ਅਮਿਤ ਸ਼ਾਹ ਬੋਲੇ- ਆਉਣ ਵਾਲੇ ਦਿਨਾਂ ''ਚ 3 ਵਾਰ ਦੀਵਾਲੀ ਮਨਾਏਗਾ ਮੱਧ ਪ੍ਰਦੇਸ਼

Monday, Oct 30, 2023 - 10:49 AM (IST)

ਭੋਪਾਲ- ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਇਨ੍ਹੀਂ ਦਿਨੀਂ ਅਯੁੱਧਿਆ 'ਚ ਬਣ ਰਿਹਾ ਰਾਮ ਮੰਦਰ ਇਕ ਮੁੱਖ ਮੁੱਦਾ ਬਣ ਗਿਆ ਹੈ। ਚੋਣ ਪ੍ਰਚਾਰ ਲਈ 3 ਦਿਨਾਂ ਦੀ ਯਾਤਰਾ 'ਤੇ ਮੱਧ ਪ੍ਰਦੇਸ਼ ਆਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮੱਧ ਪ੍ਰਦੇਸ਼ ਆਉਣ ਵਾਲੇ ਮਹੀਨਿਆਂ 'ਚ 3 ਵਾਰ ਦੀਵਾਲੀ ਮਨਾਏਗਾ। ਦੱਸ ਦੇਈਏ ਕਿ 230 ਮੈਂਬਰੀ ਮੱਧ ਪ੍ਰਦੇਸ਼ ਵਿਚ ਵਿਧਾਨ ਸਭਾ ਲਈ 17 ਨਵੰਬਰ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 3 ਦਸੰਬਰ ਨੂੰ ਹੋਵੇਗੀ। ਭਾਜਪਾ ਸੂਬੇ ਵਿਚ ਆਪਣੀ ਸੱਤਾ ਬਰਕਰਾਰ ਰੱਖਣਾ ਚਾਹੁੰਦੀ ਹੈ।

ਇਹ ਵੀ ਪੜ੍ਹੋ-  ਹੱਥ 'ਚ ਦਾਤਰੀ ਤੇ ਸਿਰ 'ਤੇ ਸਾਫਾ ਬੰਨ੍ਹ ਖੇਤਾਂ 'ਚ ਝੋਨੇ ਦੀ ਕਟਾਈ ਕਰਦੇ ਆਏ ਨਜ਼ਰ ਰਾਹੁਲ ਗਾਂਧੀ

ਮੱਧ ਪ੍ਰਦੇਸ਼ ਦੇ ਛਿੰਦਵਾੜਾ ਵਿਚ ਇਕ ਚੁਣਾਵੀ ਰੈਲੀ ਨੂੰ ਸੰਬੋਧਿਤ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਪਹਿਲੀ ਦੀਵਾਲੀ ਤੁਸੀਂ ਅਗਲੇ ਮਹੀਨੇ ਮਨਾਉਗੇ। ਦੂਜੀ ਵਾਰ ਤੁਸੀਂ ਦੀਵਾਲੀ ਉਦੋਂ ਮਨਾਓਗੇ, ਜਦੋਂ ਭਾਜਪਾ ਮੱਧ ਪ੍ਰਦੇਸ਼ 'ਚ ਸਰਕਾਰ ਬਣਾਏਗੀ। ਤੀਜੀ ਵਾਰ ਤੁਸੀਂ ਫਿਰ ਦੀਵਾਲੀ ਉਦੋਂ ਮਨਾਉਣਗੇ ਜਦੋਂ ਪ੍ਰਧਾਨ ਮੰਤਰੀ ਅਯੁੱਧਿਆ ਦੇ ਰਾਮ ਮੰਦਰ ਵਿਚ ਭਗਵਾਨ ਰਾਮ ਦੀ ਮੂਰਤੀ ਦੀ ਸਥਾਪਨਾ ਕਰਨਗੇ। 

ਇਹ ਵੀ ਪੜ੍ਹੋ- ਦਿਲ ਦਹਿਲਾ ਦੇਣ ਵਾਲੀ ਵਾਰਦਾਤ; ਕਲਯੁੱਗੀ ਪੁੱਤ ਨੇ ਮਾਂ ਨੂੰ ਉਤਾਰਿਆ ਮੌਤ ਦੇ ਘਾਟ

ਸ਼ਾਹ ਦਾ ਇਹ ਬਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 22 ਜਨਵਰੀ 2024 ਨੂੰ ਆਯੋਜਿਤ ਹੋਣ ਵਾਲੇ ਇਕ ਸਮਾਰੋਹ ਲਈ ਸ਼੍ਰੀਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਸੱਦੇ ਨੂੰ ਸਵੀਕਾਰ ਕਰਨ ਦੇ ਕੁਝ ਦਿਨਾਂ ਬਾਅਦ ਆਇਆ ਹੈ, ਜਿੱਥੇ ਭਗਵਾਨ ਰਾਮ ਦੀ ਮੂਰਤੀ ਨੂੰ ਮੰਦਰ ਦੇ ਗਰਭ ਗ੍ਰਹਿ ਦੇ ਅੰਦਰ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਰਾਮ ਮੰਦਰ ਦੇ ਨਿਰਮਾਣ ਦਾ ਰਾਹ ਰੋਕਦੀ ਰਹੀ ਅਤੇ ਇਸ ਵਿਚ ਦੇਰੀ ਕਰਦੀ ਰਹੀ ਹੈ। 2019 ਵਿਚ ਜਨਤਾ ਨੇ ਸਭ ਤੋਂ ਜ਼ਿਆਦਾ ਵੋਟ ਦੇ ਕੇ ਪ੍ਰਧਾਨ ਮੰਤਰੀ ਨੂੰ ਦੂਜੀ ਵਾਰ ਚੁਣਿਆ। ਪ੍ਰਧਾਨ ਮੰਤਰੀ ਨੇ ਚੁੱਪਚਾਪ ਇਸ ਦਾ ਭੂਮੀ ਪੂਜਾ ਕੀਤਾ ਅਤੇ 22 ਜਨਵਰੀ ਨੂੰ ਉਦਘਾਟਨ ਹੈ। 

ਇਹ ਵੀ ਪੜ੍ਹੋ- ਸੂਰਤ 'ਚ ਇਕ ਹੀ ਪਰਿਵਾਰ ਦੇ 7 ਮੈਂਬਰਾਂ ਨੇ ਕੀਤੀ ਖ਼ੁਦਕੁਸ਼ੀ, ਮਰਨ ਵਾਲਿਆਂ 'ਚ 3 ਬੱਚੇ ਵੀ ਸ਼ਾਮਲ


Tanu

Content Editor

Related News