ਅੰਬਾਲਾ ’ਚ ਘਿਨਾਉਣੀ ਵਾਰਦਾਤ; ਜਨਮ ਦੇ ਕੁਝ ਘੰਟੇ ਬਾਅਦ ਬੱਚੀ ਨੂੰ ਗਲ਼ ਘੁੱਟ ਕੇ ਮਾਰਿਆ

Monday, Dec 27, 2021 - 03:16 PM (IST)

ਅੰਬਾਲਾ— ਦੇਸ਼ ’ਚ ਨਵ-ਜੰਮੀਆਂ ਬੱਚੀਆਂ ਦੇ ਕਤਲ ਕਰਨ ਦੀਆਂ ਵਾਰਦਾਤਾਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਹਰਿਆਣਾ ਦੇ ਅੰਬਾਲਾ ਸਿਟੀ ਦੇ ਸਿਵਲ ’ਚ ਸਾਹਮਣੇ ਆਇਆ ਹੈ, ਜਿੱਥੇ ਜਨਮ ਦੇ ਮਹਿਜ ਸਵਾ ਘੰਟੇ ਬਾਅਦ ਹੀ ਬੱਚੀ ਨੂੰ ਗਲ਼ ਘੁੱਟ ਕੇ ਮਾਰ ਦਿੱਤਾ ਗਿਆ। ਐਤਵਾਰ ਤੜਕੇ ਕਰੀਬ 3.50 ’ਤੇ ਬੱਚੀ ਨੇ ਜਨਮ ਲਿਆ। ਜਾਣਕਾਰੀ ਮੁਤਾਬਕ 5.00 ਵਜੇ ਦੇ ਕਰੀਬ ਡਾਕਟਰ ਨੂੰ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਬੱਚੀ ਦੀ ਸਿਹਤ ਖਰਾਬ ਹੋ ਗਈ ਹੈ। ਡਾਕਟਰ ਨੇ ਜਦੋਂ ਵੇਖਿਆ ਤਾਂ ਬੱਚੀ ’ਚ ਕੋਈ ਹਲ-ਚਲ ਨਹੀਂ ਸੀ। ਡਾਕਟਰ ਮੁਤਾਬਕ ਗਲ਼ ਅਤੇ ਨੱਕ ’ਤੇ ਨਿਸ਼ਾਨ ਮਿਲੇ। ਜਦੋਂ ਡਾਕਟਰ ਨੇ ਬੱਚੀ ਦੀ ਮਾਂ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਆਪਣੀ ਜੇਠਾਨੀ ਨਾਲ ਪਖ਼ਾਨੇ ਵਿਚ ਗਈ ਸੀ, ਜਦੋਂ ਪਰਤੀ ਤਾਂ ਬੱਚੀ ’ਚ ਕੋਈ ਵੀ ਹਲ-ਚਲ ਨਹੀਂ ਸੀ।

ਇਹ ਵੀ ਪੜ੍ਹੋ: ਜ਼ਮੀਨ ’ਚ ਦਫਨ ਹੋਣ ਤੋਂ ਬਾਅਦ ਵੀ ਜ਼ਿੰਦਾ ਬਚਿਆ ਨਵ-ਜੰਮਿਆ ਬੱਚਾ, ਨਾਂ ਰੱਖਿਆ ਪ੍ਰਿਥਵੀ ਰਾਜ

ਇਸ ਘਟਨਾ ਦੀ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਘਟਨਾ ਦੇ ਸਮੇਂ ਜੱਚਾ-ਬੱਚਾ ਵਾਰਡ ’ਚ ਬਾਹਰ ਤੋਂ ਕੋਈ ਨਹੀਂ ਆਇਆ। ਓਧਰ ਹਸਪਤਾਲ ਪ੍ਰਸ਼ਾਸਨ ਨੇ ਜਾਂਚ ਲਈ ਮੈਡੀਕਲ ਬੋਰਡ ਬਣਾਇਆ ਹੈ। ਪੁਲਸ ਮੁਤਾਬਕ ਜੋੜੇ ਦੀ ਪਹਿਲਾਂ ਤੋਂ ਢਾਈ ਸਾਲ ਦੀ ਇਕ ਬੱਚੀ ਹੈ। ਉਹ ਸ਼ਿਕਾਇਤ ਦੇਣ ਤੋਂ ਬਚ ਰਹੇ ਸਨ। ਪੁਲਸ ਨੇ ਅਣਪਛਾਤੇ ’ਤੇ ਕਤਲ ਦਾ ਕੇਸ ਦਰਜ ਕੀਤਾ ਹੈ। 

ਇਹ ਵੀ ਪੜ੍ਹੋ: ਡਾਕਟਰਾਂ ਨੇ 12 ਸਾਲਾ ਬੱਚੇ ਨੂੰ ਬਖ਼ਸ਼ੀ ਨਵੀਂ ਜ਼ਿੰਦਗੀ, 65 ਦਿਨਾਂ ਤੱਕ ਲੜਦਾ ਰਿਹੈ ਜ਼ਿੰਦਗੀ ਅਤੇ ਮੌਤ ਦੀ ਜੰਗ

ਜਾਂਚ ਅਧਿਕਾਰੀ ਸਬ-ਇੰਸਪੈਕਟਰ ਰਵੀ ਕੁਮਾਰ ਮੁਤਾਬਕ ਪੋਸਟਮਾਰਟਮ ਰਿਪੋਰਟ ਵਿਚ ਬੱਚੀ ਦੀ ਮੌਤ ਦਾ ਕਾਰਨ ਸਾਹ ਘੁੱਟਣ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪਿੰਡ ਮਲਕਪੁਰ ਦੀ 23 ਸਾਲਾ ਗਰਭਵਤੀ ਔਰਤ ਨੂੰ ਸ਼ਨੀਵਾਰ ਰਾਤ 2 ਵਜੇ ਦੇ ਕਰੀਬ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਜਨਮ ਦੇ ਸਮੇਂ ਬੱਚੀ ਪੂਰੀ ਤਰ੍ਹਾਂ ਸਿਹਤਮੰਦ ਸੀ। ਸਵੇਰੇ ਜਦੋਂ ਡਾਕਟਰ ਨੇ ਵੇਖਿਆ ਤਾਂ ਬੱਚੀ ਵਿਚ ਹਲ-ਚਲ ਨਹੀਂ ਸੀ। 

ਇਹ ਵੀ ਪੜ੍ਹੋ: ਮਹਾਰਾਸ਼ਟਰ ’ਚ ਕੋਰੋਨਾ ਦਾ ਕਹਿਰ; 52 ਵਿਦਿਆਰਥੀ ਕੋਰੋਨਾ ਪਾਜ਼ੇਟਿਵ, ਸਕੂਲ ਕੀਤਾ ਗਿਆ ਸੀਲ

 


Tanu

Content Editor

Related News