'ਇਕ-ਦੂਜੇ ਦਾ ਮੂੰਹ ਨਾ ਦੇਖਣ ਵਾਲੇ ਭੂਆ-ਭਤੀਜਾ ਇਕੱਠੇ ਹੋ ਗਏ'

Saturday, Feb 02, 2019 - 04:15 PM (IST)

'ਇਕ-ਦੂਜੇ ਦਾ ਮੂੰਹ ਨਾ ਦੇਖਣ ਵਾਲੇ ਭੂਆ-ਭਤੀਜਾ ਇਕੱਠੇ ਹੋ ਗਏ'

ਦੇਹਰਾਦੂਨ— ਉੱਤਰਾਖੰਡ ਦੇ ਦੇਹਰਾਦੂਨ ਵਿਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਜਨ ਸਭਾ ਨੂੰ ਸੰਬੋਧਿਤ ਕੀਤਾ। ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਦੇਸ਼ ਨੂੰ ਸਭ ਤੋਂ ਵੱਡਾ ਰੱਖਿਆ ਬਜਟ ਮੋਦੀ ਸਰਕਾਰ ਨੇ ਦਿੱਤਾ ਹੈ। ਕੱਲ ਪੇਸ਼ ਕੀਤੇ ਗਏ ਬਜਟ ਵਿਚ ਕਿਸਾਨਾਂ ਲਈ ਕੀਤੇ ਗਏ ਐਲਾਨ ਨਾਲ 12 ਕਰੋੜ ਕਿਸਾਨਾਂ ਨੂੰ ਫਾਇਦਾ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਜਦੋਂ ਪੀਯੂਸ਼ ਗੋਇਲ ਦੇਸ਼ ਦਾ ਬਜਟ ਪੇਸ਼ ਕਰ ਰਹੇ ਸਨ, ਤਾਂ ਜੋਸ਼ ਵਿਚ ਬੋਲਣ ਵਾਲੇ ਵਿਰੋਧੀਆਂ ਦੇ ਚਿਹਰਿਆਂ ਦੀਆਂ ਹਵਾਈਆਂ ਉਡ ਗਈਆਂ। ਅਮਿਤ ਸ਼ਾਹ ਨੇ ਅੱਗੇ ਕਿਹਾ ਕਿ ਕੇਂਦਰ ਵਿਚ ਨਰਿੰਦਰ ਮੋਦੀ ਅਤੇ ਉੱਤਰਾਖੰਡ 'ਚ ਤ੍ਰਿਵੇਂਦਰ ਰਾਵਤ ਜੀ ਦੀ ਸਰਕਾਰ ਹੈ, ਇਹ ਦੋਵੇਂ ਸਰਕਾਰਾਂ ਨੇ ਫਾਸਟ ਟਰੈੱਕ 'ਤੇ ਉੱਤਰਾਖੰਡ ਦੇ ਵਿਕਾਸ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ ਹੈ। ਮੋਦੀ ਸਰਕਾਰ ਨੇ ਘਪਲਿਆਂ ਨੂੰ ਖਤਮ ਕਰਨ ਦਾ ਕੰਮ ਕੀਤਾ ਹੈ। ਅੱਜ 5 ਸਾਲ ਬਾਅਦ ਵੀ ਸਾਡੇ ਉੱਪਰ ਕੋਈ ਦਾਗ ਨਹੀਂ ਹੈ। 2019 ਵਿਚ ਵੀ ਬਾਜਪਾ ਵਰਕਰਾਂ ਦਾ ਸੰਕਲਪ ਹੋਣਾ ਚਾਹੀਦਾ ਹੈ ਕਿ ਅਜ ਤੋਂ ਵੱਡੇ ਬਹੁਮਤ ਨਾਲ ਮੋਦੀ ਜੀ ਨੂੰ ਫਿਰ ਤੋਂ ਇਕ ਵਾਰ ਪੀ. ਐੱਮ. ਬਣਾਵਾਂਗੇ। 

ਅਮਿਤ ਸ਼ਾਹ ਨੇ ਜਨ ਸਭਾ ਵਿਚ ਭਾਜਪਾ ਵਿਰੋਧੀ ਗਠਜੋੜ 'ਤੇ ਜੰਮ ਕੇ ਹਮਲਾ ਬੋਲਿਆ। ਉਨ੍ਹਾਂ ਨੇ ਕਿਹਾ ਕਿ ਇਹ ਗਠਜੋੜ ਕੰਮ ਨਹੀਂ ਕਰੇਗਾ। ਗਠਜੋੜ ਲਈ ਯੂ. ਪੀ. ਦੀ ਵੀ ਚਰਚਾ ਹੁੰਦੀ ਹੈ। ਕਦੇ ਇਕ-ਦੂਜੇ ਦਾ ਮੂੰਹ ਨਾ ਦੇਖਣ ਵਾਲੇ, ਨਮਸਤੇ ਨਾ ਕਰਨ ਵਾਲੇ, ਭੂਆ-ਭਤੀਜਾ (ਮਾਇਆਵਤੀ ਅਤੇ ਅਖਿਲੇਸ਼ ਯਾਦਵ) ਇਕ ਮੰਚ 'ਤੇ ਆ ਗਏ। ਉਹ ਇਕ ਹੋ ਗਏ। ਇਹ ਸਾਰੇ ਮੋਦੀ ਜੀ ਤੋਂ ਡਰ ਕੇ ਇਕ ਹੋ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਜੋ ਗਰੀਬ ਲਈ ਕੰਮ ਕਰੇਗਾ, ਜਨਤਾ ਉਸ ਨੂੰ ਮੌਕਾ ਦੇਵੇਗੀ। ਗਠਜੋੜ ਦਾ ਕੋਈ ਨੇਤਾ ਨਹੀਂ ਹੈ। ਉਹ ਕਹਿੰਦੇ ਹਨ ਮੋਦੀ ਹਟਾਓ, ਮੋਦੀ ਜੀ ਕਹਿੰਦੇ ਹਨ ਗਰੀਬੀ ਹਟਾਓ। ਮੋਦੀ ਜੀ ਕਹਿੰਦੇ ਹਨ ਬੀਮਾਰੀ ਹਟਾਓ, ਉਹ ਕਹਿੰਦੇ ਹਨ ਮੋਦੀ ਹਟਾਓ। ਉਨ੍ਹਾਂ ਦਾ ਏਜੰਡਾ ਸਿਰਫ ਮੋਦੀ ਨੂੰ ਹਟਾਉਣਾ ਹੈ। ਰਾਮ ਮੰਦਰ 'ਤੇ ਬੋਲਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਮੰਦਰ ਉਸੇ ਥਾਂ 'ਤੇ ਛੇਤੀ ਤੋਂ ਛੇਤੀ ਬਣਨਾ ਚਾਹੀਦਾ ਹੈ ਪਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੀ ਮੰਨਦੇ ਹਨ? ਇਹ ਉਨ੍ਹਾਂ ਨੂੰ ਸਾਫ ਕਰਨਾ ਚਾਹੀਦਾ ਹੈ। ਕਾਂਗਰਸ ਮੰਦਰ ਨਿਰਮਾਣ 'ਚ ਰੁਕਾਵਟ ਪਾਉਂਦੀ ਹੈ। 


author

Tanu

Content Editor

Related News