ਏਅਰ ਇੰਡੀਆ ਦੇ ਜਹਾਜ਼ ਦੀ ਜਾਪਾਨ ''ਚ ਐਮਰਜੰਸੀ ਲੈਡਿੰਗ

Tuesday, Mar 06, 2018 - 09:09 PM (IST)

ਏਅਰ ਇੰਡੀਆ ਦੇ ਜਹਾਜ਼ ਦੀ ਜਾਪਾਨ ''ਚ ਐਮਰਜੰਸੀ ਲੈਡਿੰਗ

ਨਵੀਂ ਦਿੱਲੀ—ਨਵੀਂ ਦਿੱਲੀ ਤੋਂ ਸੇਨ ਫਰਾਂਸਿਸਕੋ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਦੀ ਜਾਪਾਨ ਦੇ ਸਪੋਰੋ ਏਅਰਪੋਰਟ 'ਤੇ ਐਮਰਜੰਸੀ ਲੈਡਿੰਗ ਕਰਵਾਉਣੀ ਪਈ। ਇਹ ਘਟਨਾ ਸੋਮਵਾਰ ਦੀ ਹੈ। ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਇਕ ਯਾਤਰੀ ਜੋ ਕਿ ਦਿਲ ਦਾ ਮਰੀਜ਼ ਸੀ ਉਸ ਦੀ ਤਬੀਅਤ ਜ਼ਿਆਦਾ ਵਿਗੜਨ ਕਰਕੇ ਜਹਾਜ਼ ਨੂੰ ਜਾਪਾਨ 'ਚ ਉਤਾਰਿਆ ਗਿਆ। ਇਸ ਜਹਾਜ਼ ਨੇ ਭਾਰਤੀ ਸਮੇਂ ਅਨੁਸਾਰ ਸਵੇਰੇ 4.30 ਵਜੇ ਦਿੱਲੀ ਤੋਂ ਉਡਾਨ ਭਰੀ ਸੀ ਅਤੇ ਸੇਨ ਫਰਾਂਸਿਸਕੋ 'ਚ ਉੱਥੇ ਦੇ ਸਮੇਂ ਅਨੁਸਾਰ 6 ਵਜੇ ਸਵੇਰੇ ਲੈਡਿੰਗ ਕਰਵਾਉਣੀ ਸੀ। 


Related News