ਅਮਰੀਕੀਆਂ ਨਾਲ ਠੱਗੀ ਮਾਰਨ ਵਾਲੇ ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼

Sunday, Dec 18, 2022 - 01:26 AM (IST)

ਅਮਰੀਕੀਆਂ ਨਾਲ ਠੱਗੀ ਮਾਰਨ ਵਾਲੇ ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼

ਨਵੀਂ ਦਿੱਲੀ (ਇੰਟ.)-ਦਿੱਲੀ ਪੁਲਸ ਅਤੇ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਤਕਨੀਕੀ ਸਹਿਯੋਗ ਮੁਹੱਈਆ ਕਰਵਾਉਣ ਦੇ ਬਹਾਨੇ ਲੱਗਭਗ 10 ਸਾਲਾਂ ਤੋਂ ਹਜ਼ਾਰਾਂ ਅਮਰੀਕੀਆਂ, ਖ਼ਾਸ ਕਰ ਕੇ ਬਜ਼ੁਰਗਾਂ ਨੂੰ ਠੱਗਣ ਵਾਲੇ ਇਕ ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼ ਕਰਨ ’ਚ ਅਮਰੀਕਾ ਦੇ ਸੰਘੀ ਜਾਂਚ ਬਿਊਰੋ (ਐੱਫ. ਬੀ. ਆਈ.) ਦੀ ਮਦਦ ਕੀਤੀ ਹੈ। ਸੀ. ਬੀ. ਆਈ. ਅਤੇ ਦਿੱਲੀ ਪੁਲਸ ਨੇ ਨਵੀਂ ਦਿੱਲੀ ਦੇ ਹਰਸ਼ਦ ਮਦਾਨ (34) ਅਤੇ ਫਰੀਦਾਬਾਦ ਦੇ ਵਿਕਾਸ ਗੁਪਤਾ (33) ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਗੈਂਗਵਾਰ ਨਾਲ ਨਜਿੱਠਣ ਲਈ ਹੁਣ ਕੈਨੇਡਾ ਦੇ ਸਕੂਲਾਂ ’ਚ ਵਾਲੰਟੀਅਰਜ਼ ਲਾ ਰਹੇ ਠੀਕਰੀ ਪਹਿਰੇ

ਨਵੀਂ ਦਿੱਲੀ ਨਿਵਾਸੀ ਤੀਜਾ ਮੁਲਜ਼ਮ ਗਗਨ ਲਾਂਬਾ (41) ਅਜੇ ਫਰਾਰ ਹੈ। ਇਨ੍ਹਾਂ ਸਾਰਿਆਂ ’ਤੇ ਦੂਰਸੰਚਾਰ ਜਾਂ ਇੰਟਰਨੈੱਟ ਸੇਵਾ (ਵਾਇਰ) ਅਤੇ ਕੰਪਿਊਟਰ ਦੀ ਵਰਤੋਂ ਕਰ ਕੇ ਧੋਖਾਦੇਹੀ ਕਰਨ ਦਾ ਦੋਸ਼ ਹੈ। ਅਮਰੀਕਾ ਦੇ ਅਟਾਰਨੀ ਫਲਿੱਪ ਆਰ. ਸੇਲਿੰਗਰ ਨੇ ਇਕ ਬਿਆਨ ਜਾਰੀ ਕਰ ਕੇ ਇਸ ਘਪਲੇ ਦਾ ਪਰਦਾਫਾਸ਼ ਕਰਨ ’ਚ ਉਨ੍ਹਾਂ ਦੀ ਮਦਦ ਕਰਨ ਲਈ ਸੀ. ਬੀ. ਆਈ. ਅਤੇ ਦਿੱਲੀ ਪੁਲਸ ਦਾ ਧੰਨਵਾਦ ਕੀਤਾ। ਭਾਰਤੀ-ਅਮਰੀਕੀ ਮੇਘਨਾ ਕੁਮਾਰ (50) ਨੇ ਇਸ ਮਾਮਲੇ ’ਚ ਇਸ ਹਫ਼ਤੇ ਆਪਣੇ ਦੋਸ਼ ਕਬੂਲ ਕਰ ਲਏ ਸਨ।

ਇਹ ਖ਼ਬਰ ਵੀ ਪੜ੍ਹੋ : ਮੰਤਰੀ ਅਰੋੜਾ ਵੱਲੋਂ ਵੱਡੀ ਕਾਰਵਾਈ, ਸ਼ਹਿਰੀ ਵਿਕਾਸ ਵਿਭਾਗ ਦੇ 42 ਅਧਿਕਾਰੀਆਂ ਵਿਰੁੱਧ ਕਾਰਨ ਦੱਸੋ ਨੋਟਿਸ ਜਾਰੀ


author

Manoj

Content Editor

Related News