18 ਜੂਨ ਨੂੰ ਅਮਿਤ ਸ਼ਾਹ ਦੀ ਸਿਰਸਾ ''ਚ ਰੈਲੀ, ਸਰਪੰਚਾਂ ਨੇ ਕੀਤਾ ਵਿਰੋਧ ਦਾ ਐਲਾਨ

06/09/2023 3:49:18 PM

ਸਿਰਸਾ- ਸਰਪੰਚ ਐਸੋਸੀਏਸ਼ਨ ਨੇ ਈ-ਟੈਂਡਰਿੰਗ ਮਾਮਲੇ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ 18 ਜੂਨ ਦੇ ਸਿਰਸਾ ਦੌਰੇ ਦਾ ਪੁਰਜ਼ੋਰ ਤਰੀਕੇ ਨਾਲ ਬਾਈਕਾਟ ਅਤੇ ਵਿਰੋਧ ਕਰਨ ਦਾ ਐਲਾਨ ਕਰ ਦਿੱਤਾ ਹੈ। ਸਰਪੰਚਾਂ ਨੇ 20 ਜੂਨ ਤੋਂ ਸਾਰੇ 10 ਲੋਕ ਸਭਾ ਸੰਸਦ ਮੈਂਬਰਾਂ ਦੇ ਘਰਾਂ ਦਾ ਘਿਰਾਓ ਕਰਨ ਦਾ ਵੀ ਐਲਾਨ ਕੀਤਾ ਹੈ। ਇਸਤੋਂ ਇਲਾਵਾ 11 ਜੂਨ ਤੋਂ ਸਾਰੇ ਪਿੰਡਾਂ 'ਚ ਭਾਜਪਾ-ਜਜਪਾ ਨੇਤਾਵਾਂ ਨੂੰ ਨਾ ਦਾਖਲ ਹੋਣ ਦੇਣ ਦੇ ਬੋਰਡ ਵੀ ਪੰਚਾਇਤਾਂ ਦੇ ਨਾਲ ਬੈਠਕ ਕਰਕੇ ਇਸ ਮੁੱਦੇ 'ਤੇ ਚਰਚਾ ਕੀਤੀ। 

ਦੱਸ ਦੇਈਏ ਕਿ ਹਰਿਆਣਾ 'ਚ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਹੁਣ ਤੋਂ ਹੀ ਵਿਸ਼ੇਸ਼ ਰਣਨੀਤੀ ਬਣਾਉਂਦੇ ਹੋਏ ਚੋਣ ਪ੍ਰਬੰਧਨ 'ਚ ਜੁਟ ਗਈ ਹੈ। ਇਸ ਵਾਰ ਪਾਰਟੀ ਵੱਲੋਂ ਸਾਰੇ 10 ਲੋਕ ਸਭਾ ਖੇਤਰਾਂ 'ਚ ਰੈਲੀਆਂ ਦਾ ਆਯੋਜਨ ਕਰਨ ਤੋਂ ਇਲਾਵਾ ਮੰਤਰੀਆਂ ਅਤੇ ਵਿਧਾਇਕਾਂ ਨੂੰ ਵੀ ਜਨਸੰਵਾਦ ਪ੍ਰੋਗਰਾਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਚੋਣਾਂ ਤੋਂ ਕਰੀਬ 10 ਮਹੀਨੇ ਪਹਿਲਾਂ ਹੀ ਭਾਜਪਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਇਕ ਰੈਲੀ ਵੀ ਹਰਿਆਣਾ ਦੇ ਸਿਰਸਾ ਜ਼ਿਲੇ 'ਚ ਰੱਖੀ ਹੈ।


Rakesh

Content Editor

Related News