ਸ਼ਾਹ ਦੀ ਅਗਵਾਈ ''ਚ ਹੀ ਝਾਰਖੰਡ, ਮਹਾਰਾਸ਼ਟਰ, ਹਰਿਆਣਾ ''ਚ ਚੋਣਾਂ ਲੜੇਗੀ ਭਾਜਪਾ

Wednesday, Aug 14, 2019 - 11:47 AM (IST)

ਸ਼ਾਹ ਦੀ ਅਗਵਾਈ ''ਚ ਹੀ ਝਾਰਖੰਡ, ਮਹਾਰਾਸ਼ਟਰ, ਹਰਿਆਣਾ ''ਚ ਚੋਣਾਂ ਲੜੇਗੀ ਭਾਜਪਾ

ਨਵੀਂ ਦਿੱਲੀ— ਤਿੰਨ ਰਾਜਾਂ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਅਮਿਤ ਸ਼ਾਹ ਦੀ ਅਗਵਾਈ 'ਚ ਹੀ ਲੜਨ ਵਾਲੀ ਹੈ। ਇਸ ਸਾਲ ਦੇ ਆਖਰ 'ਚ ਝਾਰਖੰਡ, ਮਹਾਰਾਸ਼ਟਰ ਅਤੇ ਹਰਿਆਣਾ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਹ ਤਿੰਨੋਂ ਰਾਜ ਭਾਜਪਾ ਦੇ ਲਿਹਾਜ ਨਾਲ ਕਾਫੀ ਮਹੱਤਵਪੂਰਨ ਹਨ। ਭਾਜਪਾ ਨੂੰ ਆਪਣਾ ਨਵਾਂ ਰਾਸ਼ਟਰੀ ਪ੍ਰਧਾਨ ਇਨ੍ਹਾਂ ਤਿੰਨਾਂ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਬਾਅਦ ਹੀ ਮਿਲਣ ਵਾਲਾ ਹੈ। ਅਮਿਤ ਸ਼ਾਹ ਦੀ ਅਗਵਾਈ 'ਚ ਭਾਜਪਾ ਨੇ ਲੋਕ ਸਭਾ 'ਚ ਬੰਪਰ ਜਿੱਤ ਦਰਜ ਕਰਵਾਉਂਦੇ ਹੋਏ 303 ਸੀਟਾਂ ਪਾਈਆਂ ਹਨ। ਅਮਿਤ ਸ਼ਾਹ ਦੇ ਗ੍ਰਹਿ ਮੰਤਰੀ ਬਣਨ ਦੇ ਬਾਅਦ ਜੇ.ਪੀ. ਨੱਢਾ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ। ਨਵੇਂ ਪ੍ਰਧਾਨ ਅਤੇ ਪੂਰੇ ਦੇਸ਼ 'ਚ ਸੰਗਠਨ ਦੀਆਂ ਚੋਣਾਂ ਲਈ ਭਾਜਪਾ ਨੇ ਰਾਧਾ ਮੋਹਨ ਸਿੰਘ ਦੀ ਅਗਵਾਈ 'ਚ ਚੋਣ ਕਮੇਟੀ ਦਾ ਗਠਨ ਕਰ ਦਿੱਤਾ ਹੈ।

ਪੂਰੇ ਦੇਸ਼ ਭਰ 'ਚ ਸੰਗਠਨ ਦੀਆਂ ਚੋਣਾਂ 'ਚ ਦੇਰੀ ਕਾਰਨ ਰਾਸ਼ਟਰੀ ਪ੍ਰਧਾਨ ਦੀਆਂ ਚੋਣਾਂ 15 ਦਸੰਬਰ ਦੇ ਬਾਅਦ ਹੀ ਸੰਭਵ ਹੋਣ ਦੀ ਗੂੰਜਾਇਸ਼ ਹੈ। ਜੋ ਪ੍ਰੋਗਰਾਮ ਤੈਅ ਕੀਤਾ ਗਿਆ ਹੈ, ਉਸ ਅਨੁਸਾਰ ਸੰਗਠਨ ਚੋਣ ਦੀ ਪ੍ਰਕਿਰਿਆ 11 ਸਤੰਬਰ ਤੋਂ ਸ਼ੁਰੂ ਕੀਤੀ ਜਾਵੇਗੀ। 11 ਅਕਤੂਬਰ ਤੋਂ 31 ਅਕਤੂਬਰ ਦਰਮਿਆਨ ਮੰਡਲ ਪੱਧਰ ਦੇ ਪ੍ਰਧਾਨ ਦੀ ਚੋਣ ਸੰੰਪੰਨ ਕਰਵਾਈ ਜਾਵੇਗੀ, ਜਦੋਂ ਕਿ ਇਕ ਤੋਂ 15 ਦਸੰਬਰ ਤੱਕ ਪ੍ਰਦੇਸ਼ ਪ੍ਰਧਾਨਾਂ ਅਤੇ ਰਾਸ਼ਟਰੀ ਪ੍ਰੀਸ਼ਦ (ਨੈਸ਼ਨਲ ਕੌਂਸਲ) ਦੇ ਮੈਂਬਰਾਂ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ। ਸਥਾਨਕ ਅਤੇ ਰਾਜ ਦੇ ਪੱਧਰ 'ਤੇ ਸੰਗਠਨ ਦੇ ਚੋਣ ਸੰਪੰਨ ਹੋਣ ਤੋਂ ਬਾਅਦ ਰਾਸ਼ਟਰੀ ਪ੍ਰਧਾਨ ਦੀ ਚੋਣ ਕਰਵਾਈ ਜਾਵੇਗੀ, ਜਿਸ ਦੀ ਪ੍ਰਕਿਰਿਆ ਵੀ ਕਰੀਬ 15 ਦਿਨ ਤੋਂ ਇਕ ਮਹੀਨੇ ਤੱਕ ਚੱਲ ਸਕਦੀ ਹੈ। ਯਾਨੀ ਅਗਲਾ ਰਾਸ਼ਟਰੀ ਪ੍ਰਧਾਨ ਭਾਜਪਾ ਨੂੰ 15 ਦਸੰਬਰ ਤੋਂ ਬਾਅਦ ਮਿਲਣ ਵਾਲਾ ਹੈ। ਚੋਣ ਪ੍ਰਕਿਰਿਆ 'ਚ ਦੇਰੀ ਕਾਰਨ ਦੇਸ਼ ਭਰ 'ਚ ਭਾਜਪਾ ਮੈਂਬਰਤਾ ਮੁਹਿੰਮ ਦਾ ਚੱਲਣਾ ਹੈ। ਮੈਂਬਰਤਾ ਮੁਹਿੰਮ ਪਹਿਲਾਂ 11 ਅਗਸਤ ਤੱਕ ਚੱਲਣੀ ਸੀ, ਜੋ ਹੁਣ 20 ਅਗਸਤ ਤੱਕ ਚਲਾਈ ਜਾ ਰਹੀ ਹੈ।


author

DIsha

Content Editor

Related News