ਆਨੰਦ ਰੰਗਨਾਥਨ ਨੇ ਨੂਹ ਦੇ ਮੌਜੂਦਾ ਹਾਲਾਤ ਦੀ ਵੀਡੀਓ ਸਾਂਝੀ ਕਰ ਲਿਖਿਆ, ਇਹ ਸੀਰੀਆ ਜਾਂ ਕਾਬੁਲ ਨਹੀਂ...

Tuesday, Aug 01, 2023 - 07:08 PM (IST)

ਨੈਸ਼ਨਲ ਡੈਸਕ: ਹਰਿਆਣਾ ਦੇ ਨੂਹ ਵਿਚ ਬੀਤੇ ਦਿਨੀਂ ਇਕ ਧਾਰਮਿਕ ਯਾਤਰਾ ਦੌਰਾਨ ਸ਼ੁਰੂ ਹੋਏ ਵਿਵਾਦ ਤੋਂ ਬਾਅਦ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਹੁਣ ਤਕ ਦੰਗਿਆਂ ਵਿਚ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭੀੜ ਵੱਲੋਂ ਬੀਤੇ ਦਿਨੀਂ ਪੁਲਸ ਸਟੇਸ਼ਨ ਨੂੰ ਵੀ ਅੱਗ ਲਗਾ ਦਿੱਤੀ ਗਈ ਸੀ ਤੇ ਕਈ ਗੱਡੀਆਂ ਵੀ ਫੂਕ ਦਿੱਤੀਆਂ ਗਈਆਂ ਸਨ। ਭੀੜ ਵੱਲੋਂ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਯਾਤਰਾ ਨੂੰ ਰੋਕਣ ਦੀ ਕੋਸ਼ਿਸ਼ ਕੀਤੇ ਜਾਣ ਕਾਰਨ ਭੜਕੀ ਹਿੰਸਾ 'ਚ ਨੂਹ 'ਚ 5 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋਏ ਹਨ। 

ਇਹ ਖ਼ਬਰ ਵੀ ਪੜ੍ਹੋ - ਬੱਚੇ ਕੋਲੋਂ ਪਿਓ ਦੇ ਗੋਲ਼ੀ ਲੱਗਣ ਦੇ ਮਾਮਲੇ 'ਚ ਆਇਆ ਨਵਾਂ ਮੋੜ, ਪੁਲਸ ਨੇ ਬਿਆਨ ਕੀਤਾ ਘਟਨਾ ਦਾ ਸੱਚ (ਵੀਡੀਓ)

ਇਸ ਸਾਰੇ ਘਟਨਾਕ੍ਰਮ ਨੂੰ ਲੈ ਕੇ ਸਾਈਂਟਿਸਟ ਤੇ ਲੇਖਕ ਆਨੰਦ ਰੰਗਨਾਥਨ ਨੇ ਟਵੀਟ ਕੀਤਾ ਹੈ। ਉਨ੍ਹਾਂ ਨੂਹ ਦੇ ਮੌਜੂਦਾ ਹਾਲਾਤ ਦੀ ਵੀਡੀਓ ਕਲਿੱਪ ਟਵੀਟ ਕਰਦਿਆਂ ਕਿਹਾ ਕਿ ਹਿੰਦੂਆਂ ਨੂੰ ਬੰਧਕ ਬਣਾ ਕੇ ਰੱਖਿਆ ਗਿਆ, ਹਿੰਦੂ ਪਰਿਵਾਰਾਂ ਦਾ ਨਿਕਾਸ ਹੋਇਆ, 5 ਦੀ ਮੌਤ ਹੋਈ ਤੇ 50 ਲੋਕ ਗੰਭੀਰ ਜ਼ਖ਼ਮੀ ਹਨ, ਇਹ ਹਾਲਾਤ ਸੀਰੀਆ, ਲੇਬਨਾਨ ਜਾਂ ਕਾਬੁਲ ਦੇ ਨਹੀਂ ਸਗੋਂ ਭਾਰਤ ਦੀ ਰਾਜਧਾਨੀ ਦਿੱਲੀ ਨੇੜੇ ਸਥਿਤ ਇਕ ਜਗ੍ਹਾ ਦੇ ਹਨ। 

ਰੰਗਨਾਥਨ ਨੇ ਟਵੀਟ ਕੀਤਾ, "ਦੰਗੇ, ਸੰਗਠਿਤ ਪਥਰਾਅ, ਹਿੰਦੂਆਂ ਨੂੰ ਬੰਧਕ ਬਣਾ ਕੇ ਰੱਖਿਆ, ਧਾਰਾ 144 ਲਾਗੂ, ਹਿੰਦੂ ਪਰਿਵਾਰਾਂ ਦਾ ਨਿਕਾਸ, 5 ਦੀ ਮੌਤ , 50 ਗੰਭੀਰ ਜ਼ਖਮੀ, ਵੱਡੇ ਪੱਧਰ 'ਤੇ ਅੱਗਜ਼ਨੀ - ਇਹ ਸੀਰੀਆ ਜਾਂ ਲੇਬਨਾਨ ਜਾਂ ਕਾਬੁਲ ਨਹੀਂ ਹੈ - ਇਹ ਭਾਰਤ ਗਣਰਾਜ ਦੀ ਰਾਜਧਾਨੀ ਤੋਂ ਕੁਝ ਮੀਲ ਦੂਰ ਦੱਖਣ ਵੱਲ ਹੈ।"

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News