ਅਮਰੀਕੀ ਰਾਜਦੂਤ ਨੇ ਦਿੱਤਾ ਵੱਡਾ ਸੰਕੇਤ, 100 ਫੀਸਦੀ ਟੈਰਿਫ ’ਤੇ ਰੁਖ਼ ਕੀਤਾ ਸਾਫ਼

Monday, Aug 24, 2026 - 01:45 PM (IST)

ਅਮਰੀਕੀ ਰਾਜਦੂਤ ਨੇ ਦਿੱਤਾ ਵੱਡਾ ਸੰਕੇਤ, 100 ਫੀਸਦੀ ਟੈਰਿਫ ’ਤੇ ਰੁਖ਼ ਕੀਤਾ ਸਾਫ਼

ਬਿਜ਼ਨੈੱਸ ਡੈਸਕ - ਭਾਰਤ ਅਤੇ ਅਮਰੀਕਾ ਵਿਚਾਲੇ ਟਰੇਡ ਡੀਲ ਲੱਗਭਗ ਫਾਈਨਲ ਹੋ ਚੁੱਕੀ ਹੈ। ਭਾਰਤ ’ਚ ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਇਸ ਦੇ ਸੰਕੇਤ ਦਿੱਤੇ ਹਨ। ਸਰਜੀਓ ਗੋਰ ਨੇ ਕਿਹਾ, ‘‘ਅਮਰੀਕਾ-ਭਾਰਤ ਵਪਾਰ ਸਮਝੌਤੇ ਬਾਰੇ ਲੱਗਭਗ ਸਭ ਕੁਝ ਸਿਧਾਂਤਕ ਤੌਰ ’ਤੇ ਹੋ ਚੁੱਕਾ ਹੈ।’’ ਉਨ੍ਹਾਂ ਨੇ ਸਮਝੌਤੇ ਨੂੰ ਅੰਤਿਮ ਰੂਪ ਦੇਣ ’ਚ ਹੋਈ ਦੇਰੀ ਦਾ ਮੁੱਖ ਕਾਰਨ ਕਾਨੂੰਨੀ ਅਤੇ ਤਕਨੀਕੀ ਭਾਸ਼ਾ ਨਾਲ ਜੁੜੀਆਂ ਪ੍ਰਕਿਰਿਆਵਾਂ ਨੂੰ ਦੱਸਿਆ।

ਇਹ ਵੀ ਪੜ੍ਹੋ : ਹੁਣ ਕੰਮ ਨਹੀਂ ਕਰਨਗੇ ਪੁਰਾਣੇ Cheque, ਬਦਲ ਲਓ ਆਪਣੀ Chequebook, ਬਦਲ ਗਏ ਹਨ ਨਿਯਮ

ਅਮਰੀਕੀ ਰਾਜਦੂਤ ਨੇ ਅਮਰੀਕੀ ਕਾਂਗਰਸ ’ਚ ਪ੍ਰਸਤਾਵਿਤ ਉਸ ਕਾਨੂੰਨ ਨੂੰ ਲੈ ਕੇ ਪ੍ਰਗਟਾਈਆਂ ਜਾ ਰਹੀਆਂ ਚਿੰਤਾਵਾਂ ’ਤੇ ਵੀ ਗੱਲ ਕੀਤੀ, ਜਿਸ ਹੇਠ ਰੂਸੀ ਤੇਲ ਖਰੀਦਣ ਵਾਲੇ ਦੇਸ਼ਾਂ ’ਤੇ 100 ਫੀਸਦੀ ਤੱਕ ਟੈਰਿਫ ਲਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਕਦਮ ਨੂੰ ਰਾਜਨੀਤਕ ਪਾਰਟੀਆਂ ਦੀਆਂ ਦੋਵਾਂ ਧਿਰਾਂ ਦੇ ਨੇਤਾਵਾਂ ਦਾ ਸਮਰਥਨ ਮਿਲ ਰਿਹਾ ਹੈ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ ਵ੍ਹਾਈਟ ਹਾਊਸ ਵੱਲੋਂ ਸ਼ੁਰੂ ਕੀਤੀ ਗਈ ਪਹਿਲ ਨਹੀਂ ਹੈ।

ਇਹ ਵੀ ਪੜ੍ਹੋ :  'ਆਉਣ ਵਾਲੀ ਹੈ ਅਸਲੀ ਤਬਾਹੀ, ਇਸ ਗਲੋਬਲ ਸੰਕਟ ਤੋਂ ਨਹੀਂ ਬਚ ਸਕੇਗਾ ਭਾਰਤ'

