ਅਮਰਨਾਥ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਤੋਂ 2 ਤੋਂ 3 ਹਜ਼ਾਰ ਕਰੋੜ ਰੁਪਏ ਦੀ ਆਮਦਨ ਹੋਣ ਦੀ ਉਮੀਦ

Tuesday, Jun 28, 2022 - 04:58 PM (IST)

ਅਮਰਨਾਥ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਤੋਂ 2 ਤੋਂ 3 ਹਜ਼ਾਰ ਕਰੋੜ ਰੁਪਏ ਦੀ ਆਮਦਨ ਹੋਣ ਦੀ ਉਮੀਦ

ਸ਼੍ਰੀਨਗਰ (ਵਾਰਤਾ)- ਕਸ਼ਮੀਰ ਦੇ ਡਿਵੀਜ਼ਨਲ ਕਮਿਸ਼ਨਰ ਪੀ.ਕੇ. ਪੋਲ ਨੇ ਮੰਗਲਵਾਰ ਨੂੰ ਕਿਹਾ ਕਿ ਅਮਰਨਾਥ ਯਾਤਰਾ ਜੰਮੂ ਕਸ਼ਮੀਰ ਦੀ ਅਰਥਵਿਵਸਥਾ ਨੂੰ ਉਤਸ਼ਾਹ ਦੇਵੇਗੀ, ਕਿਉਂਕਿ ਇਸ ਸਾਲ 6 ਤੋਂ 8 ਲੱਖ ਸ਼ਰਧਾਲੂਆਂ ਦੇ ਤੀਰਥ ਯਾਤਰਾ ਕਰਨ ਦੀ ਉਮੀਦ ਹੈ। ਪੋਲ ਨੇ ਕਿਹਾ ਕਿ ਯਾਤਰਾ ਸਿਰਫ਼ ਇਕ ਤੀਰਥ ਯਾਤਰਾ ਨਹੀਂ ਹੈ ਸਗੋਂ ਰਾਜ ਦੀ ਅਰਥਵਿਵਸਥਾ ਲਈ ਇਕ ਵੱਡਾ ਆਰਥਿਕ ਸਰੋਤ ਹੈ, ਕਿਉਂਕਿ ਸਰਕਾਰ ਨੂੰ ਤੀਰਥਯਾਤਰੀਆਂ ਤੋਂ 2,000-3,000 ਕਰੋੜ ਰੁਪਏ ਆਮਦਨ ਹੋਣ ਦੀ ਉਮੀਦ ਹੈ, ਜੋ ਸੈਰ-ਸਪਾਟਾ ਸਥਾਨਾਂ 'ਤੇ ਵੀ ਜਾਂਦੇ ਹਨ। 

ਇਹ ਵੀ ਪੜ੍ਹੋ : ਜਹਾਂਗੀਰ ਦੇ ਬਣਵਾਏ 12 ਕਿਲੋ ਦੇ ਸੋਨੇ ਦੇ ਸਿੱਕੇ ਦੀ ਭਾਲ

ਉਨ੍ਹਾਂ ਕਿਹਾ,''ਹਰੇਕ ਤੀਰਥ ਯਾਤਰੀ ਇਕ ਹਫ਼ਤੇ ਲਈ ਕਸ਼ਮੀਰ 'ਚ ਰਹਿੰਦਾ ਹੈ ਅਤੇ ਘੱਟੋ-ਘੱਟ 35000 ਰੁਪਏ ਖਰਚ ਕਰਦਾ ਹੈ ਅਤੇ ਹੋਰ ਸੈਰ-ਸਪਾਟਾ ਸਥਾਨਾਂ ਦਾ ਵੀ ਦੌਰਾ ਕਰਦਾ ਹੈ।'' 43 ਦਿਨਾਂ ਤੀਰਥ ਯਾਤਰਾ 30 ਜੂਨ ਤੋਂ ਸ਼ੁਰੂ ਹੋ ਕੇ 11 ਅਗਸਤ ਨੂੰ ਖ਼ਤਮ ਹੋਵੇਗੀ। ਘਾਟੀ 'ਚ ਅਗਸਤ 2019 'ਚ ਧਾਰਾ 370 ਹਟਣ ਅਤੇ 2020-21 'ਚ ਕੋਰੋਨਾ ਮਹਾਮਾਰੀ ਕਾਰਨ ਯਾਤਰਾ 2 ਸਾਲਾਂ ਲਈ ਮੁਲਤਵੀ ਕਰ ਦਿੱਤੀ ਗਈ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News