ਅੰਡਮਾਨ ''ਚ ਦਰੱਖਤਾਂ ''ਤੇ ਰਹਿਣ ਵਾਲੇ ਡੱਡੂਆਂ ਦੀ ਨਵੀਂ ਪ੍ਰਜਾਤੀ ਮਿਲੀ
Thursday, Nov 12, 2020 - 05:27 PM (IST)
ਕੋਚੀ- ਅੰਡਮਾਨ ਨਿਕੋਬਾਰ ਅਤੇ ਪੂਰਬ-ਉੱਤਰ ਭਾਰਤ 'ਚ ਦਰੱਖਤਾਂ 'ਤੇ ਰਹਿਣ ਵਾਲੇ ਡੱਡੂਆਂ ਦੀ ਨਵੀਂ ਪ੍ਰਜਾਤੀ ਦਾ ਪਤਾ ਲੱਗਾ ਹੈ। ਖੋਜਕਰਤਾਵਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਐੱਸ.ਡੀ. ਬੀਜੂ ਦੀ ਅਗਵਾਈ 'ਚ ਭਾਰਤ, ਚੀਨ, ਇੰਡੋਨੇਸ਼ੀਆ ਅਤੇ ਥਾਈਲੈਂਡ ਦੇ ਖੋਜਕਰਤਾਵਾਂ ਦੇ ਦਲ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਭਾਰਤ ਦੇ ਅੰਡਮਾਨ ਦੀਪਸਮੂਹ 'ਚ ਦਰੱਖਤਾਂ 'ਤੇ ਰਹਿਣ ਵਾਲੇ ਡੱਡੂਆਂ ਦੀ ਪ੍ਰਜਾਤੀ ਰੋਹਾਨਿਕਸਾਲਸ ਦਾ ਪਤਾ ਲੱਗਾ ਹੈ। ਇਹ ਨਾਂ ਸ਼੍ਰੀਲੰਕਾ ਦੇ ਜੀਵ ਵਰਗੀਕਰਨ ਵਿਗਿਆਨੀ ਰੋਹਨ ਪੇਥੀਆਗੋਡਾ ਦੇ ਨਾਂ 'ਤੇ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ਆਨਲਾਈਨ ਕਲਾਸ ਮਗਰੋਂ 11 ਸਾਲ ਦੇ ਮਾਸੂਮ ਵਿਦਿਆਰਥੀ ਨੇ ਆਪਣੀ ਟਾਈ ਨਾਲ ਲਿਆ ਫਾਹਾ
ਜੀਵ ਵਿਗਿਆਨ ਦੀ ਅੰਤਰਰਾਸ਼ਟਰੀ ਮੈਗਜ਼ੀਨ 'ਜੂਟਾਕਸਾ' ਦੇ ਮੌਜੂਦਾ ਅੰਕ 'ਚ ਪ੍ਰਕਾਸ਼ਿਤ ਅਧਿਐਨ 'ਚ ਕਿਹਾ ਗਿਆ ਹੈ,''ਅੰਡਮਾਨ ਦੇ ਉਭਯਚਰ ਪ੍ਰਾਣੀਆਂ ਦਾ ਹਾਲ ਦੇ ਸਾਲਾਂ 'ਚ ਲਗਾਤਾਰ ਸਰਵੇਖਣ ਕੀਤਾ ਗਿਆ ਪਰ ਇਨ੍ਹਾਂ ਟਾਪੂਆਂ 'ਤੇ ਹੁਣ ਤੱਕ ਰੈਕੋਫੋਰਾਈਡ ਫੈਮਿਲੀ ਦਾ ਪਤਾ ਨਹੀਂ ਲੱਗਾ।'' ਉਸ 'ਚ ਕਿਹਾ ਗਿਆ ਹੈ,''ਪਰ ਹੈਰਾਨੀਜਨਕ ਗੱਲ ਹੈ ਕਿ ਉੱਤਰੀ ਅਤੇ ਮੱਧ ਅੰਡਮਾਨ ਨਿਕੋਬਾਰ 'ਚ ਦਰੱਖਤਾਂ 'ਤੇ ਰਹਿਣ ਵਾਲੇ ਡੱਡੂਆਂ ਦੀ ਪ੍ਰਜਾਤੀ ਆਮ ਹੈ।'' ਬੀਜੂ ਨੇ ਇਕ ਬਿਆਨ 'ਚ ਕਿਹਾ ਕਿ ਅੰਡਮਾਨ ਟਾਪੂਆਂ 'ਤੇ ਦਰੱਖਤ 'ਤੇ ਪਾਏ ਜਾਣ ਵਾਲੇ ਡੱਡੂਆਂ ਦਾ ਮਿਲਣਾ ਹੈਰਾਨੀਜਨਕ ਹੈ ਅਤੇ ਇਹ ਫਿਰ ਭਾਰਤ ਵਰਗੇ ਵਿਸ਼ਾਲ, ਵਿਭਿੰਨ ਦੇਸ਼ ਵਿਚ ਦਸਤਾਵੇਜ਼ੀਕਰਨ ਲਈ ਸਮੁੰਦਰੀ ਜੀਵਾਂ ਦੇ ਸਰਵੇਖਣ ਅਤੇ ਪੜਤਾਲ ਦੇ ਮਹੱਤਵ ਨੂੰ ਰੇਖਾਂਕਿਤ ਕਰਦਾ ਹੈ।
ਇਹ ਵੀ ਪੜ੍ਹੋ : ਪਿਆਰ ਦੇ ਬਹਾਨੇ ਪ੍ਰੇਮੀ ਵਲੋਂ ਜਬਰ ਜ਼ਿਨਾਹ, ਫਿਰ ਤਸਵੀਰਾਂ ਵਾਇਰਲ ਕਰ ਦੋਸਤਾਂ ਤੋਂ ਕਰਾਇਆ ਗੈਂਗਰੇਪ