ਭਾਰਤ ਨੇ ਰੂਸ ਤੋਂ S-400 ਏਅਰ ਡਿਫੈਂਸ ਸਿਸਟਮ ਖਰੀਦੀ ਤਾਂ ਅਮਰੀਕਾ ਲਗਾ ਸਕਦਾ ਹੈ ਪਾਬੰਦੀਆਂ

01/05/2021 1:52:00 AM

ਨਵੀਂ ਦਿੱਲੀ - ਭਾਰਤ ਰੂਸ ਤੋਂ ਐੱਸ-400 ਏਅਰ ਡਿਫੈਂਸ ਸਿਸਟਮ ਖਰੀਦ ਰਿਹਾ ਹੈ। ਹੁਣ ਇਸ ਸੌਦੇ ਨੂੰ ਲੈ ਕੇ ਅਮਰੀਕੀ ਕਾਂਗਰਸ ਨੇ ਭਾਰਤ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ। ਅਮਰੀਕੀ ਕਾਂਗਰਸ ਨਾਲ ਜੁਡ਼ੀ ਇੱਕ ਰਿਪੋਰਟ ਵਿੱਚ ਚਿਤਾਵਨੀ ਦਿੱਤੀ ਗਈ ਹੈ ਕਿ ਭਾਰਤ ਜੇਕਰ ਰੂਸ ਤੋਂ S-400 ਏਅਰ ਡਿਫੈਂਸ ਸਿਸਟਮ ਖਰੀਦਣ ਲਈ ਅਰਬਾਂ ਡਾਲਰ ਦਾ ਸੌਦਾ ਕਰਦਾ ਹੈ ਤਾਂ ਉਸ 'ਤੇ ਪਾਬੰਦੀਆਂ ਲਗਾਈ ਸਕਦੀਆਂ ਹਨ।
ਇਹ ਵੀ ਪੜ੍ਹੋ- ਸੀ.ਐੱਮ. ਦਾ ਖਿਡਾਰੀਆਂ ਨੂੰ ਵੱਡਾ ਤੋਹਫਾ, ਓਲੰਪਿਕ 'ਚ ਗੋਲਡ ਜਿੱਤਣ 'ਤੇ ਮਿਲਣਗੇ 3 ਕਰੋੜ ਰੁਪਏ

ਅਮਰੀਕੀ ਸੰਸਦ ਦੇ ਆਜ਼ਾਦ ਅਤੇ ਦੋਪੱਖੀ ਜਾਂਚ ਬਾਡੀ 'ਕਾਂਗਰਸਨਲ ਰਿਸਰਚ ਸਰਵਿਸ' (ਸੀ.ਆਰ.ਐੱਸ.) ਨੇ ਕਾਂਗਰਸ ਨੂੰ ਸੌਂਪੀ ਨਵੀਂ ਰਿਪੋਰਟ ਵਿੱਚ ਕਿਹਾ ਕਿ ਭਾਰਤ ਤਕਨੀਕੀ ਸਾਂਝਾ ਕਰਨ ਅਤੇ ਸਹਿ-ਨਿਰਮਾਣ ਪਹਿਲ ਲਈ ਚਾਹਵਾਨ ਹੈ ਜਦੋਂ ਕਿ ਅਮਰੀਕਾ ਭਾਰਤ ਦੀ ਰੱਖਿਆ ਆਫਸੈਟ ਨੀਤੀ ਵਿੱਚ ਹੋਰ ਸੁਧਾਰ ਅਤੇ ਰੱਖਿਆ  ਦੇ ਖੇਤਰ ਵਿੱਚ ਉੱਚ ਪ੍ਰਤੱਖ ਵਿਦੇਸ਼ੀ ਨਿਵੇਸ਼ ਸੀਮਾ ਦੀ ਅਪੀਲ ਕਰਦਾ ਹੈ। ਰਿਪੋਰਟ ਵਿੱਚ ਚਿਤਾਵਨੀ ਦਿੱਤੀ ਗਈ ਹੈ ਕਿ ਰੂਸ ਨਿਰਮਿਤ S-400 ਏਅਰ ਡਿਫੈਂਸ ਸਿਸਟਮ ਖਰੀਦਣ ਦੇ ਭਾਰਤ ਦੇ ਅਰਬਾਂ ਡਾਲਰ ਦੇ ਸੌਦੇ ਕਾਰਨ ਅਮਰੀਕਾ ਕਾਉਂਟਰਿੰਗ ਅਮੈਰਿਕਾਜ ਐਡਵਰਸਰੀਜ ਥਰੂ ਸੈਂਕਸੰਸ ਐਕਟ (ਪਾਬੰਦੀਆਂ ਰਾਹੀਂ ਦੁਸ਼ਮਣਾਂ ਦਾ ਮੁਕਾਬਲਾ ਕਰਨ ਸਬੰਧਤ ਕਾਨੂੰਨ) ਦੇ ਤਹਿਤ ਭਾਰਤ 'ਤੇ ਪਾਬੰਦੀਆਂ ਲਗਾ ਸਕਦਾ ਹੈ।
ਇਹ ਵੀ ਪੜ੍ਹੋ- ਲੋਕਸਭਾ ਪ੍ਰਧਾਨ ਓਮ ਬਿਰਲਾ ਦੀ ਧੀ ਨੇ ਪਹਿਲੀ ਕੋਸ਼ਿਸ਼ 'ਚ ਪਾਸ ਕੀਤੀ UPSC ਦੀ ਪ੍ਰੀਖਿਆ 

ਦੱਸ ਦਈਏ ਕਿ, ਸੀ.ਆਰ.ਐੱਸ. ਰਿਪੋਰਟ ਅਮਰੀਕੀ ਕਾਂਗਰਸ ਦੀ ਅਧਿਕਾਰਿਕ ਰਿਪੋਰਟ ਨਹੀਂ ਹੁੰਦੀ ਹੈ। ਇਸ ਨੂੰ ਆਜ਼ਾਦ ਮਾਹਰਾਂ ਵੱਲੋਂ ਸੰਸਦਾਂ ਲਈ ਤਿਆਰ ਕੀਤੀ ਜਾਂਦੀ ਹੈ ਤਾਂਕਿ ਉਹ ਸਾਰੀਆਂ ਗੱਲਾਂ ਸਮਝਣ ਤੋਂ ਬਾਅਦ ਸੋਚ-ਸਮਝ ਕੇ ਫ਼ੈਸਲਾ ਲੈਣ। ਦੱਸ ਦਈਏ ਕਿ, ਅਕਤੂਬਰ, 2018 ਵਿੱਚ ਭਾਰਤ ਨੇ ਡੋਨਾਲਡ ਟਰੰਪ ਪ੍ਰਸ਼ਾਸਨ ਦੀ ਚਿਤਾਵਨੀ ਤੋਂ ਬਾਅਦ ਵੀ ਚਾਰ S-400 ਖਰੀਦਣ ਲਈ ਰੂਸ ਦੇ ਨਾਲ ਪੰਜ ਅਰਬ ਡਾਲਰ ਦਾ ਸੌਦਾ ਕੀਤਾ ਸੀ। ਟਰੰਪ ਪ੍ਰਸ਼ਾਸਨ ਨੇ ਚਿਤਾਵਨੀ ਦਿੱਤੀ ਕਿ ਅਜਿਹਾ ਕਰਨ ਨਾਲ ਭਾਰਤ 'ਤੇ ਅਮਰੀਕੀ ਪਾਬੰਦੀਆਂ ਲੱਗ ਸਕਦੀਆਂ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ?  ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


Inder Prajapati

Content Editor

Related News