ਤੇਜ਼ ਰਫ਼ਤਾਰ ਟਰੈਕਟਰ ਦੀ ਲਪੇਟ ''ਚ ਆਉਣ ਨਾਲ ਕੁੜੀ ਦੀ ਮੌਤ
Wednesday, Mar 12, 2025 - 10:49 AM (IST)

ਅਮੇਠੀ- ਅਮੇਠੀ ਵਿਚ ਮੰਗਲਵਾਰ ਸ਼ਾਮ ਤੇਜ਼ ਰਫ਼ਤਾਰ ਟਰੈਕਟਰ ਦੀ ਲਪੇਟ 'ਚ ਆਉਣ ਨਾਲ 5 ਸਾਲਾ ਬੱਚੀ ਦੀ ਮੌਤ ਹੋ ਗਈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਬੱਚੀ ਦੀ ਪਛਾਣ ਭਵਾਨੀ ਦੇ ਰੂਪ ਵਿਚ ਹੋਈ ਹੈ, ਜੋ ਕਿ ਇਕ ਟੀ. ਵੀ. ਚੈਨਲ ਲਈ ਕੰਮ ਕਰਨ ਵਾਲੇ ਪੱਤਰਕਾਰ ਅਰੁਣ ਗੁਪਤਾ ਦੀ ਧੀ ਸੀ।
ਉਨ੍ਹਾਂ ਨੇ ਦੱਸਿਆ ਕਿ ਭਾਵਨੀ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ, ਤਾਂ ਤੇਜ਼ ਰਫ਼ਤਾਰ ਟਰੈਕਟਰ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਅਮੇਠੀ ਥਾਣੇ ਦੇ ਥਾਣਾ ਮੁਖੀ ਬ੍ਰਜੇਸ਼ ਸਿੰਘ ਨੇ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਅਤੇ ਟਰੈਕਟਰ ਅਤੇ ਉਸ ਦੇ ਡਰਾਈਵਰ ਦਾ ਪਤਾ ਲਾਉਣ ਦੀ ਕੋਸ਼ਿਸ਼ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ।