ਬਰਫ਼ਬਾਰੀ ਦਰਮਿਆਨ ਪੁਲਸ ਨੇ ਮਰੀਜ਼ ਨੂੰ ਮੋਢਿਆਂ ''ਤੇ ਚੁੱਕ ਪਹੁੰਚਾਇਆ ਹਸਪਤਾਲ

Thursday, Feb 03, 2022 - 06:41 PM (IST)

ਸ਼੍ਰੀਨਗਰ (ਵਾਰਤਾ)- ਕਸ਼ਮੀਰ ਘਾਟੀ ਦੇ ਗੰਦੇਰਬਲ 'ਚ ਪੁਲਸ ਕਰਮੀਆਂ ਨੇ ਗੰਭੀਰ ਰੂਪ ਨਾਲ ਬੀਮਾਰ ਮਰੀਜ਼ ਨੂੰ ਆਪਣੇ ਮੋਢੇ 'ਤੇ ਚੁੱਕ ਕੇ ਜਨਤਕ ਸਿਹਤ ਕੇਂਦਰ (ਪੀ.ਐੱਚ.ਸੀ.) ਪਹੁੰਚਾਇਆ। ਪੁਲਸ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਗੰਦੇਰਬਲ ਦੇ ਪੁਲਸ ਥਾਣੇ 'ਚ 11.30 ਵਜੇ ਫੋਨ ਆਇਆ ਕਿ ਵਾਲੀਵਰ ਵਾਸੀ ਸ਼ਾਹਨਾਵਾਜ਼ ਅਹਿਮਦ ਗੰਭੀਰ ਰੂਪ ਨਾਲ ਬੀਮਾਰ ਹਨ ਅਤੇ ਐਮਰਜੈਂਸੀ ਮੈਡੀਕਲ ਸਹੂਲਤ ਲਈ ਕੋਲ ਦੇ ਹਸਪਤਾਲ ਪਹੁੰਚਾਉਣ ਲਈ ਮਦਦ ਚਾਹੀਦੀ ਹੈ। 

 

ਪੁਲਸ ਨੇ ਕਿਹਾ ਕਿ ਬਰਫ਼ਬਾਰੀ ਅਤੇ ਸੜਕ 'ਤੇ ਤਿਲਸਣ ਕਾਰਨ ਉੱਥੇ ਕੋਈ ਵਾਹਨ ਨਹੀਂ ਜਾ ਸਕਦਾ ਸੀ। ਪੁਲਸ ਕਰਮੀਆਂ ਨੇ ਵਾਲੀਵਰ ਇਲਾਕੇ 'ਚ ਪਹੁੰਚ ਕੇ ਮਰੀਜ਼ ਨੂੰ ਆਪਣੇ ਮੋਢਿਆਂ 'ਤੇ ਚੁਕਿਆ ਅਤੇ ਉਸ ਨੂੰ ਗੰਦੇਰਬਲ ਜ਼ਿਲ੍ਹੇ ਦੇ ਲਾਰ ਜਨਤਕ ਮੈਡੀਕਲ ਕੇਂਦਰ ਪਹੁੰਚਾਇਆ। ਗੰਦੇਰਬਲ ਪੁਲਸ ਨੇ ਟਵੀਟ ਕੀਤਾ,''ਭਾਰੀ ਬਰਫ਼ਬਾਰੀ ਦਰਮਿਆਨ ਗੰਦੇਰਬਲ ਪੁਲਸ ਨੇ ਰਾਤ 'ਚ ਬਿਨਾਂ ਸਮੇਂ ਗੁਆਏ ਇਕ ਮਰੀਜ਼ ਨੂੰ ਪੀ.ਐੱਚ.ਸੀ. 'ਚ ਇਲਾਜ ਲਈ ਪਹੁੰਚਾ ਕੇ ਉਸ ਦੇ ਜੀਵਨ ਨੂੰ ਬਚਾਇਆ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News