ਪੋਰਟ ਬਲੇਅਰ ਹਵਾਈ ਅੱਡੇ ''ਤੇ ਪਹਿਲੀ ਵਾਰ ਰਾਤ ਨੂੰ ਉਤਰਿਆ ਏਅਰ ਇੰਡੀਆ ਦਾ ਜਹਾਜ਼

Sunday, Jun 30, 2024 - 05:23 PM (IST)

ਪੋਰਟ ਬਲੇਅਰ ਹਵਾਈ ਅੱਡੇ ''ਤੇ ਪਹਿਲੀ ਵਾਰ ਰਾਤ ਨੂੰ ਉਤਰਿਆ ਏਅਰ ਇੰਡੀਆ ਦਾ ਜਹਾਜ਼

ਪੋਰਟ ਬਲੇਅਰ- ਏਅਰ ਇੰਡੀਆ ਦੀ ਇਕ ਉਡਾਣ ਰਾਤ ਨੂੰ ਪੋਰਟ ਬਲੇਅਰ ਹਵਾਈ ਅੱਡੇ 'ਤੇ ਸਫ਼ਲਤਾਪੂਰਵਕ ਉਤਰੀ। ਇਹ ਜਾਣਕਾਰੀ ਇਕ ਅਧਿਕਾਰਤ ਬਿਆਨ 'ਚ ਦਿੱਤੀ ਗਈ ਹੈ। ਏਅਰ ਇੰਡੀਆ ਦਾ 'ਏਅਰਬੱਸ ਏ-321' ਜਹਾਜ਼ 68 ਮੁਸਾਫਰਾਂ ਨਾਲ ਸ਼ੁੱਕਰਵਾਰ ਸ਼ਾਮ ਨੂੰ ਆਈ. ਐੱਨ. ਐੱਸ. ਉਤਕਰਸ਼ ਵਿਖੇ ਉਤਰਿਆ।

ਇਹ ਵੀ ਪੜ੍ਹੋ- ਵਿਰਾਟ ਕੋਹਲੀ ਦੇ ਸੰਨਿਆਸ ਤੋਂ ਬਾਅਦ ਅਦਾਕਾਰ ਰਣਵੀਰ ਸਿੰਘ ਹੋਏ ਇਮੋਸ਼ਨਲ, ਪੋਸਟ ਸਾਂਝੀ ਕਰ ਆਖੀ ਇਹ ਗੱਲ

ਆਈ. ਐੱਨ. ਐੱਸ. ਉਤਕਰਸ਼ ਅੰਡੇਮਾਨ-ਨਿਕੋਬਾਰ ਕਮਾਂਡ ਅਧੀਨ ਹੈ । ਇਹ ਪੋਰਟ ਬਲੇਅਰ 'ਚ ਵੀਰ ਸਾਵਰਕਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕੰਪਲੈਕਸ ਅੰਦਰ ਸਥਿਤ ਹੈ। ਅੰਡੇਮਾਨ- ਨਿਕੋਬਾਰ ਕਮਾਂਡ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਹਵਾਈ ਜਹਾਜ਼ ਨੇ ਕੋਲਕਾਤਾ ਤੋਂ ਸ਼ਾਮ 5.40 ਵਜੇ ਉਡਾਣ ਭਰੀ ਤੇ ਇਹ ਰਾਤ 7.34 ਵਜੇ ਪੋਰਟ ਬਲੇਅਰ 'ਚ ਸਫਲਤਾਪੂਰਵਕ ਉਤਰਿਆ।

ਇਹ ਵੀ ਪੜ੍ਹੋ- ਬ੍ਰੈਸਟ ਕੈਂਸਰ ਦੀ ਖ਼ਬਰ ਤੋਂ ਬਾਅਦ ਹਿਨਾ ਖ਼ਾਨ ਨੇ ਪਹਿਲੀ ਪੋਸਟ ਕੀਤੀ ਸਾਂਝੀ

ਬਿਆਨ ਮੁਤਾਬਕ ਇਹ ਸਫਲ ਨਾਈਟ ਲੈਂਡਿੰਗ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਲਈ ਹਵਾਈ ਸੰਪਰਕ ਵਧਾਉਣ, ਟਾਪੂ ਵਾਸੀਆਂ ਨੂੰ ਲਾਭ ਪਹੁੰਚਾਉਣ ਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ 'ਚ ਇਕ ਅਹਿਮ ਕਦਮ ਹੈ।


author

Priyanka

Content Editor

Related News