ਅਨੰਤਨਾਗ 'ਚ ਅੱਤਵਾਦੀ ਹਮਲਾ, CRPF ਦੇ 5 ਜਵਾਨ ਸ਼ਹੀਦ

06/12/2019 5:50:09 PM

ਸ਼੍ਰੀਨਗਰ— ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਨੇ ਸੀ.ਆਰ.ਪੀ.ਐੱਫ. ਦੀ ਟੀਮ 'ਤੇ ਹਮਲਾ ਕਰ ਦਿੱਤਾ ਹੈ। ਅਨੰਤਨਾਗ 'ਚ ਬੱਸ ਸਟੈਂਡ ਕੋਲ ਹੋਏ ਇਸ ਹਮਲੇ 'ਚ 5 ਜਵਾਨ ਸ਼ਹੀਦ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਅਨੰਤਨਾਗ 'ਚ 2 ਨਕਾਬਪੋਸ਼ ਅੱਤਵਾਦੀ ਆਏ ਅਤੇ ਸੀ.ਆਰ.ਪੀ.ਐਅਫ. ਤੇ ਪੁਲਸ ਫੋਰਸ ਦੇ ਜਵਾਨਾਂ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ 'ਚ ਸੀ.ਆਰ.ਪੀ.ਐੱਫ. ਦੇ 5 ਜਵਾਨ ਸ਼ਹੀਦ ਹੋ ਗਏ। ਨਾਲ ਹੀ ਰਾਜ ਪੁਲਸ ਫੋਰਸ ਦਾ ਇਕ ਐੱਸ.ਐੱਚ.ਓ. ਵੀ ਜ਼ਖਮੀ ਦੱਸਿਆ ਜਾ ਰਿਹਾ ਹੈ। ਜਦੋਂ ਕਿ ਇਸ ਗੋਲੀਬਾਰੀ 'ਚ ਅੱਤਵਾਦੀ ਮਾਰਿਆ ਗਿਆ ਹੈ। ਉੱਥੇ ਹੀ ਦੂਜੇ ਅੱਤਵਾਦੀ ਦੀ ਤਲਾਸ਼ ਜਾਰੀ ਹੈ। 
ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਪੁੰਛ 'ਚ ਪਾਕਿਸਤਾਨ ਨੇ ਸੋਮਵਾਰ ਨੂੰ ਜੰਗਬੰਦੀ ਦੀ ਉਲੰਘਣਾ ਕੀਤੀ, ਜਿਸ 'ਚ ਇਕ ਜਵਾਨ ਸ਼ਹੀਦ ਹੋ ਗਿਆ। ਗੋਲੀਬਾਰੀ 'ਚ ਇਕ ਜਵਾਨ ਜ਼ਖਮੀ ਵੀ ਹੋਇਆ ਹੈ। ਪਾਕਿਸਤਾਨ ਵਲੋਂ ਗੋਲੀਬਾਰੀ ਸ਼ੁਰੂ ਕੀਤੀ ਗਈ, ਜਿਸ ਦਾ ਭਾਰਤੀ ਫੌਜ ਨੇ ਵੀ ਮੂੰਹ ਤੋੜ ਜਵਾਬ ਦਿੱਤਾ।
PunjabKesariਪਾਕਿਸਤਾਨ ਵਲੋਂ ਕਈ ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਹੈ। ਹੱਦ ਤਾਂ ਉਦੋਂ ਹੋ ਗਈ ਪਾਕਿਸਤਾਨ ਨੇ ਈਦ ਦਾ ਦਿਨ ਵੀ ਨਹੀਂ ਛੱਡਿਆ ਅਤੇ ਉਸ ਦਿਨ ਵੀ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ ਕੀਤੀ ਗਈ। ਈਦ ਦੇ ਪਾਕਿ ਦਿਨ ਕਸ਼ਮੀਰ ਘਾਟੀ ਦੇ ਸ਼ਾਂਤ ਰਹਿਣ ਦੀ ਉਮੀਦ ਸੀ ਪਰ ਅਜਿਹਾ ਨਹੀਂ ਹੋਇਆ। ਪੁਲਵਾਮਾ 'ਚ ਪੱਥਰਬਾਜ਼ਾਂ ਨੇ ਫੌਜ ਦੇ ਗਸ਼ਤੀ ਦਲ 'ਤੇ ਪਥਰਾਅ ਕੀਤਾ, ਉੱਥੇ ਹੀ ਪੁੰਛ 'ਚ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ।

ਸੂਤਰਾਂ ਅਨੁਸਾਰ ਪਾਕਿਸਤਾਨ ਨੇ 6 ਜੂਨ ਤੱਕ 1170 ਵਾਰ ਜੰਗਬੰਦੀ ਦੀ ਉਲੰਘਣਾ ਕੀਤੀ। ਉੱਥੇ ਹੀ 2018 'ਚ 1629 ਵਾਰ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਸੀ। ਗ੍ਰਹਿ ਮੰਤਰਾਲੇ ਨੇ 12 ਦਸੰਬਰ 2018 ਨੂੰ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਇਸ ਸਾਲ ਅੱਤਵਾਦੀ ਵਾਰਦਾਤਾਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੇ ਤੋਂ ਵਧ ਸੀ।


DIsha

Content Editor

Related News