ਫੇਸਬੁੱਕ ’ਤੇ ਮਮਤਾ ਵਿਰੁੱਧ ਅਸ਼ੋਭਨੀਕ ਟਿੱਪਣੀ, ਇਕ ਗ੍ਰਿਫਤਾਰ
Sunday, Oct 07, 2018 - 05:54 PM (IST)
ਅੰਬਾਸਾ (ਤ੍ਰਿਪੁਰਾ) (ਏਜੰਸੀਆਂ)–ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵਿਰੁੱਧ ਅਸ਼ੋਭਨੀਕ ਟਿੱਪਣੀ ਕਰਨ ਦੇ ਦੋਸ਼ ਹੇਠ ਪੁਲਸ ਨੇ ਉੱਤਰੀ ਤ੍ਰਿਪੁਰਾ ਦੇ ਧਲਾਈ ਜ਼ਿਲੇ ਦੇ ਅੰਬਾਸਾ ਉਪ ਮੰਡਲ ਤੋਂ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਤ੍ਰਿਪੁਰਾ ਤੇ ਪੱਛਮੀ ਬੰਗਾਲ ਦੀ ਪੁਲਸ ਨੇ ਸਾਂਝੇ ਤੌਰ ’ਤੇ ਕਾਰਵਾਈ ਕਰਕੇ ਉਕਤ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ। ਉਸ ਨੇ ਰੋਹਿੰਗਿਆ ਮਾਮਲੇ ਨੂੰ ਲੈ ਕੇ ਫੇਸਬੁੱਕ ’ਤੇ ਮਮਤਾ ਵਿਰੁੱਧ ਅਸ਼ੋਭਨੀਕ ਭਾਸ਼ਾ ਦੀ ਵਰਤੋਂ ਕੀਤੀ ਸੀ।
