ਮਾਂ ਨੂੰ ਸਕੂਟਰ ’ਤੇ ਤੀਰਥ ਯਾਤਰਾ ਕਰਵਾਉਣ ਵਾਲੇ ਸ਼ਖ਼ਸ ਨੂੰ ਤੋਹਫ਼ੇ ’ਚ ਮਿਲੀ ਕਾਰ

09/26/2020 6:29:20 PM

ਆਟੋ ਡੈਸਕ– ਰੋਡ ਟ੍ਰਿਪ ’ਤੇ ਜਾਣਾ ਹਮੇਸ਼ਾ ਮਜ਼ੇਦਾਰ ਹੁੰਦਾ ਹੈ ਅਤੇ ਜੇਕਰ ਇਸ ਦੌਰਾਨ ਤੁਹਾਡੀ ਮਾਂ ਵੀ ਤੁਹਾਡੇ ਨਾਲ ਹੋਵੇ ਤਾਂ ਇਹ ਤੁਹਾਡੀ ਜ਼ਿੰਦਗੀ ਦਾ ਅਜਿਹਾ ਪਲ ਬਣ ਜਾਵੇਗਾ ਜਿਸ ਨੂੰ ਨਾ ਤੁਸੀਂ ਭੁੱਲ ਸਕੋਗੇ ਅਤੇ ਲੋਕ ਵੀ ਇਸ ਦੀ ਖੂਬ ਪ੍ਰਸ਼ੰਸਾਂ ਕਰਨਗੇ। ਬੀਤੇ ਸਾਲ ਦੀ ਸ਼ੁਰੂਆਤ ’ਚ ਇਕ ਪੁੱਤਰ ਆਪਣੀ 70 ਸਾਲਾ ਮਾਂ ਨੂੰ ਬਜਾਜ ਚੇਤਕ ਸਕੂਟਰ ’ਤੇ ਤੀਰਥ ਯਾਤਰਾ ’ਤੇ ਲੈ ਗਿਆ ਸੀ। 39 ਸਾਲਾ ਡੀ. ਕ੍ਰਿਸ਼ਣ ਕੁਮਾਰ ਨੇ ਆਪਣੀ ਨੌਕਰੀ ਛੱਡ ਕੇ ਆਪਣੀ ਮਾਂ ਦੀ ਇੱਛਾ ਪੂਰੀ ਕੀਤੀ ਅਤੇ ਲਗਭਗ 57,000 ਕਿਲੋਮੀਟਰ ਦੀ ਦੂਰੀ ਤੈਅ ਕੀਤੀ। 

PunjabKesari

ਬਹੁਤ ਸਾਰੇ ਲੋਕਾਂ ਨੇ ਉਸ ਦੇ ਇਸ ਨਿਰਸਵਾਰਥ ਕੰਮ ਦੇ ਚਲਦੇ ਉਸ ਨੂੰ ਇਕ ਉਪਨਾਮ ਵੀ ਦਿੱਤਾ ਹੈ। ਜਾਣਕਾਰੀ ਮੁਤਾਬਕ, ਉਸ ਨੂੰ ਕਲਯੁੱਗ ਦਾ ਸ਼ਰਵਣ ਕੁਮਾਰ ਵੀ ਕਿਹਾ ਜਾ ਰਿਹਾ ਹੈ। ਇਸ ਘਟਨਾ ਦੇ ਇੰਟਰਨੈੱਟ ’ਤੇ ਵਾਇਰਲ ਹੋਣ ਤੋਂ ਬਾਅਦ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਵੀ ਇਸ ’ਤੇ ਧਿਆਨ ਦਿੱਤਾ। ਆਨੰਦ ਮਹਿੰਦਾਰ ਨੇ ਡੀ. ਕ੍ਰਿਸ਼ਣ ਕੁਮਾਰ ਨੂੰ ਇਕ ਨਵੀਂ ਮਹਿੰਦਰਾ KUV100 ਕਾਰ ਤੋਹਫ਼ੇ ’ਚ ਦਿੱਤੀ ਹੈ। ਜਾਣਕਾਰੀ ਮੁਤਾਬਕ, ਇਹ ਕਾਰ 18 ਸਤੰਬਰ, 2020 ਨੂੰ ਕ੍ਰਿਸ਼ਣ ਕੁਮਾਰ ਨੂੰ ਸੌਂਪੀ ਗਈ ਹੈ। ਮੈਸੂਰ ’ਚ ਮਹਿੰਦਰਾ ਡੀਲਰਸ਼ਿਪ ’ਤੇ ਆਪਣੀ ਮਾਂ ਦੀ ਮੌਜੂਦਗੀ ’ਚ ਕਾਰ ਦੀ ਚਾਬੀ ਉਸ ਨੂੰ ਦਿੱਤੀ ਗਈ। 

PunjabKesari

ਜਾਣੋ ਕ੍ਰਿਸ਼ਣ ਕੁਮਾਰ ਨੇ ਕਿਉਂ ਛੱਡੀ ਸੀ ਨੌਕਰੀ
ਕ੍ਰਿਸ਼ਣ ਕੁਮਾਰ ਨੇ ਇਸ ਬਾਰੇ ਕਿਹਾ ਹੈ ਕਿ ਉਸ ਨੂੰ ਇਕ ਵਾਰ ਅਹਿਸਾਸ ਹੋਇਆ ਕਿ ਮਾਮੂਲੀ ਜ਼ਿੰਦਗੀ ਜੀਊਣ ਲਈ ਉਸ ਨੇ ਲੋੜੀਂਦੇ ਪੈਸੇ ਕਮਾ ਲਏ ਹਨ। ਜਿਸ ਤੋਂ ਬਾਅਦ ਹੁਣ ਉਹ ਆਪਣੀ ਮਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਿਤਾਉਣਾ ਚਾਹੁੰਦਾ ਸੀ, ਇਸ ਲਈ ਉਸ ਨੇ ਆਪਣੀ ਮਾਂ ਨੂੰ ਤੀਰਥ ਯਾਤਰਾ ’ਤੇ ਲੈ ਕੇ ਜਾਣ ਦਾ ਫੈਸਲਾ ਕੀਤਾ। 

PunjabKesari

ਥੋੜ੍ਹਾ ਜਿਹਾ ਮੋਡੀਫਾਈ ਕੀਤਾ ਗਿਆ ਸੀ ਚੇਤਕ ਸਕੂਟਰ
ਤੀਰਥ ਯਾਤਰਾ ’ਤੇ ਜਾਣ ਤੋਂ ਪਹਿਲਾਂ ਉਸ ਨੇ ਚੇਤਕ ਸਕੂਟਰ ਦੀ ਪਿਛਲੀ ਸੀਟ ਨੂੰ ਥੋੜ੍ਹਾ ਜਿਹਾ ਮੋਡੀਫਾਈ ਕਤਾ ਸੀ ਤਾਂ ਜੋ ਉਸ ਦੀ ਮਾਂ ਨੂੰ ਲੰਬੀ ਯਾਤਰਾ ਦੌਰਾਨ ਥਕਾਵਟ ਨਾ ਮਹਿਸੂਸ ਹੋਵੇ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇੰਨਾ ਚੱਲਣ ਤੋਂ ਬਾਅਦ ਵੀ ਬਜਾਜ ਚੇਤਕ ਖ਼ਰਾਬ ਨਹੀਂ ਹੋਇਆ। ਸਿਰਫ 16,000 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂਬਾਅਦ ਇਕ ਵਾਰ ਪੰਕਚਰ ਜ਼ਰੂਰ ਹੋਇਆ ਸੀ। 


Rakesh

Content Editor

Related News