ਛੁੱਟੀ ਵਾਲੇ ਦਿਨ ਵੀ ਗ੍ਰਹਿ ਮੰਤਰਾਲਾ ਪੁੱਜੇ ਸ਼ਾਹ

06/06/2019 12:23:36 AM

ਨਵੀਂ ਦਿੱਲੀ– ਅਮਿਤ ਸ਼ਾਹ ਨੇ ਜਦੋਂ ਤੋਂ ਗ੍ਰਹਿ ਮੰਤਰੀ ਦਾ ਅਹੁਦਾ ਸੰਭਾਲਿਆ ਹੈ, ਉਦੋਂ ਤੋਂ ਸਭ ਦੀਆਂ ਨਜ਼ਰਾਂ ਗ੍ਰਹਿ ਮੰਤਰਾਲਾ ’ਤੇ ਟਿਕੀਆਂ ਹੋਈਆਂ ਹਨ। ਬੁੱਧਵਾਰ ਵਧੇਰੇ ਸਰਕਾਰੀ ਦਫਤਰਾਂ ਵਿਚ ਈਦ ਦੀ ਛੁੱਟੀ ਸੀ ਪਰ ਇਸ ਦੇ ਬਾਵਜੂਦ ਅਮਿਤ ਸ਼ਾਹ ਬੁੱਧਵਾਰ ਨੂੰ ਗ੍ਰਹਿ ਮੰਤਰਾਲਾ ਵਿਖੇ ਪੁੱਜੇ। ਉਨ੍ਹਾਂ ਅਧਿਕਾਰੀਆਂ ਨਾਲ ਕਈ ਬੈਠਕਾਂ ਕੀਤੀਆਂ ਅਤੇ ਵੱਖ-ਵੱਖ ਮੁੱਦਿਆਂ ’ਤੇ ਗੱਲਬਾਤ ਕੀਤੀ।

ਦੱਸਣਯੋਗ ਹੈ ਕਿ ਅਮਿਤ ਸ਼ਾਹ ਦੇ ਗ੍ਰਹਿ ਮੰਤਰੀ ਵਜੋਂ ਬੁੱਧਵਾਰ ਗ੍ਰਹਿ ਮੰਤਰਾਲਾ ਦਾ ਉਨ੍ਹਾਂ ਦਾ ਪੰਜਵਾਂ ਦਿਨ ਸੀ। ਅਹੁਦਾ ਸੰਭਾਲਣ ਤੋਂ ਬਾਅਦ ਉਹ ਬਹੁਤ ਐਕਸ਼ਨ ਵਿਚ ਹਨ। ਬੈਠਕਾਂ ਦੇ ਦੌਰ ਲਗਾਤਾਰ ਹੋ ਰਹੇ ਹਨ। ਪਿਛਲੇ 4 ਦਿਨਾਂ ਦੌਰਾਨ ਅਮਿਤ ਸ਼ਾਹ ਨੇ ਕਸ਼ਮੀਰ ਬਾਰੇ 3 ਵਾਰ ਬੈਠਕ ਕੀਤੀ ਹੈ। 22 ਵਿਭਾਗਾਂ ਦੀ ਉਹ ਪ੍ਰੈਜ਼ੈਂਟੇਸ਼ਨ ਲੈ ਚੁੱਕੇ ਹਨ। 3 ਜੂਨ ਨੂੰ ਅੰਦਰੂਨੀ ਸੁਰੱਖਿਆ ਬਾਰੇ ਉਨ੍ਹਾਂ ਬੈਠਕ ਕੀਤੀ ਸੀ।


Inder Prajapati

Content Editor

Related News