ਅਮਿਤ ਸ਼ਾਹ ਬੋਲੇ, ਬੰਗਲਾਦੇਸ਼ੀ ਘੁਸਪੈਠੀਆਂ ਨੂੰ ਚੁਣ-ਚੁਣ ਕੱਢਾਂਗੇ ਬਾਹਰ

Tuesday, Sep 11, 2018 - 11:39 PM (IST)

ਅਮਿਤ ਸ਼ਾਹ ਬੋਲੇ, ਬੰਗਲਾਦੇਸ਼ੀ ਘੁਸਪੈਠੀਆਂ ਨੂੰ ਚੁਣ-ਚੁਣ ਕੱਢਾਂਗੇ ਬਾਹਰ

ਜੈਪੁਰ—ਬੰਗਲਾਦੇਸ਼ ਘੁਸਪੈਠੀਆਂ ਦੇ ਮੁਦੇ 'ਤੇ ਭਾਜਪਾ ਦੀ ਨੀਤੀ ਨੂੰ ਇਕ ਵਾਰ ਫਿਰ ਤੋਂ ਸਪੱਸ਼ਟ ਕਰਦੇ ਹੋਏ ਪਾਰਟੀ ਚੀਫ ਅਮਿਤ ਸ਼ਾਹ ਨੇ ਕਿਹਾ ਕਿ ਅਜਿਹੇ ਘੁਸਪੈਠੀਆਂ ਨੂੰ ਚੁਣ-ਚੁਣ ਕੇ ਬਾਹਰ ਕੱਢਿਆ ਜਾਵੇਗਾ। ਉਨ੍ਹਾਂ ਨੇ ਇੱਥੇ ਪਾਰਟੀ ਕਾਰਜਕਰਤਾਵਾਂ ਦੇ ਸ਼ਕਤੀ ਕੇਂਦਰ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਜਪਾ ਦਾ ਸੰਕਲਪ ਹੈ ਕਿ ਇਕ ਵੀ ਬੰਗਲਾਦੇਸ਼ੀ ਘੁਸਪੈਠੀ ਨੂੰ ਭਾਰਤ 'ਚ ਨਹੀਂ ਰਹਿਣ ਦੇਣਗੇ, ਚੁੱਣ-ਚੁੱਣ ਕੇ ਬਾਹਰ ਕੱਢ ਦੇਵਾਂਗਾ। ਅਸਮ 'ਚ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ.ਆਰ.ਸੀ.) ਦੇ ਡਰਾਫਟ ਦਾ ਜ਼ਿਕਰ ਕਰਦੇ ਹੋਏ ਇਸ ਦਾ ਵਿਰੋਧ ਕਰਨ ਵਾਲਿਆਂ 'ਤੇ ਉਨ੍ਹਾਂ ਨੇ ਨਿਸ਼ਾਨਾ ਵਿੰਨ੍ਹਿਆ।
ਸ਼ਾਹ ਨੇ ਕਿਹਾ ਕਿ ਵੋਟ ਬੈਂਕ ਦੀ ਚਿੰਤਾ ਕਰਨ ਵਾਲੇ ਮਨੁੱਖੀ ਅਧਿਕਾਰ ਦੀ ਗੱਲ ਕਰਦੇ ਹਨ, ਪਰ ਉਨ੍ਹਾਂ ਨੂੰ ਇਸ ਦੇਸ਼ ਦੀ ਅਤੇ ਗਰੀਬਾਂ ਦੀ ਚਿੰਤਾ ਨਹੀਂ ਹੈ। ਪਾਕਿ 'ਚ ਵਸਦੇ ਹਿੰਦੂਆਂ ਦੇ ਮੁੱਦੇ 'ਤੇ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਟੀਜਨ ਅਮੇਂਡਮੈਂਟ ਬਿੱਲ ਲੈ ਕੇ ਆਏ ਹਨ। ਇਸ 'ਚ ਅਸੀਂ ਤੈਅ ਕੀਤਾ ਹੈ ਕਿ ਅਫਗਾਨਿਸਤਾਨ, ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਆਏ ਸਿੱਖ, ਹਿੰਦੂ, ਬੁੱਧ ਅਤੇ ਜੈਨ ਘੁਸਪੈਠੀਏ ਨਹੀਂ, ਬਲਕਿ ਸ਼ਰਨਾਰਥੀ ਹਨ ਅਤੇ ਉਨ੍ਹਾਂ ਨੂੰ ਇੱਥੇ ਨਾਗਰਿਕਤਾ ਮਿਲੇਗੀ। 
ਇਸ ਰੈਲੀ ਤੋਂ ਪਹਿਲਾ ਅਮਿਤ ਸ਼ਾਹ ਨੇ ਸ਼ਹਿਰ ਦੇ ਮੋਤੀਡੁੰਗਰੀ ਗਣੇਸ਼ ਮੰਦਰ ਜਾ ਕੇ ਦਰਸ਼ਨ ਵੀ ਕੀਤੇ। ਅਮਿਤ ਸ਼ਾਹ ਇਕ ਦਿਨ ਦੇ ਦੌਰ 'ਤੇ ਆਪਣੇ ਵਿਅਸਤ ਪ੍ਰੋਗਰਾਮ 'ਚ ਇਸ ਰੈਲੀ ਤੋਂ ਇਲਾਵਾ 4 ਹੋਰ ਬੈਠਕਾਂ 'ਚ ਵੀ ਹਿੱਸਾ ਲੈਣਗੇ। ਅਮਿਤ ਸ਼ਾਹ ਇੱਥੇ ਏਅਰਪੋਰਟ 'ਤੇ ਪਹੁੰਚ ਕੇ ਤੁਰੰਤ ਬਾਅਦ ਮੰਦਰ ਪਹੁੰਚ ਗਏ। ਉਸ ਦੇ ਨਾਲ ਸੂਬੇ ਦੇ ਭਾਜਪਾ ਪ੍ਰਧਾਨ ਮਦਨ ਲਾਲ ਸੈਨੀ, ਜੈਪੁਰ ਦੇ ਸੰਸਦ ਮੈਂਬਰ ਰਾਮਚਰਨ ਬੋਹਰਾ, ਸਮਾਜਿਕ ਨਿਆਂ ਮੰਤਰੀ ਅਰੁਣ ਚਤੁਰਵੇਦੀ ਅਤੇ ਸਿਹਤ ਮੰਤਰਾਲੇ ਕਾਲੀਚਰਨ ਸਰਾਫ ਵੀ ਮੌਜੂਦ ਸੀ।


Related News