵੱਖ-ਵੱਖ ਰੀਤੀ ਰਿਵਾਜ਼ ਮਨਾਏ ਜਾਂਦੇ ਹਨ। ਇਕ ਅਜਿਹੀ ਪਰੰਪਰਾ ਆਂਧਰਾਂ ਪ੍ਰਦੇਸ਼ ਗੋਦਾਵਰੀ ਜ਼ਿਲੇ ’ਚ ਮਨਾਈ ਜਾਂਦੀ ਹੈ। ਜ਼ਿਲ੍ਹੇ ਦੇ ਨਕਸਾਪੁਰਮ  ਦੇ ਇਕ ਆਂਧਰਾ ਪਰਿਵਾਰ ਨੇ ਮਕਰ ਸੰਕ੍ਰਾਂਤੀ ਦੇ ਮੌਕੇ ’ਤੇ ਐਤਵਾਰ ਨੂੰ ਆਪਣੇ ਹੋਣ ਵਾਲੇ ਜਵਾਈ ਨੂੰ 365 ਵੱਖ-ਵੱਖ ਪ੍ਰਕਾਰ ਦੇ ਭੋਜਨ ਗ੍ਰਹਿਣ ਕਰਨ ਨੂੰ ਦਿੱਤੇ। 

ਇਹ ਵੀ ਪੜ੍ਹੋ– ਕੋਰੋਨਾ ਪਾਬੰਦੀਆਂ ਤੋਂ ਦੂਰ! ਭਾਰਤ ’ਚ ਹੋਣ ਜਾ ਰਿਹੈ ਪਹਿਲਾ ‘ਮੇਟਾਵਰਸ’ ਵਿਆਹ

ਘਰ ਦੇ ਜੁਆਈ ਨੂੰ ਸ਼ਾਹੀ ਭੋਜ
ਮਕਰ ਸੰਕ੍ਰਾਂਤੀ ਦੇ ਮੌਕੇ ’ਤੇ ਪੱਛਮੀ ਗੋਦਾਵਰੀ ਜ਼ਿਲੇ ’ਚ ਨਕਸਾਪੁਰਮ ਦੇ ਇਕ ਆਂਧਰਾ ਪਰਿਵਾਰ ਨੂੰ ਆਪਣੇ ਜਵਾਈ ਨੂੰ ਸ਼ਾਹੀ ਭੋਜ ਖੁਆਇਆ, ਜਿਸ ’ਚ 365 ਵੱਖ-ਵੱਖ ਪ੍ਰਕਾਰ ਦੇ ਭੋਜ ਸ਼ਾਮਲ ਸਨ। ਪਰਿਵਾਰ ਦੇ ਇਕ ਮੈਂਬਰ ਨੇ ਕਿਹਾ ਕਿ ਆਪਣੇ ਹੋਣ ਵਾਲੇ ਜਵਾਈ ਦੇ ਪ੍ਰਤੀ ਆਪਣਾ ਪਿਆਰ ਦਿਖਾਉਣ ਲਈ ਸਾਲ ਦੇ 365 ਦਿਨਾਂ ਨੂੰ ਧਿਆਨ ’ਚ ਰੱਖਦੇ ਹੋਏ 365 ਤਰ੍ਹਾਂ ਦੇ ਭੋਜਨ ਦੀ ਵਿਵਸਥਾ ਕੀਤੀ ਗਈ ਸੀ। ਦੱਸਿਆ ਗਿਆ ਹੈ ਕਿ ਇਹ ਜੌੜਾ ਤਿਉਹਾਰ ਦੇ ਬਾਅਦ ਵਿਆਹ ਕਰੇਗਾ।
ਤੁਹਾਨੂੰ ਦੱਸ ਦਈਏ ਤੁੰਮਲਪੱਲੀ ਸੁਬਰਮਣਿਅਮ ਅਤੇ ਅੰਨਪੁੂਰਨਾ ਆਪਣੇ ਬੇਟੇ ਸਾਈਕ੍ਰਿਸ਼ਨ ਦਾ ਵਿਆਹ ਇਕ ਸੋਨੇ ਦੇ ਵਪਾਰੀ ਵੇਂਕਟੇਸ਼ਵਰ ਰਾਓ ਅਤੇ ਮਾਧਵੀ ਦੀ ਬੇਟੀ ਕੁੰਦਵੀ ਨਾਲ ਕਰਵਾਉਣ ਜਾ ਰਹੇ ਹਨ।

