ਕ੍ਰਿਸ਼ਨਾ ਨਦੀ ’ਚੋਂ ਮਿਲੀ ਰਾਮਲੱਲਾ ਦੀਆਂ ਖੂਬੀਆਂ ਵਾਲੀ ਭਗਵਾਨ ਵਿਸ਼ਨੂੰ ਦੀ ਮੂਰਤੀ
Wednesday, Feb 07, 2024 - 10:36 AM (IST)
ਰਾਏਚੂਰ (ਭਾਸ਼ਾ)- ਕਰਨਾਟਕ ਦੇ ਰਾਏਚੂਰ ਜਿਲੇ ਦੇ ਇੱਕ ਪਿੰਡ ਨੇੜੇ ਕ੍ਰਿਸ਼ਨਾ ਨਦੀ ’ਚੋਂ ਭਗਵਾਨ ਵਿਸ਼ਨੂੰ ਦੀ ਇੱਕ ਪ੍ਰਾਚੀਨ ਮੂਰਤੀ ਮਿਲੀ ਹੈ ਜਿਸ ਦੇ ਆਲੇ ਦੁਆਲੇ ਸਾਰੇ ਦਸ ਅਵਤਾਰ ਉੱਕਰੇ ਹੋਏ ਹਨ। ਸੂਤਰਾਂ ਨੇ ਕਿਹਾ ਕਿ ਇਹ ਮੂਰਤੀ ਇਸ ਤੱਥ ਨੂੰ ਧਿਆਨ ਵਿਚ ਰੱਖਦੇ ਹੋਏ ਧਿਆਨ ਦੇਣ ਯੋਗ ਹੈ ਕਿ ਇਸ ਦੀਆਂ ਖੂਬੀਆਂ ਅਯੁੱਧਿਆ ਵਿਚ ਨਵੇਂ ਬਣੇ ਮੰਦਰ ਵਿਚ ਹਾਲ ਹੀ ਵਿਚ ਸਥਾਪਤ ਕੀਤੀ ਗਈ 'ਰਾਮਲੱਲਾ' ਦੀ ਮੂਰਤੀ ਨਾਲ ਮਿਲਦੀਆਂ-ਜੁਲਦੀਆਂ ਹਨ। ਮੂਰਤੀ ਦੇ ਨਾਲ ਇੱਕ ਪ੍ਰਾਚੀਨ ਸ਼ਿਵਲਿੰਗ ਵੀ ਮਿਲਿਆ ਹੈ।
ਇਹ ਵੀ ਪੜ੍ਹੋ : ਨਾਨਕੇ ਆਏ 2 ਸਾਲਾ ਮਾਸੂਮ ਨੇ ਪਾਣੀ ਸਮਝ ਕੇ ਪੀ ਲਿਆ ਕੀਟਨਾਸ਼ਕ, ਤੜਫ਼-ਤੜਫ਼ ਕੇ ਤੋੜਿਆ ਦਮ
ਰਾਏਚੂਰ ਯੂਨੀਵਰਸਿਟੀ ਦੇ ਪ੍ਰਾਚੀਨ ਇਤਿਹਾਸ ਅਤੇ ਪੁਰਾਤੱਤਵ ਵਿਗਿਆਨ ਦੇ ਲੈਕਚਰਾਰ ਡਾ. ਪਦਮਜਾ ਦੇਸਾਈ ਨੇ ਵਿਸ਼ਨੂੰ ਦੀ ਇਸ ਮੂਰਤੀ ਬਾਰੇ ਕਿਹਾ ਕਿ ਸ਼ਾਇਦ ਇਹ ਕਿਸੇ ਮੰਦਰ ਦੇ ਗਰਭ ਕ੍ਰਹਿ ’ਚ ਰਹੀ ਹੋਵੇਗੀ ਜਿਸ ਨੂੰ ਬਾਅਦ ’ਚ ਨਦੀ ਵਿਚ ਜਲ ਪ੍ਰਵਾਹ ਕਰ ਦਿੱਤਾ ਗਿਆ ਹੋਵੇਗਾ। ਪੁਰਾਤੱਤਵ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਮੂਰਤੀ 11ਵੀਂ ਜਾਂ 12ਵੀਂ ਸਦੀ ਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8