ਜੰਮੂ ਕਸ਼ਮੀਰ : ਅਮਿਤ ਸ਼ਾਹ ਨੇ ਨਵੀਂ ਉਦਯੋਗਿਕ ਨੀਤੀ ਦੇ ਅਧੀਨ ਲਾਂਚ ਕੀਤਾ ਵੈੱਬ ਪੋਰਟਲ, ਹੋਵੇਗਾ ਇਹ ਲਾਭ

Wednesday, Sep 01, 2021 - 12:55 PM (IST)

ਜੰਮੂ- ਜੰਮੂ ਕਸ਼ਮੀਰ ਦੇ ਬਦਲਦੇ ਹਾਲਾਤ ਦਰਮਿਆਨ ਦੇਸ਼-ਵਿਦੇਸ਼ ਦੇ ਵੱਡੇ ਉਦਯੋਗਿਕ ਘਰਾਨਿਆਂ ਦੇ ਪ੍ਰਦੇਸ਼ ’ਚ ਨਿਵੇਸ਼ ਨੂੰ ਸਰਲ ਬਣਾਉਣ ਲਈ ਉਦਯੋਗ ਅਤੇ ਵਣਜ  ਵਿਭਾਗ ਵੱਲ ਵੈੱਬ ਪੋਰਟਲ ਜਾਰੀ ਕੀਤਾ ਗਿਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ ਕਸ਼ਮੀਰ ਲਈ ਨਵੀਂ ਕੇਂਦਰੀ ਖੇਤਰ ਯੋਜਨਾ ਦੇ ਅਧੀਨ ਇਕਾਈਆਂ ਦੇ ਰਜਿਸਟਰੇਸ਼ਨ ਲਈ ਵੈੱਬ ਪੋਰਟਲ ਲਾਂਚ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਰਾਜ ਹੁਣ ਵਿਕਾਸ ਦੇ ਰਸਤੇ ਚੱਲ ਪਿਆ ਹੈ। ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਵਾਅਦਾ ਕੀਤਾ ਸੀ ਕਿ ਧਾਰਾ 370 ਅਤੇ 35 ਏ ਹਟਣ ਤੋਂ ਬਾਅਦ ਜੰਮੂ ਕਸ਼ਮੀਰ ਦੇ ਅੰਦਰ ਰੋਜ਼ਗਾਰੀ ਅਤੇ ਖੁਸ਼ਹਾਲੀ ਦੀ ਇਕ ਨਵੀਂ ਸ਼ੁਰੂਆਤ ਹੋਵੇਗੀ। ਨਵੀਂ ਉਦਯੋਗਿਕ ਨਿੱਤੀ ਕੇਂਦਰੀ ਖੇਤਰ ਯੋਜਨਾ, ਜਿਸ ਦਾ ਪੋਰਟਲ ਲਾਂਚ ਹੋਣ ਜਾ ਰਿਹਾ ਹੈ, ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਕਰੋੜਾਂ ਦਾ ਲਾਭ ਇਸ ਨਾਲ ਉਦਯੋਗ ਜਗਤ ਨੂੰ ਮਿਲੇਗਾ।

PunjabKesari

ਇਸ ਪੋਰਟਲ ਨੂੰ ਜਿਸ ਤਰ੍ਹਾਂ ਬਣਾਇਆ ਗਿਆ ਹੈ ਵਿਸ਼ੇਸ਼ ਕਰ ਕੇ ਉਦਯੋਗ ਵਿਭਾਗ ਦੇ ਸਾਰੇ ਅਧਿਕਾਰੀ ਅਤੇ ਸਾਰੇ ਨੀਤੀ ਨਿਰਧਾਰਕਾਂ ਨੇ ਇਸ ਦੀ ਬਹੁਤ ਬਾਰੀਕੀ ਨਾਲ ਛੋਟੀਆਂ-ਛੋਟੀਆਂ ਚੀਜ਼ਾਂ ’ਤੇ ਚਰਚਾ ਕਰ ਕੇ ਅੱਗੇ ਵਧਾਇਆ ਹੈ। ਅਮਿਤ ਸ਼ਾਹ ਨੇ ਕਿਹਾ ਕਿ ‘ਨਿਊ ਸੈਂਟਰਲ ਸੈਕਟਰ ਸਕੀਮ 2021’ ਦੇ ਅਧੀਨ ਇਸ ਨਵੇਂ ਪੋਰਟਲ ਦੇ ਲਾਂਚ ਹੋਣ ਨਾਲ ਉਦਯੋਗਿਕ ਖੇਤਰ ਨੂੰ 24 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਲਾਭ ਮਿਲੇਗਾ। ਇਹ ਸਿਰਫ਼ ਇਕ ਅਨੁਮਾਨ ਹੈ। ਪ੍ਰਧਾਨ ਮੰਤਰੀ ਦਫ਼ਤਰ ’ਚ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਅਤੇ ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ, ਵਿਭਾਗ ਦੇ ਕਮਿਸ਼ਨਰ ਸਕੱਤਰ ਪ੍ਰਕਾਸ਼ ਠਾਕੁਰ ਦੀ ਮੌਜੂਦਗੀ ਇਹ ਪੋਰਟਲ ਲਾਂਚ ਕੀਤਾ ਗਿਆ। ਨਵੀਂ ਉਦਯੋਗ ਨੀਤੀ ਦੇ ਅਧੀਨ ਕੇਂਦਰ ਸਰਕਾਰ ਨੇ ਪ੍ਰਦੇਸ਼ ’ਚ ਮਾਰਚ 2022 ਤੱਕ 50 ਹਜ਼ਾਰ ਕਰੋੜ ਰੁਪਏ ਤੋਂ ਵੱਧ ਨਿਵੇਸ਼ ਦਾ ਟੀਚਾ ਰੱਖਿਆ ਹੈ। ਦੇਸ਼-ਵਿਦੇਸ਼ ਦੇ ਕਈ ਵੱਡੇ ਉਦਯੋਗਿਕ ਘਰਾਨਿਆਂ ਨੇ ਜੰਮੂ ਕਸ਼ਮੀਰ ’ਚ ਨਿਵੇਸ਼ ਦਾ ਵਾਅਦਾ ਕੀਤਾ ਹੈ ਅਤੇ ਇਸ ਨਿਵੇਸ਼ ਨੂੰ ਉਤਸ਼ਾਹਤ ਕਰਨ ਲਈ ਸਰਕਾਰ ਇਹ ਸਹੂਲਤ ਉਪਲੱਬਧ ਕਰਵਾ ਰਹੀ ਹੈ। ਇਸ ਵੈੱਬ ਪੋਰਟਲ ਦੇ ਲਾਂਚ ਹੋਣ ਦੇ ਨਾਲ ਹੀ ਪ੍ਰਦੇਸ਼ ’ਚ ਨਿਵੇਸ਼ ਦਾ ਰਸਤਾ ਵੱਧ ਸਰਲ ਹੋ ਜਾਵੇਗਾ।

PunjabKesari


DIsha

Content Editor

Related News