ਆਯੁਸ਼ਮਾਨ ਭਾਰਤ ਦਾ ਇਕ ਕਰਮਚਾਰੀ ਕੋਰੋਨਾ ਪੀੜਤ, ਸੀਲ ਹੋਇਆ ਦਫਤਰ

Monday, Apr 20, 2020 - 07:33 PM (IST)

ਆਯੁਸ਼ਮਾਨ ਭਾਰਤ ਦਾ ਇਕ ਕਰਮਚਾਰੀ ਕੋਰੋਨਾ ਪੀੜਤ, ਸੀਲ ਹੋਇਆ ਦਫਤਰ

ਨਵੀਂ ਦਿੱਲੀ - ਮਹਾਮਾਰੀ ਬਣ ਚੁੱਕਿਆ ਕੋਰੋਨਾ ਵਾਇਰਸ ਹੌਲੀ-ਹੌਲੀ ਪੂਰੀ ਦੁਨੀਆ ਨੂੰ ਆਪਣੀ ਚਪੇਟ ਵਿੱਚ ਲੈ ਰਿਹਾ ਹੈ। ਹੁਣ ਇਸ ਦੀ ਮਾਰ ਨਾਲ ਆਯੁਸ਼ਮਾਨ ਭਾਰਤ ਵੀ ਬੱਚ ਨਹੀਂ ਆ ਪਾਇਆ ਹੈ। ਇੱਥੋਂ ਦੇ ਇੱਕ ਕਰਮਚਾਰੀ ਦੇ ਕੋਰੋਨਾ ਪੀੜਤ ਹੋਣ ਦੀ ਖਬਰ ਮਿਲਣ ਤੋਂ ਬਾਅਦ ਪੂਰੇ ਦਫਤਰ ਨੂੰ ਸੀਲ ਕਰ ਦਿੱਤਾ ਗਿਆ ਹੈ।

ਪ੍ਰਧਾਨ ਮੰਤਰੀ ਜਨਆਰੋਗਿਅ ਯੋਜਨਾ (ਆਯੁਸ਼ਮਾਨ ਭਾਰਤ) ਦੇ ਸੀ.ਈ.ਓ. ਡਾ. ਇੰਦੁਭੂਸ਼ਣ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇੱਕ ਅਧਿਕਾਰੀ ਦੇ ਨਿਜੀ ਸਕੱਤਰ ਨੂੰ ਕੋਰੋਨਾ ਵਾਇਰਸ ਹੋਣ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਾਇਆ ਹੈ। ਉਨ੍ਹਾਂ ਦੱਸਿਆ ਕਿ ਦਫਤਰ ਦੇ 25 ਕਰਮਚਾਰੀਆਂ ਨੂੰ ਕੁਆਰੰਟੀਨ ਵਿੱਚ ਭੇਜ ਦਿੱਤਾ ਗਿਆ ਅਤੇ ਦਫਤਰ ਨੂੰ ਸੀਲ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਹੱਤਵਕਾਂਸ਼ੀ ਯੋਜਨਾ ਆਯੁਸ਼ਮਾਨ ਭਾਰਤ (ਸਿਹਤ ਬੀਮਾ ਯੋਜਨਾ) ਨੂੰ ਦੇਸ਼ ਭਰ ਵਿੱਚ ਲਾਗੂ ਕਰਣ ਦੀ ਜ਼ਿੰਮੇਦਾਰੀ ਐਨ.ਐਚ.ਏ. ਦੀ ਹੈ। ਆਧਿਕਾਰਿਕ ਸੂਤਰਾਂ ਮੁਤਾਬਕ, ਐਨ.ਐਚ.ਏ. ਦਫ਼ਤਰ ਕਨਾਟ ਪਲੇਸ ਦੇ ਜੀਵਨ ਭਾਰਤੀ ਭਵਨ ਵਿੱਚ ਸਥਿਤ ਹੈ। ਸੂਤਰਾਂ ਨੇ ਦੱਸਿਆ ਕਿ ਭਵਨ ਵਿੱਚ ਸਥਿਤ ਐਨ.ਐਚ.ਏ. ਦਫ਼ਤਰ ਨੂੰ ਵਾਇੜਸ ਤੋਂ ਮੁਕਤ ਕਰਣ ਤੋਂ ਬਾਅਦ ਹੀ ਖੋਲਿਆ ਜਾਵੇਗਾ।


author

Inder Prajapati

Content Editor

Related News