ਲਗਜ਼ਰੀ ਸਹੂਲਤਾਂ ਨਾਲ ਲੈਸ ਹੋਵੇਗਾ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦਾ ਪਾਰਟੀ ਕਰੂਜ਼

05/26/2024 5:31:34 PM

ਨਵੀਂ ਦਿੱਲੀ - ਮਸ਼ਹੂਰ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਦੂਜੇ ਪ੍ਰੀ-ਵੈਡਿੰਗ ਸਮਾਰੋਹ ਲਈ ਇਟਲੀ ਅਤੇ ਫਰਾਂਸ ਵਿੱਚ ਤਿਆਰੀਆਂ ਜ਼ੋਰਾਂ 'ਤੇ ਹਨ। ਸੂਤਰਾਂ ਮੁਤਾਬਕ ਇਹ ਪ੍ਰੀ-ਵੈਡਿੰਗ ਸੈਰੇਮਨੀ 28 ਤੋਂ 30 ਮਈ ਤੱਕ ਹੋਵੇਗੀ। ਇਹ ਦੂਜਾ ਸਮਾਰੋਹ ਮਾਰਚ ਵਿੱਚ ਜਾਮਨਗਰ, ਗੁਜਰਾਤ ਵਿੱਚ ਆਯੋਜਿਤ ਪ੍ਰੀ-ਵਿਆਹ ਸਮਾਰੋਹ ਤੋਂ ਵੱਖਰਾ ਹੋਵੇਗਾ । ਇਹ ਲਗਜ਼ਰੀ ਕਰੂਜ਼ ਜਹਾਜ਼ 'ਸੇਲਿਬ੍ਰਿਟੀ ਅਸੇਂਟ' 'ਤੇ ਆਯੋਜਿਤ ਕੀਤਾ ਜਾਵੇਗਾ। ਇਹ ਕਰੂਜ਼ ਪੰਜ ਤਾਰਾ ਸਹੂਲਤਾਂ ਵਾਲਾ ਇੱਕ ਫਲੋਟਿੰਗ ਰਿਜ਼ੋਰਟ ਹੈ। ਇਥੇ ਓਪਨ ਏਅਰ ਗਾਰਡਨ, 32 ਫੂਡ ਵੈਨਿਊ, 14 ਕੈਫੇ-ਬਾਰ ਲਗਜ਼ਰੀ ਰਿਹਾਇਸ਼, ਸਨ ਡੇਕ, ਲੌਂਜ ਏਰੀਆ, ਫਿਟਨੈਸ ਸੈਂਟਰ, ਕਿਰਸਟੇਸ ਸਪਾ, ਐਕਵਾ ਥੈਰੇਪੀ ਲਈ ਫਾਰਸੀ ਗਾਰਡਨ, ਪੈਂਟਹਾਊਸ ਸੂਟ ਵਿੱਚ ਬੈੱਡਰੂਮ, ਡਰੈਸਿੰਗ ਰੂਮ, ਲਿਵਿੰਗ ਅਤੇ ਡਾਇਨਿੰਗ ਏਰੀਆ ਵੀ ਹੈ। 

ਇਹ ਵੀ ਪੜ੍ਹੋ :     ਪੁੱਤਰ ਹੈ ਜਾਂ ਧੀ ਇਹ ਦੇਖਣ ਲਈ ਵਿਅਕਤੀ ਨੇ ਵੱਢ ਦਿੱਤਾ ਗਰਭਵਤੀ ਘਰਵਾਲੀ ਦਾ ਢਿੱਡ

ਇਟਲੀ ਦੇ ਪਾਲੇਮਨੋ ਹਵਾਈ ਅੱਡੇ 'ਤੇ ਲਗਭਗ 800 ਮਹਿਮਾਨਾਂ ਨੂੰ 12 ਜਹਾਜ਼ਾਂ ਜ਼ਰੀਏ ਉਨ੍ਹਾਂ ਨੂੰ ਕਰੂਜ਼ 'ਤੇ ਭੇਜਿਆ ਜਾਵੇਗਾ। ਪਲੇਰਮੋ ਵਿੱਚ ਇੱਕ ਬੰਦਰਗਾਹ ਹੈ, ਜਿੱਥੇ ਇਹ ਕਰੂਜ਼ ਖੜ੍ਹਾ ਯਾਤਰਾ ਸ਼ੁਰੂ ਕਰਨ ਲਈ ਮਹਿਮਾਨਾਂ ਦਾ ਇੰਤਜ਼ਾਰ ਕਰ  ਰਿਹਾ ਹੋਵੇਗਾ।