ਸਰਜੀਓ ਗੋਰ ਨੇ ਕਿਹਾ, ‘‘ਇਹ ਅਜਿਹੀ ਚੀਜ਼ ਨਹੀਂ ਹੈ ਜਿਸ ਦਾ ਵ੍ਹਾਈਟ ਹਾਊਸ ਨੇ ਸਮਰਥਨ ਕੀਤਾ ਹੋਵੇ। ਤੁਹਾਨੂੰ ਰਾਸ਼ਟਰਪਤੀ ਟਰੰਪ ਦਾ ਇਸ ਨੂੰ ਅੱਗੇ ਵਧਾਉਂਦੇ ਹੋਏ ਦਾ ਕੋਈ ਕਲਿੱਪ ਨਹੀਂ ਮਿਲੇਗਾ।’’ ਇਹ ਮੰਨਦਿਆਂ ਕਿ ਇਸ ਕਦਮ ਦਾ ਭਾਰਤ ’ਤੇ ਅਸਰ ਪੈ ਸਕਦਾ ਹੈ, ਉਨ੍ਹਾਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਰੂਸ-ਯੂਕ੍ਰੇਨ ਸੰਘਰਸ਼ ਨੂੰ ਖ਼ਤਮ ਕਰਨ ’ਤੇ ਧਿਆਨ ਕੇਂਦ੍ਰਿਤ ਕਰ ਰਹੇ ਹਨ।

ਟਰੰਪ-ਮੋਦੀ ਦੇ ਮਜ਼ਬੂਤ ਸਬੰਧਾਂ ਦਾ ਕੀਤਾ ਜ਼ਿਕਰ

ਸਰਜੀਓ ਗੋਰ ਨੇ ਕਿਹਾ, ‘‘ਰਾਸ਼ਟਰਪਤੀ ਟਰੰਪ ਪਹਿਲੇ ਦਿਨ ਤੋਂ ਹੀ ਰੂਸ ਅਤੇ ਯੂਕ੍ਰੇਨ ਵਿਚਾਲੇ ਇਸ ਯੁੱਧ ਨੂੰ ਖ਼ਤਮ ਕਰਨਾ ਚਾਹੁੰਦੇ ਹਨ ਅਤੇ ਉਹ ਇਸ ਲਈ ਵਚਨਬੱਧ ਹਨ।’’ ਉਨ੍ਹਾਂ ਨੇ ਇਸ ਸੰਘਰਸ਼ ਨੂੰ ਖ਼ਤਮ ਕਰਨ ਨੂੰ ਬੇਹੱਦ ਜ਼ਰੂਰੀ ਦੱਸਿਆ। ਗੋਰ ਨੇ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਮਜ਼ਬੂਤ ਸਬੰਧਾਂ ਦਾ ਵੀ ਜ਼ਿਕਰ ਕੀਤਾ ਅਤੇ ਉਨ੍ਹਾਂ ਦੇ ਸਬੰਧਾਂ ਨੂੰ ‘ਗੂੜ੍ਹੀ ਅਤੇ ਵਿਅਕਤੀਗਤ ਦੋਸਤੀ’ ਦੱਸਿਆ। ਉਨ੍ਹਾਂ ਨੇ ਕਿਹਾ ਕਿ ਦੋਵੇਂ ਨੇਤਾ ਕੰਮ ਕਰਨ ’ਚ ਵਿਸ਼ਵਾਸ ਰੱਖਣ ਵਾਲੇ ਅਤੇ ਨਤੀਜਿਆਂ ’ਤੇ ਧਿਆਨ ਦੇਣ ਵਾਲੇ ਹਨ ਅਤੇ ਉਹ ਆਪਸੀ ਹਿੱਤ ਦੇ ਮੁੱਦਿਆਂ ’ਤੇ ਤੇਜ਼ੀ ਨਾਲ ਅੱਗੇ ਵਧਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ, “ਸਾਡੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਮੋਦੀ ਦਾ ਬਹੁਤ ਸਤਿਕਾਰ ਕਰਦੇ ਹਨ।’’ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਬਾਅਦ ਜਦੋਂ ਟਰੰਪ ਅਹੁਦੇ ’ਤੇ ਨਹੀਂ ਸਨ, ਉਸ ਸਮੇਂ ਨੂੰ ਯਾਦ ਕਰਦਿਆਂ ਸਰਜੀਓ ਗੋਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਲਗਾਤਾਰ ਸਮਰਥਨ ਨੇ ਅਮਰੀਕੀ ਰਾਸ਼ਟਰਪਤੀ ’ਤੇ ਡੂੰਘੀ ਛਾਪ ਛੱਡੀ ਸੀ।

ਇਹ ਵੀ ਪੜ੍ਹੋ : ਸਰਕਾਰੀ ਅਨਾਜ ਲੈਣ ਵਾਲਿਆਂ ਲਈ ਜ਼ਰੂਰੀ ਖ਼ਬਰ, ਚੰਡੀਗੜ੍ਹ ਸਮੇਤ 7 ਸੂਬਿਆਂ 'ਚ E-Rupee ਨਾਲ ਮਿਲੇਗਾ ਰਾਸ਼ਨ

