ਬਜਟ ਆਤਮਨਿਰਭਰ ਭਾਰਤ ਦਾ ਰੋਡਮੈਪ : ਅਮਿਤ ਸ਼ਾਹ
Saturday, Feb 01, 2025 - 01:31 PM (IST)
ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਮ ਬਜਟ ਨੂੰ ਵਿਕਸਿਤ ਅਤੇ ਹਰ ਖੇਤਰ 'ਚ ਸ਼੍ਰੇਸ਼ਠ ਭਾਰਤ ਦੇ ਨਿਰਮਾਣ ਦੀ ਦਿਸ਼ਾ 'ਚ ਮੋਦੀ ਸਰਕਾਰ ਦੀ ਦੂਰਦਰਸ਼ਿਤਾ ਦਾ ਬਲੂਪ੍ਰਿੰਟ ਕਰਾਰ ਦਿੱਤਾ ਹੈ। ਸ਼੍ਰੀ ਸ਼ਾਹ ਨੇ ਵਿੱਤ ਸਾਲ 2025-26 ਲਈ ਸ਼ਨੀਵਾਰ ਨੂੰ ਲੋਕ ਸਭਾ 'ਚ ਪੇਸ਼ ਆਮ ਬਜਟ 'ਤੇ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਇਕ ਸੋਸ਼ਲ ਮੀਡੀਆ ਪੋਸਟ 'ਚ ਕਿਹਾ,''ਬਜਟ 2025 ਵਿਕਸਿਤ ਅਤੇ ਹੇਰ ਖੇਤਰ 'ਚ ਸ਼੍ਰੇਸ਼ਠ ਭਾਰਤ ਦੇ ਨਿਰਮਾਣ ਦੀ ਦਿਸ਼ਾ 'ਚ ਮੋਦੀ ਸਰਕਾਰ ਦੀ ਦੂਰਦਰਸ਼ਿਤਾ ਦਾ ਬਲੂਪ੍ਰਿੰਟ ਹੈ।''
ਇਹ ਵੀ ਪੜ੍ਹੋ : ਲੋਕਾਂ ਦੀਆਂ ਲੱਗਣੀਆਂ ਮੌਜਾਂ, ਬਜਟ 'ਚ ਇਹ ਚੀਜ਼ਾਂ ਹੋਣਗੀਆਂ ਸਸਤੀਆਂ
ਸ਼ਾਹ ਨੇ ਕਿਹਾ,''ਕਿਸਾਨ, ਗਰੀਬ, ਮੱਧਮ ਵਰਗ, ਮਹਿਲਾ ਅਤੇ ਬੱਚਿਆਂ ਦੀ ਸਿੱਖਿਆ, ਪੋਸ਼ਣ ਅਤੇ ਸਿਹਤ ਤੋਂ ਲੈ ਕੇ ਸਟਾਰਟਅੱਪ, ਨਵਾਚਾਰ ਅਤੇ ਨਿਵੇਸ਼ ਤੱਕ, ਹਰ ਖੇਤਰ ਨੂੰ ਦਰਸਾਉਂਦਾ ਇਹ ਬਜਟ ਮੋਦੀ ਜੀ ਦੇ ਆਤਮ ਨਿਰਭਰ ਭਾਰਤ ਦਾ ਰੋਡਮੈਪ ਹੈ।'' ਉਨ੍ਹਾਂ ਕਿਹਾ,''ਇਸ ਸਰਬਸਮਾਵੇਸ਼ੀ ਅਤੇ ਦੂਰਦਰਸ਼ੀ ਬਜਟ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਵਧਾਈ ਦਿੰਦਾ ਹਾਂ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8