ਇਹ ਵੀ ਪੜ੍ਹੋ– ਭਾਰਤ ਵਿਚ ਮੁਕੰਮਲ ਲਾਕਡਾਊਨ ਲਗਾਉਣ ਨੂੰ ਲੈ ਕੇ WHO ਦਾ ਅਹਿਮ ਬਿਆਨ

PunjabKesari

ਤਿਉਹਾਰ ’ਤੇ ਕੀਤੀ ਗਈ ਭੋਜ ਦੀ ਵਿਵਸਥਾ
ਵਿਆਹ ਦੇ ਠੀਕ ਪਹਿਲੇ ਮਕਰ ਸੰਕ੍ਰਾਂਤੀ ’ਤੇ ਲਾੜੀ ਦੇ ਦਾਦਾ ਅਚੰਤਾ ਗੋਵਿੰਦ ਅਤੇ ਦਾਦੀ ਨਾਗਮਣੀ ਨੇ ਆਪਣੇ ਪੋਤੇ ਲਈ ਭੋਜ ਦੀ ਵਿਵਸਥਾ ਕਰ ਦਿੱਤੀ। ਇਸ ਭੋਜ ਦੇ ਪ੍ਰੀ-ਵੇਡਿੰਗ ਸੈਲੀਬ੍ਰੇਸ਼ਨ ’ਚ ਲਾੜਾ ਅਤੇ ਲਾੜੀ ਦੋਵਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਹਿੱਸਾ ਲਿਆ। ਦੋਵਾਂ ਪੱਖਾਂ ਨੇ ਇਸ ਸੈਲੀਬ੍ਰੇਸ਼ਨ ਨੂੰ ਖਾਣਪਾਨ ਅਤੇ ਹਾਸੇ ਮਜ਼ਾਕ ਨਾਲ ਗ੍ਰੈਂਡ ਬਣਾ ਦਿੱਤਾ।

ਇਹ ਵੀ ਪੜ੍ਹੋ– ਕੇਂਦਰ ਨੇ ਸੁਪਰੀਮ ਕੋਰਟ ਨੂੰ ਕਿਹਾ- ਕਿਸੇ ਦੀ ਇੱਛਾ ਵਿਰੁੱਧ ਟੀਕਾ ਲਵਾਉਣ ਲਈ ਮਜਬੂਰ ਨਹੀਂ ਕਰ ਸਕਦੇ

PunjabKesari

ਕੀ-ਕੀ ਸੀ ਭੋਜਨ ’ਚ
-ਇਸ ਗ੍ਰੈਂਡ ਭੋਜਨ ’ਚ 30 ਵੱਖ-ਵੱਖ ਪ੍ਰਕਾਰ ਦੀ ਕੜੀ, ਚਾਵਲ, ਪਾਰੰਪਰਿਕ ਗੋਦਾਵਰੀ ਮਿਠਾਈ, ਪੁਲੀਹੋਰਾ, ਬਰਿਆਨੀ,
ਗਰਮ ਅਤੇ ਠੰਡੇ ਸ਼ਰਬਤ, ਬਿਸਕੁਟ, ਫਲ, ਕੇਕ ਤਿਆਰ ਕੀਤੇ ਗਏ ਸਨ। ਇਹ ਵਿਵਸਥਾ ਪੂਰਵ ਅਤੇ ਪੱਛਮੀ ਗੋਦਾਵਰੀ ਦੋਵਾਂ ਜ਼ਿਲ੍ਹਿਆਂ ਦੇ ਸ਼ਹਿਰ ਦੀ ਚਰਚਾ ਦਾ ਵਿਸ਼ਾ ਬਣ ਗਈ ਹੈ। ਗੋਦਾਵਰੀ ਦੇ ਦੋਵੇਂ ਜ਼ਿਲ੍ਹੇ ਆਪਣੀ ਨਿੱਘੀ ਪਰੁਹਣਚਾਰੀ ਲਈ ਜਾਣੇ ਜਾਂਦੇ ਹਨ।

ਇਹ ਵੀ ਪੜ੍ਹੋ– ਕੋਰੋਨਾ ਤੋਂ ਠੀਕ ਹੋਣ ਦੇ ਬਾਅਦ ਵੀ ਲੋਕਾਂ ’ਚ ਸਾਹਮਣੇ ਆ ਰਹੀਆਂ ਇਹ ਸਮੱਸਿਆਵਾਂ


Rakesh

Content Editor

Related News