ਹਰਿਆਣਾ:ਕੰਧ ਡਿੱਗਣ ਕਾਰਨ ਵਾਪਰਿਆ ਭਿਆਨਕ ਹਾਦਸਾ, 5 ਲੋਕਾਂ ਦੀ ਮੌਤ
Saturday, Oct 05, 2019 - 08:37 AM (IST)

ਅੰਬਾਲਾ—ਹਰਿਆਣਾ ਦੇ ਅੰਬਾਲਾ ਜ਼ਿਲੇ 'ਚ ਦੀਵਾਰ ਡਿੱਗਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ 5 ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਸ਼ੁੱਕਰਵਾਰ ਦੇਰ ਰਾਤ ਅੰਬਾਲਾ ਕੈਂਟ 'ਚ ਕਿੰਗ ਪੈਲੇਸ ਦੀ ਕੰਧ ਅਚਾਨਕ ਸੁੱਤੇ ਪਏ ਲੋਕਾਂ 'ਤੇ ਉੱਪਰ ਡਿੱਗ ਪਈ। ਮ੍ਰਿਤਕਾਂ 'ਚ 3 ਬੱਚਿਆਂ ਸਮੇਤ 5 ਲੋਕਾਂ ਸ਼ਾਮਲ ਹਨ। ਮੌਕੇ 'ਤੇ ਪਹੁੰਚੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ 'ਚ ਜੁੱਟ ਗਈ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਮ੍ਰਿਤਕ ਸਾਰੇ ਮਜ਼ਦੂਰ ਲੋਕ ਸੀ।