ਡੋਨਾਲਡ ਟਰੰਪ ਨੇ ਦਿੱਤੀ ਮੋਦੀ ਨੂੰ ਵਧਾਈ, ਕਿਹਾ-ਭਾਰਤ-ਅਮਰੀਕਾ ਲਈ ਵਧੀਆ

Friday, May 24, 2019 - 09:04 AM (IST)

ਡੋਨਾਲਡ ਟਰੰਪ ਨੇ ਦਿੱਤੀ ਮੋਦੀ ਨੂੰ ਵਧਾਈ, ਕਿਹਾ-ਭਾਰਤ-ਅਮਰੀਕਾ ਲਈ ਵਧੀਆ

ਵਾਸ਼ਿੰਗਟਨ /ਨਵੀਂ ਦਿੱਲੀ (ਬਿਊਰੋ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ਾਨਦਾਰ ਜਿੱਤ ਦੇ ਬਾਅਦ ਦੁਨੀਆ ਭਰ ਤੋਂ ਵਧਾਈਆਂ ਮਿਲ ਰਹੀਆਂ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੋਦੀ ਅਤੇ ਬੀਜੇਪੀ ਨੂੰ ਜਿੱਤ ਦੀ ਵਧਾਈ ਦਿੱਤੀ। ਟਰੰਪ ਨੇ ਕਿਹਾ ਹੈ ਕਿ ਮੋਦੀ ਦੀ ਜਿੱਤ ਭਾਰਤ-ਅਮਰੀਕਾ ਹਿੱਸੇਦਾਰੀ ਲਈ ਵਧੀਆ ਹੈ। ਟਰੰਪ ਨੇ ਟਵੀਟ ਕੀਤਾ,''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਪਾਰਟੀ ਬੀਜੇਪੀ ਨੂੰ ਚੋਣਾਂ ਵਿਚ ਵੱਡੀ ਜਿੱਤ ਲਈ ਵਧਾਈ। ਮੋਦੀ ਦੀ ਵਾਪਸੀ ਨਾਲ ਭਾਰਤ ਅਤੇ ਅਮਰੀਕੀ ਹਿੱਸੇਦਾਰੀ ਲਈ ਬਹੁਤ ਕੁਝ ਚੰਗਾ ਹੋਣ ਵਾਲਾ ਹੈ। ਮੈਂ ਆਪਣੇ ਮਹੱਤਵਪੂਰਣ ਕੰਮ ਜਾਰੀ ਰੱਖਣ ਲਈ ਉਤਸੁਕ ਹਾਂ।''

 

ਅਮਰੀਕਾ ਦੇ ਸੀਨੀਅਰ ਸਾਂਸਦਾਂ ਨੇ ਵੀਰਵਾਰ ਨੂੰ ਮੋਦੀ ਦੀ ਸ਼ਾਨਦਾਰ ਜਿੱਤ 'ਤੇ ਵਧਾਈ ਦਿੰਦਿਆਂ ਭਾਰਤ ਅਤੇ ਅਮਰੀਕਾ ਦੇ ਰਿਸ਼ਤੇ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਇਕੱਠੇ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ। ਸ਼ਕਤੀਸ਼ਾਲੀ ਸੀਨੇਟ ਇੰਡੀਆ ਕੌਕਸ ਦੇ ਸਹਿ ਪ੍ਰਧਾਨ ਸੈਨੇਟਰ ਮਾਰਕ ਵਾਰਨਰ ਨੇ ਕਿਹਾ,''ਸੀਨੇਟ ਇੰਡੀਆ ਕੌਕਸ ਦਾ ਸਹਿ ਪ੍ਰਧਾਨ ਹੋਣ ਦੇ ਨਾਤੇ ਮੈਂ ਅੱਜ ਭਾਰਤੀ ਲੋਕਾਂ ਨੂੰ ਇਤਿਹਾਸਿਕ ਚੋਣਾਂ ਲਈ ਸ਼ੁੱਭਕਾਮਨਾਵਾਂ ਦਿੰਦਾ ਹਾਂ। ਇਤਿਹਾਸ ਦੀਆਂ ਸਭ ਤੋਂ ਵੱਡੀਆਂ ਲੋਕਤੰਤਰੀ ਚੋਣਾਂ।'' 

ਸਾਂਸਦ ਟੌਮ ਸੌਊਜੀ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਲਈ ਅਗਲੇ 50 ਸਾਲ ਕਾਫੀ ਮਹੱਤਵਪੂਰਣ ਹੋਣ ਵਾਲੇ ਹਨ। ਸੌਊਜੀ ਨੇ ਕਿਹਾ,''ਦੁਬਾਰਾ ਚੁਣੇ ਜਾਣ 'ਤੇ ਮੋਦੀ ਨੂੰ ਸ਼ੁੱਭਕਾਮਨਾਵਾਂ।'' ਕਈ ਵਿਸ਼ਵ ਨੇਤਾਵਾਂ ਨੇ ਮੋਦੀ ਨੇ ਮੋਦੀ ਨੂੰ ਆਮ ਚੋਣਾਂ ਵਿਚ ਉਨ੍ਹਾਂ ਦੀ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਨਾਲ ਦੋ-ਪੱਖੀ ਗੱਲਬਾਤ ਕਰਨ ਦਾ ਸੰਕਲਪ ਵੀ ਲਿਆ। ਇਸ ਵਿਚ ਅਮਰੀਕਾ ਵਿਚ ਵਸਦੇ ਭਾਰਤੀ ਵੀ ਕਈ ਜਗ੍ਹਾ ਮੋਦੀ ਦੀ ਜਿੱਤ ਦਾ ਜਸ਼ਨ ਮਨਾਉਂਦੇ ਦਿਸੇ। ਗੌਰਤਲਬ ਹੈ ਕਿ ਲੋਕਸਭਾ ਚੋਣਾਂ ਵਿਚ ਲਗਾਤਾਰ ਦੂਜੀ ਵਾਰ ਭਾਰੀ ਬਹੁਮਤ ਨਾਲ ਬੀਜੇਪੀ ਨੇ ਰਿਕਾਰਡ ਸੀਟਾਂ ਦੇ ਨਾਲ ਕੇਂਦਰ ਦੀ ਸੱਤਾ ਵਿਚ ਵਾਪਸੀ ਕੀਤੀ ਹੈ।


author

Vandana

Content Editor

Related News