ਹੋਟਲ ਦਾ 600 ਕਰਮਚਾਰੀਆਂ ਦਾ ਸਟਾਫ ਮਹਿਮਾਨਾਂ ਦੀ ਹਰ ਜ਼ਰੂਰਤ ਨੂੰ ਪੂਰਾ ਕਰਨ ਲਈ ਤਿਆਰ ਹੋਵੇਗਾ। ਇਟਲੀ ਤੋਂ ਫਰਾਂਸ ਤੱਕ ਦਾ ਸਫਰ ਲਗਭਗ 4300 ਕਿਲੋਮੀਟਰ ਦਾ ਹੋਵੇਗਾ। ਸ਼ਨੀਵਾਰ ਨੂੰ ਕਰੂਜ਼ ਇਟਲੀ ਦੇ ਲਾ ਸਟੇਜੀਆ ਪਹੁੰਚ ਗਿਆ ਸੀ। 

ਇਸ ਵਿੱਚ ਹਾਲੀਵੁੱਡ, ਬਾਲੀਵੁੱਡ ਅਤੇ ਕਾਰੋਬਾਰੀ ਜਗਤ ਦੇ ਵੀਵੀਆਈਪੀ ਮਹਿਮਾਨ ਸ਼ਾਮਲ ਹੋਣਗੇ। ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦੀਆਂ ਰਸਮਾਂ 10 ਤੋਂ 12 ਜੁਲਾਈ ਤੱਕ ਭਾਰਤੀ ਰਵਾਇਤੀ ਰੀਤੀ-ਰਿਵਾਜਾਂ ਅਨੁਸਾਰ ਮੁੰਬਈ ਵਿੱਚ ਹੋਣਗੀਆਂ।

ਇਹ ਵੀ ਪੜ੍ਹੋ :       1 ਜੂਨ ਤੋਂ ਪਹਿਲਾਂ ਕਰ ਲਓ ਇਹ ਕੰਮ, ਨਹੀਂ ਤਾਂ ਬੰਦ ਹੋ ਜਾਵੇਗਾ ਗੈਸ ਕੁਨੈਕਸ਼ਨ ਤੇ ਨਹੀਂ ਮਿਲੇਗੀ ਸਬਸਿਡੀ

ਲਗਜ਼ਰੀ ਕਰੂਜ਼ ਸੈਲੀਬ੍ਰਿਟੀ ਅਸੈਂਟ ਇਟਲੀ ਦੇ 2700 ਸਾਲ ਪੁਰਾਣੇ ਸ਼ਹਿਰ ਪਲੇਰਮੋ ਤੋਂ ਮਹਿਮਾਨਾਂ ਨੂੰ ਲੈ ਕੇ ਆਪਣੀ ਯਾਤਰਾ ਸ਼ੁਰੂ ਕਰੇਗੀ। ਅਗਲੇ ਦਿਨ ਇਹ ਇਟਲੀ ਦੇ ਰੋਮ ਨੇੜੇ ਸਿਵਿਟਾਵੇਚੀਆ ਦੀ ਬੰਦਰਗਾਹ 'ਤੇ ਪਹੁੰਚੇਗਾ। ਇਸ ਤੋਂ ਬਾਅਦ ਗਨੇਵਾ ਨੇੜੇ ਪੋਰਟੋਫਿਨੋ ਇਸ ਦਾ ਤੀਜਾ ਮਹੱਤਵਪੂਰਨ ਸਟਾਪ ਹੋਵੇਗਾ। ਸੂਤਰਾਂ ਮੁਤਾਬਕ ਪੋਰਟੋਫਿਨੋ ਦੇ ਸਭ ਤੋਂ ਆਲੀਸ਼ਾਨ ਵਿਲਾ 'ਚ ਮਹਿਮਾਨਾਂ ਨੂੰ ਦੁਪਹਿਰ ਦਾ ਖਾਣਾ ਪਰੋਸਿਆ ਜਾਵੇਗਾ। ਇਸ ਦੇ ਲਈ ਕਈ ਵਿਲਾ ਕਿਰਾਏ 'ਤੇ ਲਏ ਗਏ ਹਨ। ਇਸ ਤੋਂ ਬਾਅਦ ਮਹਿਮਾਨਾਂ ਨੂੰ ਦੱਖਣੀ ਫਰਾਂਸ ਦੇ ਨਾਇਸ, ਬਾਰਡੋ ਅਤੇ ਮਾਰਸੇਲ ਵਰਗੇ ਮਸ਼ਹੂਰ ਸ਼ਹਿਰਾਂ 'ਚ ਲੈ ਜਾਣ ਦੀ ਯੋਜਨਾ ਹੈ।

