ਓਡੀਸ਼ਾ-ਛੱਤੀਸਗੜ੍ਹ ਸਰਹੱਦ ''ਤੇ 14 ਨਕਸਲੀ ਢੇਰ, ਨਕਸਲਵਾਦ ਨੂੰ ਇਕ ਹੋਰ ਵੱਡਾ ਝਟਕਾ : ਅਮਿਤ ਸ਼ਾਹ
Tuesday, Jan 21, 2025 - 12:32 PM (IST)
ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਦੱਸਿਆ ਕਿ ਓਡੀਸ਼ਾ-ਛੱਤੀਸਗੜ੍ਹ ਸਰਹੱਦ 'ਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀਆਰਪੀਐੱਫ) ਵਿਸ਼ੇਸ਼ ਮੁਹਿੰਮ ਸਮੂਹ (ਐੱਸਓਜੀ) ਓਡੀਸ਼ਾ ਅਤੇ ਛੱਤੀਸਗੜ੍ਹ ਪੁਲਸ ਦੀ ਸੰਯੁਕਤ ਮੁਹਿੰਮ 'ਚ 14 ਨਕਸਲੀਆਂ ਨੂੰ ਮਾਰ ਸੁੱਟਿਆ ਗਿਆ, ਜੋ 'ਨਕਸਲਵਾਦ 'ਤੇ ਇਕ ਹੋਰ ਵੱਡਾ ਵਾਰ' ਹੈ। ਸ਼ਾਹ ਨੇ ਕਿਹਾ ਕਿ 'ਨਕਸਲ ਮੁਕਤ ਭਾਰਤ' ਦੇ ਸੰਕਲਪ ਅਤੇ ਸੁਰੱਖਿਆ ਫ਼ੋਰਸਾਂ ਦੀਆਂ ਸੰਯੁਕਤ ਕੋਸ਼ਿਸ਼ਾਂ ਨਾਲ ਨਕਸਲ ਅੱਜ ਆਖ਼ਰੀ ਸਾਹ ਲੈ ਰਿਹਾ ਹੈ।
ਸ਼ਾਹ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਲਿਖਿਆ,''ਨਕਸਲਵਾਦ ਨੂੰ ਇਕ ਹੋਰ ਕਰਾਰਾ ਝਟਕਾ। ਸਾਡੇ ਸੁਰੱਖਿਆ ਫ਼ੋਰਸਾਂ ਨੇ 'ਨਕਸਲ ਮੁਕਤ ਭਾਰਤ' ਦੇ ਨਿਰਮਾਣ ਦੀ ਦਿਸ਼ਾ 'ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਸੀਆਰਪੀਐੱਫ, ਐੱਸਓਜੀ ਓਡੀਸ਼ਾ ਅਤੇ ਛੱਤੀਸਗੜ੍ਹ ਪੁਲਸ ਨੇ ਓਡੀਸ਼ਾ-ਛੱਤੀਸਗੜ੍ਹ ਸਰਹੱਦ 'ਤੇ ਇਕ ਸੰਯੁਕਤ ਮੁਹਿੰਮ 'ਚ 14 ਨਕਸਲੀਆਂ ਨੂੰ ਮਾਰ ਸੁੱਟਿਆ।'' ਇਕ ਅਧਿਕਾਰੀ ਨੇ ਕਿਹਾ ਕਿ ਛੱਤੀਸਗੜ੍ਹ-ਓਡੀਸ਼ਾ ਸਰਹੱਦ 'ਤੇ ਮੈਨਪੁਰ ਥਾਣਾ ਖੇਤਰ ਦੇ ਅਧੀਨ ਜੰਗਲ 'ਚ ਸੋਮਵਾਰ ਦੇਰ ਰਾਤ ਅਤੇ ਮੰਗਲਵਾਰ ਸਵੇਰੇ ਹੋਈ ਤਾਜ਼ਾ ਗੋਲੀਬਾਰੀ 'ਚ ਮਾਓਵਾਦੀਆਂ ਨੂੰ ਮਾਰ ਸੁੱਟਿਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8