ਅਮਿਤ ਸ਼ਾਹ ਨੇ ਰਣਜੀਤ ਕੁਮਾਰ ਦਾਸ ਨੂੰ ਬਣਾਇਆ ਆਸਾਮ ਭਾਜਪਾ ਚੇਅਰਮੈਨ

12/16/2016 10:52:00 AM

ਨਵੀਂ ਦਿੱਲੀ— ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਚੇਅਰਮੈਨ ਅਮਿਤ ਸ਼ਾਹ ਨੇ ਸ਼੍ਰੀ ਰਣਜੀਤ ਕੁਮਾਰ ਦਾਸ ਨੂੰ ਆਸਾਮ ''ਚ ਪਾਰਟੀ ਦਾ ਨਵਾਂ ਪ੍ਰਦੇਸ਼ ਚੇਅਰਮੈਨ ਨਿਯੁਕਤ ਕੀਤਾ ਹੈ। ਭਾਜਪਾ ਜਨਰਲ ਸਕੱਤਰ ਅਰੁਣ ਸਿੰਘ ਨੇ ਸ਼ੁੱਕਰਵਾਰ ਨੂੰ ਇੱਥੇ ਜਾਰੀ ਇਕ ਰੀਲੀਜ਼ ''ਚ ਇਹ ਜਾਣਕਾਰੀ ਦਿੱਤੀ। ਆਸਾਮ ਵਿਧਾਨ ਸਭਾ ਦੇ ਮੈਂਬਰ ਸ਼੍ਰੀ ਦਾਸ ਨੂੰ ਸ਼੍ਰੀ ਸਰਵਾਨੰਦ ਸੋਨੋਵਾਲ ਦੀ ਜਗ੍ਹਾ ਪ੍ਰਦੇਸ਼ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਸ਼੍ਰੀ ਸੋਨੋਵਾਲ ਦੇ ਮੁੱਖ ਮੰਤਰੀ ਚੁਣੇ ਜਾਣ ਤੋਂ ਬਾਅਦ ਸ਼੍ਰੀ ਦਾਸ ਨੂੰ ਨਵਾਂ ਚੇਅਰਮੈਨ ਚੁਣਿਆ ਗਿਆ ਹੈ।


Disha

News Editor

Related News