ਜਦੋਂ ਅਮਿਤ ਸ਼ਾਹ ਨੇ ਅੱਗ ''ਚੋਂ ਕੱਢਿਆ ਰਾਏਬਰੇਲੀ ''ਚ ਭਾਜਪਾ ਦੀ ਜਿੱਤ ਦਾ ਕਨੈਕਸ਼ਨ
Saturday, Apr 21, 2018 - 05:43 PM (IST)

ਰਾਏਬਰੇਲੀ— ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਜ਼ਿਲੇ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਅਮਿਤ ਸ਼ਾਹ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਦੀ ਰੈਲੀ ਤੋਂ ਪਹਿਲਾਂ ਮੰਚ ਕੋਲ ਹੀ ਅੱਗ ਲੱਗ ਗਈ। ਅਧਿਕਾਰੀਆਂ ਨੇ ਜਲਦੀ 'ਚ ਅੱਗ 'ਤੇ ਕਾਬੂ ਪਾ ਲਿਆ ਅਤੇ ਸਥਿਤੀ ਨੂੰ ਕੰਟਰੋਲ ਕੀਤਾ। ਇਹੀ ਨਹੀਂ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਆਪਣੇ ਸੰਬੋਧਨ ਦੌਰਾਨ ਅੱਗ ਦਾ ਕਨੈਕਸ਼ਨ ਰਾਏਬਰੇਲੀ 'ਚ ਪਾਰਟੀ ਦੀ ਜਿੱਤ ਨੂੰ ਦੱਸ ਦਿੱਤਾ। ਅਮਿਤ ਸ਼ਾਹ ਨੇ ਕਿਹਾ,''ਯੋਗੀ ਜੀ ਦੀ ਸਰਕਾਰ ਉੱਤਰ ਪ੍ਰਦੇਸ਼ ਦੇ ਵਿਕਾਸ ਲਈ ਲਗਾਤਾਰ ਕੰਮ ਕਰ ਰਹੀ ਹੈ। ਕੁਝ ਦੇਰ ਪਹਿਲਾਂ ਇੱਥੇ ਸ਼ਾਰਟ ਸਰਕਿਟ ਹੋਇਆ ਸੀ, ਸਾਰੇ ਮੀਡੀਆ ਚੈਨਲਾਂ ਨੇ ਧੂੰਆਂ ਦਿਖਾਇਆ ਸੀ। ਜਦੋਂ ਕੁਝ ਚੰਗਾ ਹੋਣਾ ਹੁੰਦਾ ਹੈ ਤਾਂ ਕੁਝ ਰੁਕਾਵਟ ਆਉਂਦੀ ਹੈ। ਇਹ ਪ੍ਰਤੀਕ ਹੈ ਕਿ ਰਾਏਬਰੇਲੀ 'ਚ ਕੁਝ ਵੱਡਾ ਹੋਣ ਵਾਲਾ ਹੈ।''
Yogi Ji's govt has contributed towards development of UP. A while ago there was a short circuit here, all media channels were showing smoke. When something good is about to happen some obstacles do come. It's sign that something big is about to take place in Raebareli: Amit Shah pic.twitter.com/3C6HPWDZSj