ਇਹ ਵੀ ਪੜ੍ਹੋ :       ਵੋਟਿੰਗ ਵਾਲੇ ਦਿਨ ਅੱਤ ਦੀ ਗਰਮੀ ਦੇ ਬਾਵਜੂਦ ਵੋਟਰਾਂ 'ਚ ਦੇਖਣ ਨੂੰ ਮਿਲ ਰਿਹਾ ਭਾਰੀ ਉਤਸ਼ਾਹ(ਦੇਖੋ ਤਸਵੀਰਾਂ)

ਬੀਤੇ ਮਾਰਚ ਮਹੀਨੇ ਅੰਤਰਰਾਸ਼ਟਰੀ ਪੌਪ ਸਟਾਰ ਰਿਹਾਨਾ ਨੇ ਗੁਜਰਾਤ ਦੇ ਜਾਮਨਗਰ ਵਿੱਚ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਤੋਂ ਪਹਿਲਾਂ ਦੇ ਸਮਾਰੋਹ ਵਿੱਚ ਡਾਂਸ ਕੀਤਾ ਸੀ। ਤਿੰਨਾਂ ਖਾਨ ਸਟਾਰ ਸ਼ਾਹਰੁਖ, ਸਲਮਾਨ ਅਤੇ ਆਮਿਰ ਖਾਨ ਨੇ ਵੀ ਇਕੱਠੇ ਡਾਂਸ ਕੀਤਾ। ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਅਤੇ ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਸਮੇਤ ਕਈ ਅੰਤਰਰਾਸ਼ਟਰੀ ਸ਼ਖਸੀਅਤਾਂ ਨੇ ਉਸ ਜਸ਼ਨ ਵਿੱਚ ਹਿੱਸਾ ਲਿਆ। ਜਦੋਂ ਕਿ ਭਾਰਤੀ ਉਦਯੋਗਪਤੀ ਅਤੇ ਕ੍ਰਿਕਟਰਸ ਸਮੇਤ ਕਈ ਖ਼ੇਤਰ ਦੀਆਂ ਹਸਤੀਆਂ ਵੀ ਇਸ ਯਾਦਗਾਰ ਪਾਰਟੀ ਦੀ ਗਵਾਹ ਬਣੀਆਂ। ਹੁਣ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅੰਬਾਨੀ ਪਰਿਵਾਰ ਦਾ ਇਸ ਮਹੀਨੇ ਦੇ ਅਖ਼ੀਰ ਵਿਚ ਹੋ ਰਿਹਾ ਦੂਜਾ ਪ੍ਰੀ-ਵੈਡਿੰਗ ਫੰਕਸ਼ਨ ਵੀ ਧਮਾਕੇਦਾਰ ਹੋਣ ਵਾਲਾ ਹੈ।

ਬਾਲੀਵੁੱਡ ਦੀਆਂ ਬਹੁਤ ਸਾਰੀਆਂ ਹਸਤੀਆਂ ਅੰਬਾਨੀ ਪਰਿਵਾਰ ਦੇ ਬਹੁਤ ਕਰੀਬ ਹਨ। ਮੰਨਿਆ ਜਾ ਰਿਹਾ ਹੈ ਕਿ ਬਾਲੀਵੁੱਡ ਦੇ ਕਈ ਸੈਲੇਬਸ ਇਸ ਕਰੂਜ਼ ਪਾਰਟੀ ਦਾ ਹਿੱਸਾ ਬਣ ਸਕਦੇ ਹਨ। ਖਬਰਾਂ ਮੁਤਾਬਕ ਪਰਿਵਾਰ ਸਮੇਤ ਸ਼ਾਹਰੁਖ ਖਾਨ, ਸਲਮਾਨ ਖਾਨ ਅਤੇ ਆਮਿਰ ਖਾਨ ਦੇ ਨਾਂ ਮਹਿਮਾਨਾਂ ਦੀ ਸੂਚੀ 'ਚ ਸ਼ਾਮਲ ਹਨ। ਇਸ ਸਮਾਰੋਹ 'ਚ ਆਲੀਆ ਭੱਟ ਅਤੇ ਰਣਬੀਰ ਕਪੂਰ ਵੀ ਸ਼ਿਰਕਤ ਕਰਨਗੇ।

ਇਹ ਵੀ ਪੜ੍ਹੋ :      ਮਜਦੂਰ ਨੇ ਵਿਦਿਆਰਥਣਾਂ ਨੂੰ ਕੀਤਾ ਗੁੰਮਰਾਹ, 5 ਮਹੀਨਿਆਂ 'ਚ 7 ਲੜਕੀਆਂ ਨਾਲ ਜਬਰ ਜਿਨਾਹ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News