ਭਾਰਤ ਦੇ ਮਹੱਤਵ ਵੱਲ ਕੀਤਾ ਇਸ਼ਾਰਾ

ਅਮਰੀਕਾ ਲਈ ਭਾਰਤ ਦਾ ਮਹੱਤਵ ਦੇਸ਼ ਦਾ ਦੌਰਾ ਕਰਨ ਵਾਲੇ ਟੌਪ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਗਿਣਤੀ ਤੋਂ ਦਿਸਦਾ ਹੈ। ਗੋਰ ਨੇ ਕਿਹਾ, ‘‘ਭਾਰਤ ਸਾਡੇ ਲਈ ਮਹੱਤਵ ਰੱਖਦਾ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੀ ਸਰਕਾਰ ਦੇ ਟੌਪ ਲੋਕ ਇੱਥੇ ਰਹਿਣ ਅਤੇ ਹਿੱਸਾ ਲੈਣ। ਮਾਰਕੋ ਰੂਬੀਓ ਨਾ ਕੇਵਲ ਮਈ ’ਚ 5 ਦਿਨਾਂ ਲਈ ਇੱਥੇ ਸਨ, ਸਗੋਂ ਉਹ ਅਕਤੂਬਰ ’ਚ ਇਕ ਹੋਰ ਬਹੁ-ਦਿਨਾ ਯਾਤਰਾ ਲਈ ਵਾਪਸ ਆ ਰਹੇ ਹਨ।’’

ਇਹ ਵੀ ਪੜ੍ਹੋ : ਝੋਪੜੀ 'ਚ ਰਹਿੰਦਾ ਸੀ Youtuber, ਖੜ੍ਹੀ ਕੀਤੀ ਕਰੋੜਾਂ ਦੀ ਜਾਇਦਾਦ, ਹੁਣ ਚਲਾਉਂਦਾ ਹੈ 80 ਲੱਖ ਦੀ ਮਰਸਿਡੀਜ਼

ਜਦੋਂ ਉਨ੍ਹਾਂ ਤੋਂ ਅਮਰੀਕਾ-ਚੀਨ ਸਬੰਧਾਂ ਅਤੇ ਗੁਆਂਢੀ ਦੇਸ਼ ਨਾਲ ਭਾਰਤ ਦੇ ਪ੍ਰਤੀਕੂਲ ਸਬੰਧਾਂ ਨੂੰ ਦੇਖਦਿਆਂ ਸਾਊਦੀ ਅਰਬ, ਪਾਕਿਸਤਾਨ ਅਤੇ ਤੁਰਕੀ ਵੱਲੋਂ ਦਸਤਖ਼ਤ ਕੀਤੇ ਮੱਕਾ ਸਾਂਝੇ ਸੁਰੱਖਿਆ ਸਮਝੌਤੇ ਦਾ ਸਮਰਥਨ ਕਰਨ ਬਾਰੇ ਪੁੱਛਿਆ ਗਿਆ ਤਾਂ ਗੋਰ ਨੇ ਕਿਹਾ, ‘‘ਤੁਸੀਂ ਇਹ ਨਹੀਂ ਚੁਣ ਸਕਦੇ ਕਿ ਤੁਹਾਡੇ ਗੁਆਂਢੀ ਕੌਣ ਹਨ।’’

ਉਨ੍ਹਾਂ ਕਿਹਾ ਕਿ ਅਮਰੀਕਾ ਦੇ ਦੁਨੀਆ ਭਰ ’ਚ ਸਭ ਨਾਲ ਦੁਵੱਲੇ ਸਬੰਧ ਹਨ ਅਤੇ ਅਸਲੀਅਤ ਇਹ ਹੈ ਕਿ ਭਾਵੇਂ ਅਸੀਂ ਇਸ ਨੂੰ ਪਸੰਦ ਕਰੀਏ ਜਾਂ ਨਾ, ਸਾਨੂੰ ਉੱਥੇ ਮੌਜੂਦ ਸਰਕਾਰਾਂ ਨਾਲ ਕੰਮ ਕਰਨਾ ਪਵੇਗਾ।

ਇਹ ਵੀ ਪੜ੍ਹੋ : ਘਰ 'ਚ ਰੱਖਿਆ ਹੈ ਵਾਧੂ ਸਿਲੰਡਰ ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਹੈ...
ਇਹ ਵੀ ਪੜ੍ਹੋ : 83 ਸਾਲ ਦੇ ਅਮਿਤਾਭ ਬੱਚਨ ਨੇ ਪੱਕੀ ਕੀਤੀ ਡੀਲ, ਬਿਨਾਂ ਕੰਮ ਕੀਤੇ ਕਮਾਉਣਗੇ 33 ਲੱਖ ਪ੍ਰਤੀ ਮਹੀਨਾ
ਇਹ ਵੀ ਪੜ੍ਹੋ :  ਮਸ਼ਹੂਰ ਪੰਜਾਬੀ ਬਾਲੀਵੁੱਡ ਗਾਇਕ ਦਾ ਡਾਕੂ ਦੇ ਨਾਂ 'ਤੇ ਰੱਖਿਆ ਸੀ ਨਾਮ, ਵਜ੍ਹਾ ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News