ਅੰਬੇਡਕਰ ਜਯੰਤੀ ''ਤੇ ਰਾਸ਼ਟਰਪਤੀ ਸਮੇਤ ਪ੍ਰਧਾਨ ਮੰਤਰੀ ਨੇ ਦਿੱਤੀ ਸ਼ਰਧਾਂਜਲੀ
Sunday, Apr 14, 2019 - 10:30 AM (IST)

ਨਵੀਂ ਦਿੱਲੀ- ਦੇਸ਼ ਅੱਜ ਭਾਰਤੀ ਸੰਵਿਧਾਨ ਦੇ ਨਿਰਮਾਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਣ ਅਤੇ ਸਮਾਜਿਕ ਸਦਭਾਵਨਾ 'ਤੇ ਜ਼ੋਰ ਦਿੰਦੇ ਹੋਏ ਦਲਿਤਾਂ ਅਤੇ ਪੀੜਤਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਡਾਂ. ਭੀਮਰਾਓ ਅੰਬੇਡਕਰ ਦੀ ਜਯੰਤੀ ਮਨਾ ਰਿਹਾ ਹੈ। ਇਸ ਮੌਕੇ 'ਤੇ ਦੇਸ਼ ਭਰ 'ਚ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ। ਐਤਵਾਰ ਸਵੇਰੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਦਿੱਤੀ। ਹੋਰ ਹਸਤੀਆਂ ਨੇ ਵੀ ਆਪਣੇ ਸੰਦੇਸ਼ ਜਾਰੀ ਕਰਕੇ ਬਾਬਾ ਸਾਹਿਬ ਨੂੰ ਸ਼ਰਧਾ ਫੁੱਲ ਭੇਂਟ ਕੀਤੇ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਵੀਟ ਕੀਤਾ ਹੈ," ਡਾਂ. ਬੀ. ਆਰ. ਅੰਬੇਡਕਰ ਰਾਸ਼ਟਰ ਦੇ ਪ੍ਰਤੀਕ ਪੁਰਸ਼ ਅਤੇ ਸੰਵਿਧਾਨ ਲਿਖਣ ਵਾਲੇ ਸੀ। ਉਹ ਜਾਤੀਗਤ ਅਤੇ ਹੋਰ ਪੱਖਪਾਤ ਤੋਂ ਮੁਕਤ ਭਾਰਤ ਦੇ ਨਿਰਮਾਣ ਲਈ ਜ਼ਿੰਦਗੀ ਭਰ ਸੰਘਰਸ਼ ਕੀਤਾ। ਉਹ ਇੱਕ ਅਜਿਹਾ ਸਮਾਜ ਚਾਹੁੰਦੇ ਸੀ, ਜਿੱਥੇ ਮਹਿਲਾਵਾਂ ਅਤੇ ਕਮਜ਼ੋਰ ਵਰਗਾਂ ਨੂੰ ਬਰਾਬਰ ਅਧਿਕਾਰ ਪ੍ਰਾਪਤ ਹੋਵੇ।"
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕੀਤਾ ਅਤੇ ਲਿਖਿਆ ਹੈ ਕਿ ਸੰਵਿਧਾਨ ਨਿਰਮਾਤਾ ਅਤੇ ਸਮਾਜਿਕ ਨਿਆਂ ਦੇ ਲੇਖਕ ਬਾਬਾ ਸਾਹਿਬ ਡਾਂ. ਭੀਮ ਰਾਓ ਅੰਬੇਡਕਰ ਨੂੰ ਉਨ੍ਹਾਂ ਦੀ ਜਯੰਤੀ 'ਤੇ ਪ੍ਰਣਾਮ। ਜੈ ਭੀਮ! ਪੀ. ਐੱਮ. ਮੋਦੀ ਨੇ ਇਸ ਮੌਕੇ 'ਤੇ ਇੱਕ ਵੀਡੀਓ ਵੀ ਵਾਇਰਲ ਵੀ ਜਾਰੀ ਕੀਤੀ ਹੈ।''
संविधान निर्माता और सामाजिक न्याय के प्रणेता बाबासाहेब डॉ. भीमराव अम्बेडकर को उनकी जयंती पर सादर नमन। जय भीम! pic.twitter.com/KIZVJC725r
— Chowkidar Narendra Modi (@narendramodi) April 14, 2019
ਦੱਸਿਆ ਜਾਂਦਾ ਹੈ ਕਿ ਡਾਂ ਭੀਮ ਰਾਓ ਅੰਬੇਡਕਰ ਦੀ ਜਨਮ ਮੱਧ ਪ੍ਰਦੇਸ਼ ਦੇ ਮਹੂ 'ਚ 14 ਅਪ੍ਰੈਲ 1891 ਨੂੰ ਹੋਇਆ, ਉਨ੍ਹਾਂ ਦੇ ਪਿਤਾ ਜੀ ਦਾ ਨਾਂ ਰਾਮਜੀ ਮਾਲੋਜੀ ਸਕਪਾਲ ਅਤੇ ਮਾਤਾ ਭੀਮਾਬਾਈ ਸੀ।