ਅੰਬਾਲਾ ਪਹੁੰਚੇ ਰਾਸ਼ਟਰਪਤੀ ਕੋਵਿੰਦ, ਮੁੱਖ ਮੰਤਰੀ ਅਤੇ ਰਾਜਪਾਲ ਨੇ ਕੀਤਾ ਸਵਾਗਤ

11/25/2017 1:28:51 PM

ਅੰਬਾਲਾ — ਰਾਸ਼ਟਰਪਤੀ ਰਾਮਨਾਥ ਕੋਵਿੰਦ ਧਰਮਨਗਰੀ 'ਚ ਅੰਤਰ-ਰਾਸ਼ਟਰੀ ਗੀਤਾ ਜੈਯੰਤੀ ਫੈਸਟੀਵਲ ਲਈ ਅੰਬਾਲਾ ਪੁੱਜੇ ਹਨ। ਰਾਸ਼ਟਰਪਤੀ ਦਾ ਜਹਾਜ਼ ਅੰਬਾਲਾ ਹਵਾਈ ਸੈਨਾ ਸਟੇਸ਼ਨ 'ਤੇ ਲੈਂਡ ਹੋਇਆ। ਉਥੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅਤੇ ਰਾਜਪਾਲ ਕਪਤਾਨ ਸਿੰਘ ਸੋਲੰਕੀ ਨੇ ਉਨ੍ਹਾਂ ਦਾ ਸਵਾਗਤ ਕੀਤਾ । ਰਾਸ਼ਟਰਪਤੀ ਦੇ ਆਉਣ 'ਤੇ ਹਵਾਈ ਸੈਨਾ ਦੇ ਅਧਿਕਾਰੀਆਂ ਨੇ ਸਲਾਮੀ ਦਿੱਤੀ।

PunjabKesari

ਰਾਸ਼ਟਰਪਤੀ ਅੰਬਾਲਾ ਤੋਂ ਸੰਸਦੀ ਮੈਂਬਰ ਰਤਲ ਲਾਲ ਕਟਾਰੀਆ ਦੀ ਬੇਟੀ ਦੇ ਵਿਆਹ 'ਚ ਸ਼ਾਮਲ ਹੋਣ ਲਈ ਜਾਣਗੇ। ਉਥੋਂ ਕਟਾਰੀਆ ਦੀ ਬੇਟੀ ਨੂੰ ਆਸ਼ੀਰਵਾਦ ਦੇਣ ਤੋਂ ਬਾਅਦ ਕੁਰੂਕਸ਼ੇਤਰ ਲਈ ਰਵਾਨਾ ਹੋਣਗੇ ਅਤੇ ਅੰਤਰ ਰਾਸ਼ਟਰੀ ਗੀਤਾ ਮਹਾ ਉਤਸਵ ਦੀ ਸ਼ੁਰੂਆਤ ਕਰਨਗੇ।


Related News