ਸ਼ਿਵ ਸੇਨਾ ਦੀ ਸ਼ਰਤ ਮਨਜ਼ੂਰ ਨਹੀਂ, ਗਿਣਤੀ ਹੈ ਤਾਂ ਰਾਜਪਾਲ ਕੋਲ ਜਾਓ : ਅਮਿਤ ਸ਼ਾਹ
Wednesday, Nov 13, 2019 - 07:18 PM (IST)

ਨਵੀਂ ਦਿੱਲੀ — ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਕ ਨਿਊਜ਼ ਏਜੰਸੀ ਨਾਲ ਮਹਾਰਾਸ਼ਟਰ 'ਚ ਚੱਲ ਰਹੇ ਸਿਆਸੀ ਘਮਸਾਨ ਨੂੰ ਲੈ ਕੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਿਸੇ ਵੀ ਸੂਬੇ 'ਚ ਇੰਨਾ ਸਮਾਂ ਨਹੀਂ ਦਿੱਤਾ ਗਿਆ ਸੀ। ਮਹਾਰਾਸ਼ਟਰ 'ਚ ਸਰਕਾਰ ਬਣਾਉਣ ਲਈ 18 ਦਿਨ ਦਿੱਤੇ ਗਏ ਸੀ। ਰਾਜਪਾਲ ਨੇ ਵਿਧਾਨ ਸਭਾ ਦਫਤਰ ਖਤਮ ਹੋਣ ਤੋਂ ਬਾਅਦ ਹੀ ਪਾਰਟੀਆਂ ਨੂੰ ਸੱਦਾ ਦਿੱਤਾ। ਸਰਕਾਰ ਬਣਾਉਣ ਨੂੰ ਲੈ ਕੇ ਨਾ ਤਾਂ ਅਸੀਂ ਦਾਅਵਾ ਕੀਤਾ, ਨਾ ਸ਼ਿਨ ਸੇਨਾ ਅਤੇ ਨਾ ਹੀ ਕਾਂਗਰਸ ਅਤੇ ਐੱਨ.ਸੀ.ਪੀ. ਨੇ। ਜੇਕਰ ਅੱਜ ਵੀ ਕਿਸੇ ਪਾਰਟੀ ਕੋਲ ਗਿਣਤੀ ਹੈ ਤਾਂ ਉਹ ਰਾਜਪਾਲ ਨਾਲ ਸੰਪਰਕ ਕਰ ਸਕਦੀ ਹੈ। ਸਾਨੂੰ ਸ਼ਿਵ ਸੇਨਾ ਦੀ ਕੋਈ ਨਵੀਂ ਸ਼ਰਤ ਮਨਜ਼ੂਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਰਾਜਪਾਲ ਨੇ ਸਹੀ ਫੈਸਲਾ ਕੀਤਾ ਹੈ। ਅੱਜ ਜਿਸ ਕੋਲ ਬਹੁਮਤ ਹੈ ਉਹ ਰਾਜਪਾਲ ਕੋਲ ਜਾ ਸਕਦੇ ਹਨ। ਸਾਰਿਆਂ ਕੋਲ ਸਮਾਂ ਹੈ ਅਤੇ ਕੋਈ ਵੀ ਜਾ ਸਕਦਾ ਹੈ। ਰਾਸ਼ਟਰਪਤੀ ਸ਼ਾਸਨ ਨਾਲ ਸਿਰਫ ਬੀਜੇਪੀ ਦਾ ਨੁਕਸਾਨ ਹੋਇਆ ਹੈ। ਸ਼ਿਵ ਸੇਨਾ ਦੀ ਸ਼ਰਤ ਸਾਨੂੰ ਮਨਜ਼ੂਰ ਨਹੀਂ ਹੈ। ਇਹ ਪਹਿਲਾਂ ਤੋਂ ਸੀ ਕਿ ਬੀਜੇਪੀ-ਸ਼ਿਵ ਸੇਨਾ ਗਠਜੋੜ ਦੀ ਸਰਕਾਰ ਆਉਂਦੀ ਹੈ ਤਾਂ ਦੇਵੇਂਦਰ ਫੜਨਵੀਸ ਹੀ ਸੀ.ਐੱਮ. ਹੋਣਗੇ।