— ANI UP (@ANINewsUP) April 21, 2018
ਕਾਂਗਰਸ 'ਤੇ ਹਿੰਦੂ ਸੰਸਕ੍ਰਿਤੀ ਨੂੰ ਬਦਨਾਮ ਕਰਨ ਦਾ ਦੋਸ਼
ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਕਰਨਾਟਕ ਨੇ ਵੋਟਬੈਂਕ ਨੂੰ ਮਜ਼ਬੂਤ ਕਰਨ ਲਈ ਹਿੰਦੂ ਸੰਸਕ੍ਰਿਤੀ ਨੂੰ ਬਦਨਾਮ ਕਰਨ ਦਾ ਕੰਮ ਕੀਤਾ ਹੈ। ਜਨਤਾ ਤੋਂ ਸਵਾਲੀਆ ਅੰਦਾਜ 'ਚ ਉਨ੍ਹਾਂ ਨੇ ਪੁੱਛਿਆ,''ਕਾਂਗਰਸ ਨੂੰ ਹਿੰਦੂ ਅੱਤਵਾਦ ਦਾ ਝੂਠ ਫੈਲਾਉਣ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ ਜਾਂ ਨਹੀਂ।'' ਉਨ੍ਹਾਂ ਨੇ ਕਿਹਾ ਕਿ 4 ਦਿਨ ਹੋ ਗਏ ਹਨ ਪਰ ਵੋਟ ਬੈਂਕ ਦੀ ਰਾਜਨੀਤੀ ਕਾਰਨ ਉਹ ਮੁਆਫ਼ੀ ਵੀ ਨਹੀਂ ਮੰਗ ਰਹੇ ਹਨ।
ਪਰਿਵਾਰਵਾਦ 'ਚ ਫਸਿਆ ਹੋਇਆ ਹੈ ਰਾਏਬਰੇਲੀ
ਸ਼ਾਹ ਨੇ ਕਿਹਾ ਕਿ ਸੋਨੀਆ ਗਾਂਧੀ ਦੇ ਸੰਸਦੀ ਖੇਤਰ 'ਚ ਸ਼ਾਹ ਨੇ ਕਿਹਾ ਕਿ ਅਸੀਂ ਰਾਏਬਰੇਲੀ ਨੂੰ ਪਰਿਵਾਰਵਾਦ ਤੋਂ ਮੁਕਤ ਕਰਾਵਾਂਗੇ, ਇਹ ਮੁਹਿੰਮ ਅੱਜ ਤੋਂ ਹੀ ਅਸੀਂ ਸ਼ੁਰੂ ਕਰਨ ਵਾਲੇ ਹਾਂ। ਉਨ੍ਹਾਂ ਨੇ ਕਿਹਾ ਕਿ ਯੂ.ਪੀ. 'ਚ ਕਾਂਗਰਸ ਦਾ ਲਗਾਤਾਰ ਦਹਾਕਿਆਂ ਤੱਕ ਸ਼ਾਸਨ ਰਿਹਾ ਅਤੇ ਫਿਰ ਐੱਸ.ਪੀ. ਅਤੇ ਬਸਪਾ ਨੇ ਰਾਜ ਕੀਤਾ ਪਰ ਦੇਸ਼ ਦੇ ਮੋਹਰੀ ਰਾਜਾਂ 'ਚੋਂ ਇਕ ਇਹ ਪ੍ਰਦੇਸ਼ ਲਗਾਤਾਰ ਪਿਛੜਦਾ ਗਿਆ। ਸ਼ਾਹ ਨੇ ਕਿਹਾ,''ਰਾਏਬਰੇਲੀ ਸਮੇਤ ਯੂ.ਪੀ. ਦੇ ਕਈ ਪਿੰਡ ਅਜਿਹੇ ਸਨ, ਜੋ ਹਨ੍ਹੇਰੇ 'ਚ ਜਿਉਂਦੇ ਸਨ ਪਰ 2014 'ਚ ਪੀ.ਐੱਮ. ਮੋਦੀ ਨੇ ਸਰਕਾਰ ਆਉਣ ਤੋਂ ਬਾਅਦ ਸਾਰਿਆਂ ਨੂੰ ਬਿਜਲੀ ਦੇਣ ਦਾ ਕੰਮ ਸ਼ੁਰੂ ਕੀਤਾ। ਇਸ ਤੋਂ ਬਾਅਦ 2017 'ਚ ਪ੍ਰਦੇਸ਼ ਦੀ ਮਹਾਨ ਜਨਤਾ ਨੇ ਇਕ ਹੋਰ ਜ਼ਿੰਮੇਵਾਰੀ ਸਾਨੂੰ ਦਿੱਤੀ ਅਤੇ ਆਪਣੀ ਸੇਵਾ ਦਾ ਮੌਕਾ ਦਿੱਤਾ।''