30 ਨੂੰ ਕਸ਼ਮੀਰ ਆਉਣਗੇ ਅਮਿਤ ਸ਼ਾਹ, ਸੁਰੱਖਿਆ ਪ੍ਰਬੰਧਾਂ ''ਤੇ ਕਰਨਗੇ ਅਹਿਮ ਬੈਠਕ
Monday, Jun 17, 2019 - 12:27 AM (IST)

ਸ਼੍ਰੀਨਗਰ, (ਅਨਸ)— ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਆਉਂਦੀ 30 ਜੂਨ ਨੂੰ ਜੰਮੂ-ਕਸ਼ਮੀਰ ਦੇ ਦੌਰੇ 'ਤੇ ਆਉਣਗੇ। ਗ੍ਰਹਿ ਮੰਤਰੀ ਬਣਨ ਤੋਂ ਬਾਅਦ ਸ਼ਾਹ ਦਾ ਇਹ ਪਹਿਲਾ ਦੌਰਾ ਹੋਵੇਗਾ ਜਦੋਂ ਉਹ ਕਸ਼ਮੀਰ ਘਾਟੀ ਵਿਚ ਆਉਣਗੇ। ਆਪਣੇ ਇਸ ਦੌਰੇ 'ਤੇ ਸ਼ਾਹ ਕਸ਼ਮੀਰ ਘਾਟੀ ਵਿਚ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰਨਗੇ। ਇਸ ਤੋਂ ਇਲਾਵਾ ਸ਼ਾਹ ਇਸੇ ਦਿਨ ਪਵਿੱਤਰ ਅਮਰਨਾਥ ਗੁਫਾ ਵਿਚ ਬਾਬਾ ਬਰਫਾਨੀ ਦੇ ਦਰਸ਼ਨ ਵੀ ਕਰਨਗੇ।
ਅਮਿਤ ਸ਼ਾਹ ਦੇ ਇਥੇ ਦਰਸ਼ਨ ਕਰਨ ਤੋਂ ਇਕ ਦਿਨ ਬਾਅਦ ਅਮਰਨਾਥ ਯਾਤਰਾ ਦੀ ਸ਼ੁਰੂਆਤ ਹੋਵੇਗੀ। ਭਾਜਪਾ ਦੇ ਉਪ ਪ੍ਰਧਾਨ ਅਤੇ ਜੰਮੂ-ਕਸ਼ਮੀਰ ਦੇ ਮੁਖੀ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਗ੍ਰਹਿ ਮੰਤਰੀ ਦੇ ਬਾਬਾ ਬਰਫਾਨੀ ਦੇ ਆਸ਼ੀਰਵਾਦ ਲੈਣ ਤੋਂ ਇਕ ਦਿਨ ਬਾਅਦ ਰਾਜਪਾਲ ਸਤਪਾਲ ਮਲਿਕ ਵੀ ਪਵਿੱਤਰ ਗੁਫਾ ਦੇ ਦਰਸ਼ਨ ਲਈ ਜਾਣਗੇ।