UK ਜਾਣ ਦੀ ਫਿਰਾਕ ''ਚ ਸੀ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ, ਦਿੱਲੀ ਹਵਾਈ ਅੱਡੇ ''ਤੇ ਰੋਕਿਆ ਗਿਆ
Wednesday, Jul 19, 2023 - 05:47 PM (IST)

ਨਵੀਂ ਦਿੱਲੀ- 'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਅੱਜ ਯਾਨੀ ਕਿ ਬੁੱਧਵਾਰ ਨੂੰ ਵਿਦੇਸ਼ ਜਾਣ ਤੋਂ ਰੋਕਿਆ ਗਿਆ। ਦਰਅਸਲ ਕਿਰਨਦੀਪ ਦਿੱਲੀ ਹਵਾਈ ਅੱਡੇ ਤੋਂ ਯੂਕੇ ਜਾਣ ਲਈ ਫਲਾਈਟ ਲੈਣ ਪਹੁੰਚੀ ਸੀ ਪਰ ਪੁਲਸ ਅਤੇ ਸੁਰੱਖਿਆ ਏਜੰਸੀਆਂ ਦੀ ਟੀਮ ਨੇ ਉਸ ਨੂੰ ਰੋਕ ਲਿਆ। ਟੀਮ ਉਸ ਤੋਂ ਪੁੱਛ-ਗਿੱਛ ਕਰ ਰਹੀ ਹੈ। ਦੱਸ ਦੇਈਏ ਕਿ ਜਾਂਚ ਦੇ ਚੱਲਦੇ ਕਿਰਨਦੀਪ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਅੰਮ੍ਰਿਤਪਾਲ ਨੇ ਦੁਬਈ ਤੋਂ ਪੰਜਾਬ ਪਰਤ ਕੇ ਇਸੇ ਸਾਲ ਜੱਦੀ ਪਿੰਡ ਜੱਲੂਪੁਰ ਖੇੜਾ ਵਿਚ ਕਿਰਨਦੀਪ ਕੌਰ ਨਾਲ ਵਿਆਹ ਕਰਵਾਇਆ ਸੀ। ਕਿਰਨਦੀਪ ਬ੍ਰਿਟੇਨ ਦੀ ਨਾਗਰਿਕ ਹੈ।
ਇਹ ਵੀ ਪੜ੍ਹੋ- ਸਰਕਾਰ ਨੇ ਵਿਦੇਸ਼ੀ ਸੈਲਾਨੀਆਂ ਲਈ ਕੋਵਿਡ-19 ਸਬੰਧੀ ਦਿਸ਼ਾ-ਨਿਰਦੇਸ਼ਾਂ 'ਚ ਦਿੱਤੀ ਢਿੱਲ
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕਿਰਨਦੀਪ ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ ਵੀ ਰੋਕ ਲਿਆ ਗਿਆ ਸੀ। ਉਹ ਲੰਡਨ ਜਾ ਰਹੀ ਸੀ। ਪੁੱਛ-ਗਿੱਛ ਮਗਰੋਂ ਉਸ ਨੂੰ ਘਰ ਭੇਜ ਦਿੱਤਾ ਗਿਆ ਸੀ। ਦੱਸ ਦੇਈਏ ਕਿ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ 'ਤੇ NSA ਤਹਿਤ ਕੇਸ ਦਰਜ ਹੈ ਅਤੇ ਉਹ ਫ਼ਿਲਹਾਲ ਡਿਬਰੂਗੜ੍ਹ ਜੇਲ੍ਹ 'ਚ ਬੰਦ ਹੈ। ਦਰਅਸਲ ਅੰਮ੍ਰਿਤਪਾਲ ਨੇ 23 ਫਰਵਰੀ ਨੂੰ ਆਪਣੇ ਇਕ ਸਮਰਥਕ ਦੀ ਰਿਹਾਈ ਲਈ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਪੁਲਸ ਥਾਣੇ 'ਤੇ ਹਮਲਾ ਕੀਤਾ ਸੀ। ਉਸ ਤੋਂ ਬਾਅਦ ਉਹ ਪੁਲਸ ਦੀ ਰਡਾਰ 'ਤੇ ਆ ਗਿਆ ਸੀ। 18 ਮਾਰਚ ਨੂੰ ਪੁਲਸ ਨੇ ਉਸ ਦੀ ਗ੍ਰਿਫ਼ਤਾਰੀ ਲਈ ਘੇਰਾਬੰਦੀ ਕੀਤੀ ਸੀ ਪਰ ਉਹ ਫਰਾਰ ਹੋ ਗਿਆ ਸੀ। ਹਾਲਾਂਕਿ ਵੱਡੀ ਗਿਣਤੀ ਵਿਚ ਉਸ ਦੇ ਕਰੀਬੀ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਟਮਾਟਰ ਵੇਚ ਕੇ 67 ਸਾਲ ਦੀ ਉਮਰ 'ਚ ਕਰੋੜਪਤੀ ਬਣਿਆ ਕਿਸਾਨ, ਜਾਣੋ ਕਿੱਥੇ ਖ਼ਰਚਣਗੇ ਪੈਸੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8