ਯੂਕ੍ਰੇਨ-ਰੂਸ ਵਿਵਾਦ ਨੂੰ ਖਤਮ ਕਰਨ ’ਚ ਭਾਰਤ ਨਿਭਾਅ ਸਕਦਾ ਹੈ ‘ਵੱਡੀ ਭੂਮਿਕਾ’ : ਅਮਰੀਕੀ ਰਾਜਦੂਤ

Saturday, Jul 20, 2024 - 12:40 AM (IST)

ਕੋਲਕਾਤਾ, (ਭਾਸ਼ਾ)- ਭਾਰਤ ’ਚ ਅਮਰੀਕਾ ਦੇ ਰਾਜਦੂਤ ਐਰਿਕ ਗਾਰਸੇਟੀ ਨੇ ਕਿਹਾ ਹੈ ਕਿ ਭਾਰਤ, ਜਿਸ ਦੇ ਰੂਸ ਤੇ ਯੂਕ੍ਰੇਨ ਨਾਲ ਮਜ਼ਬੂਤ ​​ਸਬੰਧ ਹਨ, ਦੋਵਾਂ ਦੇਸ਼ਾਂ ਵਿਚਾਲੇ ਟਕਰਾਅ ਨੂੰ ਸੁਲਝਾਉਣ ਵਿਚ 'ਵੱਡੀ ਭੂਮਿਕਾ' ਨਿਭਾਅ ਸਕਦਾ ਹੈ।

ਗਾਰਸੇਟੀ ਨੇ ਸ਼ੁੱਕਰਵਾਰ ਕਿਹਾ ਕਿ ਇਸ ਮਾਮਲੇ ’ਤੇ ਫੈਸਲਾ ਕਰਨਾ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ’ਤੇ ਨਿਰਭਰ ਕਰਦਾ ਹੈ। ਅੰਤਰਰਾਸ਼ਟਰੀ ਸਬੰਧਾਂ ’ਚ ਭਾਰਤ ਦੀ ਵਧਦੀ ਭੂਮਿਕਾ ਤੇ ਹਿੰਦ ਮਹਾਸਾਗਰ ’ਚ ਸਮੁੰਦਰੀ ਡਾਕੂਆਂ ਵਲੋਂ ਅਗਵਾ ਕੀਤੇ ਗਏ ਮਾਲਵਾਹਕ ਜਹਾਜ਼ ਨੂੰ ਬਚਾਉਣ ’ਚ ਭਾਰਤੀ ਸਮੁੰਦਰੀ ਫੌਜ ਦੀ ਬਹਾਦਰੀ ਦੀ ਕਾਰਵਾਈ ਦੀ ਸ਼ਲਾਘਾ ਕਰਦੇ ਹੋਏ ਅਮਰੀਕੀ ਰਾਜਦੂਤ ਨੇ ਕਿਹਾ ਕਿ ਭਾਰਤ 'ਗਲੋਬਲ ਸਾਊਥ' ਨੂੰ ਮਜ਼ਬੂਤ ਬਣਾਉਣ ਲਈ ਵੀ ਬਹੁਤ ਵਧੀਆ ਕੰਮ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਅਸੀਂ ਦੁਨੀਆ ਦੀ ਕਿਸੇ ਵੀ ਜੰਗ ਦੇ ਬਿਹਤਰ ਹੱਲ ਲਈ ਭਾਰਤ ਵਲੋਂ ਨਿਭਾਈ ਗਈ ਭੂਮਿਕਾ ਦਾ ਸਵਾਗਤ ਕਰਦੇ ਹਾਂ। ਅਸੀਂ ਕਿਸੇ ਵੀ ਅਜਿਹੇ ਦੇਸ਼ ਦਾ ਸੁਆਗਤ ਕਰਦੇ ਹਾਂ ਜੋ ਕਿਸੇ ਹੋਰ ਦੇਸ਼ ਦੀਆਂ ਸਰਹੱਦਾਂ ਦੀ ਪ੍ਰਭੂਸੱਤਾ ’ਚ ਦਖਲਅੰਦਾਜ਼ੀ ਕਰਨ ਵਾਲੇ ਤੇ ਬੇਕਸੂਰ ਨਾਗਰਿਕਾਂ ਨੂੰ ਬਹੁਤ ਦੁੱਖ ਪਹੁੰਚਾਉਣ ਵਾਲੇ ਗੈਰ-ਵਾਜਬ ਹਮਲੇ ਦੇ ਵਿਰੁੱਧ ਖੜ੍ਹਾ ਹੁੰਦਾ ਹੈ।


Rakesh

Content Editor

Related News