ਵਾਜਪੇਈ ਦਾ ਘਰ ਹੋਵੇਗਾ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਨਵਾਂ ਪਤਾ

06/06/2019 9:03:33 PM

ਨਵੀਂ ਦਿੱਲੀ— ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੇ ਬੰਗਲੇ 'ਚ ਹੁਣ ਗ੍ਰਹਿ ਮੰਤਰੀ ਅਮਿਤ ਸ਼ਾਹ ਰਹਿਣਗੇ। ਉਨ੍ਹਾਂ ਨੂੰ 6ਏ ਕ੍ਰਿਸ਼ਣ ਮੇਨਨ ਮਾਰਗ 'ਤੇ ਸਥਿਤ ਬੰਗਲਾ ਦਿੱਤਾ ਗਿਆ ਹੈ। ਇਹ ਬੰਗਲਾ ਪਹਿਲਾਂ ਅਟਲ ਬਿਹਾਰੀ ਵਾਜੇਪਈ ਨੂੰ ਦਿੱਤਾ ਗਿਆ ਸੀ। 2004 'ਚ ਐੱਨ.ਡੀ.ਏ. ਸਰਕਾਰ ਜਾਣ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਦੇ ਨਾਤੇ ਉਨ੍ਹਾਂ ਨੂੰ ਬੰਗਲਾ ਦਿੱਤਾ ਗਿਆ ਸੀ। ਉਨ੍ਹਾਂ ਤੋਂ ਪਹਿਲਾਂ ਇਹ ਬੰਗਲਾ ਡੀ.ਐੱਮ.ਕੇ. ਸੰਸਦ ਮੈਂਬਰ ਮੁਰਾਸੋਲੀ ਮਾਰਨ ਨੂੰ ਅਲਾਟ ਸੀ। ਹੁਣ ਤਕ ਅਮਿਤ ਸ਼ਾਹ ਅਕਬਰ ਰੋਡ ਦੇ ਬੰਗਲਾ ਨੰਬਰ 11 'ਚ ਰਹਿ ਰਹੇ ਸਨ। ਜੋ ਉਨ੍ਹਾਂ ਨੇ ਰਾਸ਼ਟਰੀ ਪਾਰਟੀ ਦੇ ਪ੍ਰਧਾਨ ਦੇ ਤੌਰ 'ਤੇ ਦਿੱਤਾ ਸੀ। ਇਹ ਟਾਈਪ 8 ਦਾ ਬੰਗਲਾ ਹੈ।
ਪ੍ਰਧਾਨ ਮੰਤਰੀ ਅਹੁਦੇ ਤੋਂ ਹਟਣ ਤੋਂ ਲੈ ਕੇ ਦਿਹਾਂਤ ਤਕ ਅਟਲ ਬਿਹਾਰੀ ਵਾਜਪੇਈ ਇਸੇ ਬੰਗਲੇ 'ਚ ਰਹਿੰਦੇ ਸਨ। 16 ਅਗਸਤ 2018 ਨੂੰ ਵਾਜਪੇਈ ਦਾ ਦਿੱਲੀ ਦੇ ਏਮਜ਼ 'ਚ ਦਿਹਾਂਤ ਹੋ ਗਿਆ ਸੀ। ਅਮਿਤ ਸ਼ਾਹ ਨੇ 11 ਜੂਨ ਨੂੰ ਗ੍ਰਹਿ ਮੰਤਰਾਲਾ ਦਾ ਅਹੁਦਾ ਸੰਭਾਲਿਆ ਸੀ। ਅੱਜ ਉਨ੍ਹਾਂ ਦਾ ਮੰਤਰਾਲਾ 'ਚ ਬਤੌਰ ਗ੍ਰਹਿ ਮੰਤਰੀ ਛੇਵਾਂ ਦਿਨ ਸੀ। ਬੁੱਧਵਾਰ ਨੂੰ ਈਦ ਦੇ ਮੱਦੇਨਜ਼ਰ ਜ਼ਿਆਦਾਤਰ ਕਰਮਚਾਰੀ ਛੁੱਟੀ 'ਤੇ ਸੀ ਪਰ ਫਿਰ ਵੀ ਅਮਿਤ ਸ਼ਾਹ ਗ੍ਰਹਿ ਮੰਤਰਾਲਾ ਪਹੁੰਚੇ ਅਤੇ ਅਧਿਕਾਰੀਆਂ ਨਾਲ ਕਈ ਅਹਿਮ ਮਸਲਿਆਂ 'ਤੇ ਬੈਠਕ ਕੀਤੀ।


Inder Prajapati

Content Editor

Related News