ਬਿਹਾਰ ''ਚ ਭਾਜਪਾ ਸਰਕਾਰ ਬਣੀ ਤਾਂ ਦੰਗਾਕਾਰੀਆਂ ਨੂੰ ਉਲਟਾ ਲਟਕਾ ਦੇਵਾਂਗੇ : ਸ਼ਾਹ

Monday, Apr 03, 2023 - 11:38 AM (IST)

ਬਿਹਾਰ ''ਚ ਭਾਜਪਾ ਸਰਕਾਰ ਬਣੀ ਤਾਂ ਦੰਗਾਕਾਰੀਆਂ ਨੂੰ ਉਲਟਾ ਲਟਕਾ ਦੇਵਾਂਗੇ : ਸ਼ਾਹ

ਹਿਸੂਆ (ਬਿਹਾਰ), (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਅਗਵਾਈ ਵਾਲੀ ਬਿਹਾਰ ਦੀ ਮਹਾਗਠਜੋੜ ਸਰਕਾਰ ’ਤੇ ਤੁਸ਼ਟੀਕਰਨ ਦੀ ਰਾਜਨੀਤੀ ਕਰਨ ਅਤੇ ਸੂਬੇ ਨੂੰ ਅਰਾਜਕਤਾ ’ਚ ਧੱਕਣ ਦਾ ਦੋਸ਼ ਲਾਇਆ। ਨਵਾਦਾ ਜ਼ਿਲੇ ਦੇ ਹਿਸੂਆ ’ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਬਿਹਾਰ ਸ਼ਰੀਫ ਅਤੇ ਸਾਸਾਰਾਮ ’ਚ ਸੰਪ੍ਰਦਾਇਕ ਹਿੰਸਾ ਦੀ ਜਾਂਚ ਕਰਨ ’ਚ ਅਸਫਲ ਰਹਿਣ ਲਈ ਸੂਬਾ ਸਰਕਾਰ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਜੇਕਰ ਮੋਦੀ 2024 ’ਚ ਸੱਤਾ ਵਿਚ ਪਰਤੇ ਅਤੇ ਭਾਜਪਾ ਨੇ ਸੂਬੇ ਵਿਚ ਅਗਲੀ ਸਰਕਾਰ ਬਣਾਈ ਤਾਂ ਦੰਗਾਕਾਰੀਆਂ ਨੂੰ ਉਲਟਾ ਲਟਕਾ ਦਿੱਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਹਾਲ ਦੇ ਦਿਨਾਂ ’ਚ ਸੂਬੇ ’ਚ ਹੋਈ ਸੰਪ੍ਰਦਾਇਕ ਹਿੰਸਾ ਦੀ ਘਟਨਾ ਕਾਰਨ ਸ਼ਾਹ ਨੂੰ ਸਾਸਾਰਾਮ ਦੀ ਆਪਣੀ ਯਾਤਰਾ ਰੱਦ ਕਰਨ ਲਈ ਮਜਬੂਰ ਹੋਣਾ ਪਿਆ ਸੀ। ਭਾਜਪਾ ਦੇ ਪ੍ਰਮੁੱਖ ਰਣਨੀਤੀਕਾਰ ਮੰਨੇ ਜਾਣ ਵਾਲੇ ਸ਼ਾਹ ਨੇ ਰੈਲੀ ’ਚ ਧਾਰਾ 370 ਨੂੰ ਖਤਮ ਕਰਨ ਅਤੇ ਅਯੋਧਿਆ ’ਚ ਰਾਮ ਮੰਦਰ ਦੇ ਨਿਰਮਾਣ ਵਰਗੀਆਂ ਮੋਦੀ ਸਰਕਾਰ ਦੀ ਉਪਲੱਬਧੀਆਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਨਿਤੀਸ਼ ਦੀ ਪਾਰਟੀ ਜਦ (ਯੂ) ਅਤੇ ਉਨ੍ਹਾਂ ਦੇ ਸਹਿਯੋਗੀ ਰਾਜਦ ਨੇ ਅਯੋਧਿਆ ’ਚ ਰਾਮ ਮੰਦਿਰ ਬਣਾਏ ਜਾਣ ਦਾ ਵਿਰੋਧ ਕੀਤਾ ਸੀ। ਉਨ੍ਹਾਂ ਜਦ (ਯੂ) ਅਤੇ ਰਾਜਦ ’ਤੇ ਘੱਟਗਿਣਤੀਆਂ ਦੇ ਤੁਸ਼ਟੀਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਇਸਨੇ ਦੇਸ਼ ’ਚ ਅੱਤਵਾਦ ਨੂੰ ਫਲਣ-ਫੂਲਣ ਵਿਚ ਮਦਦ ਕੀਤੀ। ਸ਼ਾਹ ਨੇ ਕਿਹਾ ਕਿ ਲਾਲੂ ਪ੍ਰਸਾਦ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਮੋਦੀ ਦੇ ਸੱਤਾ ਵਿਚ ਪਰਤਣ ਤੋਂ ਬਾਅਦ ਨਿਤੀਸ਼ ਉਨ੍ਹਾਂ ਦੇ ਬੇਟੇ ਤੇਜਸਵੀ ਯਾਦਵ ਨੂੰ ਸੂਬੇ ਦੀ ਵਾਗਡੋਰ ਸੌਂਪਣ ਦੇ ਆਪਣੇ ਵਾਅਦੇ ਤੋਂ ਪਿੱਛੇ ਹਟ ਜਾਣਗੇ।


author

Rakesh

Content Editor

Related News