ਬਦਸਲੂਕੀ ਦੇ ਮਾਮਲੇ ''ਚ ਅਮੇਠੀ ਦੇ ਡੀ.ਐੱਮ. ਪ੍ਰਸ਼ਾਂਤ ਸ਼ਰਮਾ ਨੂੰ ਹਟਾਇਆ ਗਿਆ

11/14/2019 1:06:04 PM

ਲਖਨਊ— ਮ੍ਰਿਤਕ ਇੱਟ ਵਪਾਰੀ ਦੇ ਪਰਿਵਾਰ ਵਾਲਿਆਂ ਨਾਲ ਬਦਸਲੂਕੀ ਕਰਨ ਵਾਲੇ ਅਮੇਠੀ ਦੇ ਜ਼ਿਲਾ ਅਧਿਕਾਰੀ ਪ੍ਰਸ਼ਾਂਤ ਸ਼ਰਮਾ ਨੂੰ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੇ ਵਤੀਰੇ 'ਤੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਨਾਰਾਜ਼ਗੀ ਜ਼ਾਹਰ ਕੀਤੀ ਸੀ। ਅਰੁਣ ਕੁਮਾਰ ਨੂੰ ਜ਼ਿਲੇ ਦਾ ਨਵਾਂ ਜ਼ਿਲਾ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਉਹ ਹਾਲੇ ਤੱਕ ਮੁਰਾਦਾਬਾਦ ਵਿਕਾਸ ਅਥਾਰਟੀ ਦੇ ਉੱਪ ਪ੍ਰਧਾਨ ਅਹੁਦੇ 'ਤੇ ਤਾਇਨਾਤ ਸਨ। ਉੱਥੇ ਹੀ ਮੁਰਾਦਾਬਾਦ ਦੇ ਜ਼ਿਲਾ ਅਧਿਕਾਰੀ ਰਾਕੇਸ਼ ਕੁਮਾਰ ਸਿੰਘ ਨੂੰ ਮੁਰਾਦਾਬਾਦ ਵਿਕਾਸ ਅਥਾਰਟੀ ਦੇ ਉੱਪ ਪ੍ਰਧਾਨ ਦੀ ਵੀ ਜ਼ਿੰਮੇਵਾਰੀ ਸੌਂਪੀ ਗਈ ਹੈ। ਹਾਲਾਂਕਿ ਇਕ ਸੀਨੀਅਰ ਆਈ.ਏ.ਐੱਸ. ਅਧਿਕਾਰੀ ਦੇ ਰਿਸ਼ਤੇਦਾਰ ਹੋਣ ਦੇ ਨਾਤੇ ਪ੍ਰਸ਼ਾਂਤ ਸ਼ਰਮਾ ਨੂੰ ਕੱਲ ਤੋਂ ਹੀ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਕੋਈ ਤਰਕੀਬ ਕੰਮ ਨਹੀਂ ਆਈ। ਦੱਸਣਯੋਗ ਹੈ ਕਿ ਪ੍ਰਸ਼ਾਂਤ  ਸ਼ਰਮਾ ਆਪਣੇ ਖਰਾਬ ਵਤੀਰੇ 'ਤੇ ਹਾਈ ਕੋਰਟ ਤੋਂ ਪਹਿਲਾਂ ਹੀ ਸਜ਼ਾ ਪ੍ਰਾਪਤ ਕਰ ਚੁਕੇ ਹਨ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਅਤੇ ਅਮੇਠੀ ਤੋਂ ਸੰਸਦ ਮੈਂਬਰ ਸਮਰਿਤੀ ਇਰਾਨੀ ਨੇ ਵੀ ਟਵੀਟ ਕਰ ਕੇ ਉਨ੍ਹਾਂ ਨੂੰ ਚੰਗਾ ਵਤੀਰਾ ਕਰਨ ਦੀ ਨਸੀਹਤ ਦਿੱਤੀ ਸੀ।

ਇਹ ਸੀ ਮਾਮਲਾ
ਦਰਅਸਲ ਮੰਗਲਵਾਰ ਨੂੰ ਅਮੇਠੀ ਦੇ ਇਕ ਇੱਟ ਵਪਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਬੁੱਧਵਾਰ ਨੂੰ ਪੋਸਟਮਾਰਟਮ ਹਾਊਸ ਦੇ ਬਾਹਰ ਗੱਲਬਾਤ ਦੌਰਾਨ ਜ਼ਿਲੇ ਦੇ ਡੀ.ਐੱਮ. ਨੇ ਆਪਾ ਗਵਾ ਦਿੱਤਾ ਅਤੇ ਪਰਿਵਾਰ ਵਾਲਿਆਂ ਨਾਲ ਬਦਸਲੂਕੀ ਕਰ ਦਿੱਤੀ, ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਹਾਲਾਂਕਿ ਡੀ.ਐੱਮ. ਨੇ ਖੁਦ ਅਜਿਹੇ ਦੋਸ਼ਾਂ ਨੂੰ ਗਲਤ ਦੱਸਦੇ ਹੋਏ ਕਿਹਾ ਕਿ ਪੁਲਸ ਅਤੇ ਪ੍ਰਸ਼ਾਸਨ ਦੀ ਕਾਰਵਾਈ ਤੋਂ ਪੂਰਾ ਪਰਿਵਾਰ ਸੰਤੁਸ਼ਟ ਹੈ। ਜੋ ਵੀਡੀਓ ਚੱਲ ਰਿਹਾ ਹੈ ਉਹ ਐਡਿਟ ਕੀਤਾ ਹੋਇਆ ਹੈ।

ਸਮਰਿਤੀ ਇਰਾਨੀ ਨੇ ਡੀ.ਐੱਮ. ਨੂੰ ਦਿੱਤੀ ਸਲਾਹ
ਉੱਥੇ ਹੀ ਮਾਮਲੇ ਨੂੰ ਕੇਂਦਰੀ ਮੰਤਰੀ ਅਤੇ ਅਮੇਠੀ ਦੀ ਸੰਸਦ ਮੈਂਬਰ ਸਮਰਿਤੀ ਇਰਾਨੀ ਨੇ ਗੰਭੀਰਤਾ ਨਾਲ ਲਿਆ। ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਡੀ.ਐਮ. ਨੂੰ ਸਲਾਹ ਦਿੰਦੇ ਹੋਏ ਲਿਖਿਆ ਹੈ ਕਿ ਵਿਨੇਸ਼ੀਲ ਅਤੇ ਸੰਵੇਦਨਸ਼ੀਲ ਬਣੇ, ਸਾਡੀ ਇਹੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਜਨਤਾ ਦੇ ਅਸੀਂ ਸੇਵਕ ਹਾਂ, ਸ਼ਾਸਕ ਨਹੀਂ।


DIsha

Content Editor

Related News