ਅਮਿਤ ਸ਼ਾਹ ਵਲੋਂ ਹਰਿਆਣਾ ਪੁਲਸ ''ਰਾਸ਼ਟਰਪਤੀ ਚਿੰਨ੍ਹ'' ਨਾਲ ਸਨਮਾਨਤ, ਕਿਹਾ- ਮੇਰੇ ਲਈ ਮਾਣ ਦਾ ਦਿਨ
02/14/2023 2:15:23 PM

ਕਰਨਾਲ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਯਾਨੀ ਕਿ ਅੱਜ ਹਰਿਆਣਾ ਪੁਲਸ ਨੂੰ ਉਸ ਦੀ ਬੇਮਿਸਾਲ ਸੇਵਾ ਲਈ 'ਰਾਸ਼ਟਰਪਤੀ ਚਿੰਨ੍ਹ' ਨਾਲ ਸਨਮਾਨਤ ਕੀਤਾ। ਸ਼ਾਹ ਨੇ ਕਰਨਾਲ ਦੇ ਮਧੂਬਨ 'ਚ ਹਰਿਆਣਾ ਪੁਲਸ ਅਕੈਡਮੀ 'ਚ ਇਕ ਸਮਾਰੋਹ 'ਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੀ ਵਲੋਂ ਇਹ ਸਨਮਾਨ ਪ੍ਰਦਾਨ ਕੀਤੇ। ਅਮਿਤ ਸ਼ਾਹ ਨੇ ਕਿਹਾ ਕਿ ਇਹ ਮੇਰੇ ਲਈ ਮਾਣ ਦਾ ਦਿਨ ਹੈ ਕਿ ਹਰਿਆਣਾ ਪੁਲਸ ਨੂੰ ਇਹ ਚਿੰਨ੍ਹ ਭੇਟ ਕਰਨ ਦਾ ਮੌਕਾ ਮਿਲਿਆ।
ਦੱਸ ਦੇਈਏ ਕਿ 'ਰਾਸ਼ਟਰਪਤੀ ਚਿੰਨ੍ਹ' ਇਕ ਫ਼ੌਜੀ, ਨੀਮ ਫ਼ੌਜੀ ਜਾਂ ਪੁਲਸ ਇਕਾਈ ਨੂੰ ਉਸ ਦੀਆਂ ਸੇਵਾਵਾਂ ਲਈ ਦਿੱਤਾਂ ਜਾਣ ਵਾਲਾ ਵਿਸ਼ੇਸ਼ 'ਝੰਡਾ' ਹੈ। ਹਰਿਆਣਾ ਪੁਲਸ ਨੂੰ ਪ੍ਰਦਾਨ ਕੀਤੇ ਗਏ ਝੰਡੇ ਦੀ ਪ੍ਰਤੀਰੂਪ ਨੂੰ ਸਾਰੇ ਅਧਿਕਾਰੀ ਅਤੇ ਰੈਂਕ ਧਾਰਕ ਜਵਾਨ ਆਪਣੀ ਵਰਦੀ 'ਤੇ ਚਿੰਨ੍ਹ ਵਜੋਂ ਲੱਗਾ ਸਕਦੇ ਹਨ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ, ਗ੍ਰਹਿ ਮੰਤਰੀ ਅਨਿਲ ਵਿਜ, ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਅਤੇ ਹੋਰ ਮਾਣਯੋਗ ਲੋਕ ਹਾਜ਼ਰ ਸਨ।